ਅੱਗ ਲੱਗਣ ਨਾਲ ਲੱਖਾਂ ਦਾ ਕੱਪੜਾ ਸੜ ਕੇ ਸੁਆਹ

Fire Sachkahoon

ਅੱਗ ਲੱਗਣ ਨਾਲ ਲੱਖਾਂ ਦਾ ਕੱਪੜਾ ਸੜ ਕੇ ਸੁਆਹ

(ਅਜਯ ਕਮਲ) ਰਾਜਪੁਰਾ। ਬੀਤੀ ਦੇਰ ਰਾਤ ਕਰੀਬ 9.30 ਵਜੇ ਇੱਥੋਂ ਦੀ ਮੇਨ ਮਾਰਕੀਟ ਵਿੱਚ ਪੈਂਦੀ ਗਾਂਧੀ ਮਾਰਕੀਟ ਵਿੱਚ ਮੋਹਿਤ ਗਾਰਮੈਨਟਸ਼ ਦੀ ਦੁਕਾਨ ਵਿੱਚ ਅੱਗ ਲੱਗ ਗਈ ਜਿਸ ਨੂੰ ਇੱਥੋਂ ਦੀ ਫਾਇਰ ਬਿਗ੍ਰੇਡ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮਾਰਕੀਟ ਵਾਲੇ ਲੋਕਾਂ ਨਾਲ ਮਿਲਕੇ ਅੱਗ ’ਤੇ ਕਾਬੂ ਪਾਇਆ।

ਮੌਕੇ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੋਹਿਤ ਗਾਰਮੈਨਟਸ ਦੇ ਮਾਲਕ ਨੇ ਦੱਸਿਆ ਕਿ ਬੀਤੀ ਦੇਰ ਰਾਤ 9.10 ਮਿੰਟ ’ਤੇ ਉਹ ਦੁਕਾਨ ਹਰ ਰੋਜ ਦੀ ਤਰ੍ਹਾਂ ਬੰਦ ਕਰਕੇ ਚਲਾ ਗਿਆ ਤਾਂ ਪਿੱਛੇ ਤੋਂ ਨਾਲ ਦੇ ਦੁਕਾਨਦਾਰਾਂ ਦਾ ਫੋਨ ਆਇਆ ਕਿ ਤੁਹਾਡੀ ਦੁਕਾਨ ਵਿੱਚੋ ਧੂੰਆਂ ਆ ਰਿਹਾ ਹੈ ਅਤੇ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗੀ ਹੋਈ ਹੈ। ਜਦੋਂ ਉਹ ਮੌਕੇ ’ਤੇ ਪਹੁੰਚਿਆ ਤਾਂ ਅੱਗ ਪੁੂਰੀ ਦੁਕਾਨ ਵਿੱਚ ਫੈਲ ਚੁੱਕੀ ਸੀ। ਮੌਕੇ ਤੇ ਪਹੁੰਚੇ ਫਾਇਰ ਕਰਮਚਾਰੀਆਂ ਨੇ ਬਿਜਲੀ ਬੋਰਡ ਤੋਂ ਬਿਜਲੀ ਕੱਟ ਕਰਵਾ ਕਿ ਅੱਗ ’ਤੇ ਕਾਬੂ ਪਾਇਆ। ਮਾਰਕੀਟ ਵਿੱਚ ਕੁਝ ਦੁਕਾਨਾਂ ਖੁੱਲ੍ਹੀਆਂ ਹੋਣ ਕਾਰਨ ਅੱਗ ਦਾ ਛੇਤੀ ਪਤਾ ਲੱਗ ਜਾਣ ਕਾਰਨ ਵੱਡਾ ਹਾਦਸਾ ਹੋਣ ਤੋ ਟੱਲ ਗਿਆ ਨਹੀ ਤਾ ਇਹ ਸਾਰੀ ਮਾਰਕੀਟ ਲਗਭਗ ਰੇਡੀਮੈਟ ਕੱਪੜਿਆਂ ਦੀ ਹੈ। ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਆ ਹੋ ਗਿਆ। ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਨਰਿੰਦਰ ਸਾਸਤਰੀ ਅਤੇ ਵਪਾਰ ਮੰਡਲ ਦੇ ਪ੍ਰਧਾਨ ਨਰਿੰਦਰ ਸੋਨੀ ਵੀ ਪਹੁੰਚੇ ਅਤੇ ਦੁਕਾਨ ਦਾਰ ਨਾਲ ਦੁੱਖ ਸਾਂਝਾ ਕੀਤਾ।

ਇਸ ਮੌਕ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਹਾਦਸਾ ਕੁਝ ਦੇਰ ਬਾਅਦ ਹੁੰਦਾ ਤਾਂ ਇਸ ਦੁਕਾਨ ਦੇ ਨਾਲ ਹੀ ਚਾਹ ਦੀ ਦੁਕਾਨ ਹੈ ਜਿਸ ਵਿੱਚ ਗੈਸ ਸਿਲੰਡਰ ਪਿਆ ਸੀ। ਦੁਕਾਨਾ ਖੁੱਲ੍ਹੀਆਂ ਹੋਣ ਕਾਰਨ ਅੱਗ ਦਾ ਪਤਾ ਲੱਗ ਗਿਆ ਅਤੇ ਚਾਹ ਵਾਲੇ ਨੇ ਛੇਤੀ ਨਾਲ ਆ ਕਿ ਆਪਣੀ ਦੁਕਾਨ ਵਿੱਚੋ ਗੈਸ ਸਿਲੰਡਰ ਬਾਹਰ ਕੱਢ ਲਿਆ ਅਤੇ ਵੱਡਾ ਹਾਦਸਾ ਹੋਣ ਤੋ ਬਚਾਅ ਹੋ ਗਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ