ਠੰਢੀਆਂ ਰਾਤਾਂ ‘ਚ ਸੜਕ ‘ਤੇ ਡਟੀਆਂ ਸ਼ਹੀਨ ਬਾਗ ਦੀਆਂ ਔਰਤਾਂ

0
IUML, Petitions, Related CAA, Supreme Court

ਠੰਢੀਆਂ ਰਾਤਾਂ ‘ਚ ਸੜਕ ‘ਤੇ ਡਟੀਆਂ ਸ਼ਹੀਨ ਬਾਗ ਦੀਆਂ ਔਰਤਾਂ

ਨਵੀਂ ਦਿੱਲੀ (ਏਜੰਸੀ)। ਨਾਗਰਿਕਤਾ ਸੋਧ ਕਾਨੂੰਨ (ਸੀਏਏ), ਰਾਸ਼ਟਰੀ ਨਾਗਰਿਕਤਾ ਰਜਿਸਟਰ (ਐੱਨਆਰਸੀ) (CAA NRC) ਅਤੇ ਐੱਨਪੀਆਰ ਦੇ ਖਿਲਾਫ਼ ਠੰਢੀਆਂ ਰਾਤਾਂ ਦੀ ਪਰਵਾਹ ਕੀਤੇ ਬਿਨਾ ਔਰਤਾਂ, ਬੱਚੇ, ਬਜ਼ੁਰਗ ਤੇ ਨੌਜਵਾਨ ਪਿਛਲੇ ਇੱਕ ਮਹੀਨੇ ਤੋਂ ਦਿਨ ਰਾਤ ਸ਼ਹੀਨ ਬਾਗ ‘ਚ ਅੰਦੋਲਨ ਕਰ ਰਹੇ ਹਨ। ਇਨ੍ਹਾਂ ਦੇ ਗਲਾਂ ‘ਤੇ ਤਿਰੰਗੇ ਦੀਆਂ ਪੱਟੀਆਂ, ਹੱਥਾਂ ‘ਚ ਤਿਰੰਗਾ, ਜੁਬਾਨ ‘ਤੇ ਦੇਸ਼ ਭਗਤੀ ਦੇ ਗਾਣੇ, ਸੰਵਿਧਾਨ ਬਚਾਉਣ, ਸਮਾਨਤਾ ਅਤੇ ਹਿੰਦੂਸਤਾਨ ਜ਼ਿੰਦਾਬਾਦ ਦੇ ਨਾਅਰੇ ਸ਼ਾਹੀਨ ਬਾਗ ਦੀਆਂ ਸੜਕਾਂ ‘ਤੇ ਗੂੰਜ ਰਹੇ ਹਨ।ਰਾਸ਼ਟਰੀ ਰਾਜਧਾਨੀ ‘ਚ 15 ਦਸੰਬਰ ਨੂੰ ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਪ੍ਰਦਰਸ਼ਨ ਦੌਰਾਨ ਜਾਮੀਆ ਕੈਂਪਸ ‘ਚ ਦਾਖ਼ਲ ਹੋ ਕੇ ਪੁਲਿਸ ਦੀ ਕਰੂਰਤਾ ਦੇ ਖਿਲਾਫ਼ ਸ਼ਾਹੀਨ ਬਾਗ ਦੀਆਂ ਔਰਤਾਂ ਨੇ ਮਥੁਰਾ ਰੋਡ ਨੂੰ ਨੋਇਡਾ ਨਾਲ ਜੋੜਨ ਵਾਲੀ ਕਾਲਿੰਦੀ ਕੁੰਜ ਮਾਰਗ ਵਿਚਕਾਰ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਦੀ ਅਗਵਾਈ ਵੀ ਔਰਤਾਂ ਕਰ ਰਹੀਆਂ ਹਨ।

ਪ੍ਰਦਰਸ਼ਨ ਦੀ ਅਗਵਾਈ ਕਰ ਰਹੀ ਸ਼ਾਹੀਨ ਕੌਸਰ ਨੇ ਦੱਸਿਆ ਕਿ ਰੋਜ਼ ਧਰਨੇ-ਪ੍ਰਦਰਸ਼ਨ ਦੀ ਸ਼ੁਰੂਆਤ ਸੰਵਿਧਾਨ ਦੀ ਪ੍ਰਸਤਾਵਨਾ ਨਾਂਲ ਕੀਤੀ ਜਾਂਦੀ ਹੈ। ਅੰਗਰੇਜ਼ੀ ਅਤੇ ਹੰਿਦੀ ਭਾਸ਼ਾ ‘ਚ ਸਾਰੇ ਲੋਕ ਇਕੱਠੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨ ਤੋਂ ਬਾਅਦ ਉਸ ਦੀ ਰੱਖਿਆ ਕਰਨ ਦੀ ਸਹੁੰ ਚੁੱਕਦੇ ਹਨ। ਦੇਸ਼ ਭਰ ‘ਚ ਵੱਖ-ਵੱਖ ਭਾਈਚਾਰੇ ਦੇ ਲੋਕ ਪ੍ਰਦਰਸ਼ਨ ‘ਚ ਸ਼ਾਮਲ ਹੋਣ ਲਈ ਇੱਥੇ ਆ ਰਹੇ ਹਨ।

  • ਰਿਜਵਾਨਾ ਨੇ ਦੱਸਿਆ ਕਿ ਇਹ ਲੜਾਈ ਸੰਵਿਧਾਨ ਬਚਾਉਣ ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਹੈ।
  • ਇਸ ਲਈ ਸਭ ਕੁਝ ਛੱਡ ਕੇ ਕਾਲਾ ਕਾਨੂੰਨ ਵਾਪਸ ਕਰਨ ਲਈ ਸੜਕਾਂ ‘ਤੇ ਦਿਨ-ਰਾਤ ਬੈਠੇ ਹਾਂ।
  • ਉਨ੍ਹਾਂ ਕਿਹਾ ਕਿ ਉਹ ਦਮੇ ਦੀ ਮਰੀਜ਼ ਹੈ
  • ਫਿਰ ਵੀ ਠੰਢ ਦੀ ਪਰਵਾਹ ਕੀਤੇ ਬਿਨਾ ਸੜਕ ‘ਤੇ ਰਾਤਾਂ ਕੱਟ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।