ਦਿੱਲੀ ਟਰੇਡ ਫੇਅਰ ਚ ਲਾਖ ਦੀ ਚੂੜੀ ਬਣੀ ਖਿੱਚ ਦਾ ਕੇਂਦਰ

0
89

ਲਾਖ ਦੀ ਚੂੜੀਆਂ ਰਾਹੀਂ ਗੱਲ ਤੇ ਸੰਗੀਤ ਸੁਣ ਸਕਣਗੀਆਂ ਮਹਿਲਾਵਾਂ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਪ੍ਰਗਤੀ ਮੈਦਾਨ ਚ 40ਵੇਂ ਟਰੇਡ ਫੇਅਰ ਚ ਲਾਖ ਦੀ ਚੂੜੀ ਖਿੱਚ ਦਾ ਕੇਂਦਰ ਬਣੀ ਰਹੀ। ਰਾਂਚੀ ਦੇ ਰਹਿਣ ਵਾਲੇ ਲਾਖ ਦੀ ਚੂੜੀ ਬਣਾਉਣ ਵਾਲੇ ਝਾਬਰ ਮਲ ਨੇ ਲਾਖ ਦੀ ਚੂੜੀ ਨੂੰ ਮੋਬਾਇਲ ਚੂੜੀ ਚ ਤਬਦੀਲ ਕਰ ਦਿੱਤਾ। 15 ਸਾਲਾਂ ਤੋਂ ਮੇਲਿਆਂ ਚ ਲਾਖ ਤੋਂ ਬਣੀ ਚੂੜੀ ਵੇਚਣ ਵਾਲੇ ਝਾਬਰ ਮਲ ਦੀ ਮੇਲੇ ਚ ਮੋਬਾਇਲ ਚੂੜੀ ਦੀ ਖੂਬ ਚਰਚਾ ਹੈ। ਆਮ ਚੂੜੀ ਵਾਂਗ ਦਿਸਣ ਵਾਲੀ ਇਹ ਚੂੜੀ ਔਰਤਾਂ ਆਮ ਤਰੀਕਾ ਵਾਂਗ ਪਾ ਸਕਦੀਆਂ ਹਨ।

ਇਸ ਚੂੜੀ ਚ ਮੋਬਾਇਸ ਸਿੱਮ ਲੱਗੀ ਹੋਈ ਹੈ। ਚਾਰਜਰ ਰਾਹੀਂ ਇਸ ਚੂੜੀ ਨੂੰ 10 ਮਿੰਟਾਂ ਚ ਚਾਰਜ ਕੀਤਾ ਜਾ ਸਕਦਾ ਹੈ। ਚਾਰਜ ਹੋਣ ਤੋਂ ਬਾਅਦ ਲਗਭਗ 5 ਘੰਟੇ ਗੱਲ ਕੀਤੀ ਜਾ ਸਕਦੀ ਹੈ। ਔਰਤਾਂ ਕੰਮ ਕਰਦੇ ਕਰਦੇ ਗੱਲਬਾਤ ਜਾਂ ਸੰਗੀਤ ਸੁਣ ਸਕਦੀਆਂ ਹਨ। ਆਮ ਵਾਂਗ ਦਿਸਣ ਵਾਲੀ ਇਹ ਚੂੜੀ ਔਰਤਾਂ ਲਈ ਕਾਫੀ ਸਟਿਕ ਹੈ। ਇਸ ਚੂੜੀ ਚ ਕਾਫੀ ਡਿਜ਼ਾਇਨ ਹਨ। ਜੋ ਔਰਤਾਂ ਨੂੰ ਖੂਬ ਪਸੰਦ ਆ ਰਹੇ ਹਨ। ਮੇਲੇ ਚ ਲਾਖ ਦੀ ਚੂੜੀ ਦੀ ਸਟਾਲ ਤੇ ਇਸ ਵਾਰ ਕਾਫੀ ਭੀੜ ਨਜ਼ਰ ਆਈ। ਲਾਖ ਦੀ ਚੂੜੀ ਦੀ ਵਿੱਕਰੀ ਖੂਬ ਹੋਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ