ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਐਸਪੀ ਧੂਰੀ ਦੇ ਦਫ਼ਤਰ ਦਾ ਘਿਰਾਓ

Land Acquisition Struggle

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਐਸਪੀ ਧੂਰੀ ਦੇ ਦਫ਼ਤਰ ਦਾ ਘਿਰਾਓ

ਧੂਰੀ (ਰਵੀ ਗੁਰਮਾ)। ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀਐਸਪੀ ਧੂਰੀ ਦੇ ਦਫਤਰ ਦਾ ਘਿਰਾਓ ਕੀਤਾ ਗਿਆ । ਇਸ ਸਬੰਧੀ ਪ੍ਰੈੱਸ ਨੂੰ ਧਰਨੇ ਦੌਰਾਨ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜ਼ੋਨਲ ਸਕੱਤਰ ਪਰਮਜੀਤ ਲੌਂਗੋਵਾਲ ਤੇ ਜ਼ੋਨਲ ਆਗੂ ਜਸਵੰਤ ਖੇੜੀ ਨੇ ਕਿਹਾ ਕਿ ਪਿੰਡ ਹੇੜੀਕੇ ਦੀ ਅੱਜ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਬੋਲੀ ਸੀ ਪਰ ਪੰਚਾਇਤ ਨੇ ਆਪਣੇ ਨਿੱਜੀ ਹਿੱਤਾਂ ਵਾਸਤੇ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਬੋਲੀ ਨਹੀਂ ਹੋਣ ਦਿੱਤੀ। (Land Acquisition Struggle )

ਪੰਚਾਇਤ ਨੇ ਪਿਛਲੇ ਸਾਲ ਵੀ ਡੰਮੀ ਬੋਲੀ ਕਰਵਾਈ ਸੀ ਪਰ ਐਸੀ ਭਾਈਚਾਰਾ ਬੋਲੀ ਕਰਵਾਉਣ ਲਈ ਲਗਾਤਾਰ ਬੀਡੀਪੀਓ ਦਫ਼ਤਰ ਮੰਗ ਪੱਤਰ ਦਿੱਤਾ ਦੇ ਰਿਹਾ ਹੈ । ਅੱਜ ਪਿੰਡ ਦੀ ਪੰਚਾਇਤ ਦੇ ਮੌਜੂਦਾ ਮੈਂਬਰ ਗਗਨਦੀਪ ਸਿੰਘ ਉਰਫ ਗਾਂਧੀ ਨੇ ਪਿੰਡ ਦੇ ਐੱਸਸੀ ਭਾਈਚਾਰੇ ਦੇ ਲੋਕਾਂ ਨੂੰ ਘੇਰ ਕੇ ਜਾਤੀ ਸੂਚਕ ਸ਼ਬਦ ਬੋਲੇ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ। ਜਿਸ ਕਾਰਨ ਜ਼ਖ਼ਮੀ ਹੋਇਆ ਆਗੂ ਹਸਪਤਾਲ ਦੇ ਵਿੱਚ ਦਾਖ਼ਲ ਹੈ । ਸ਼ਿੰਗਾਰਾ ਸਿੰਘ ਹੇੜੀਕੇ ਅਤੇ ਜਸਵੀਰ ਕੌਰ ਹੇੜੀਕੇ ਨੇ ਦੱਸਿਆ ਕਿ ਅਸੀਂ ਪੰਜ ਦਿਨਾਂ ਤੋਂ ਲਗਾਤਾਰ ਪੁੁਲਿਸ ਪ੍ਰਸ਼ਾਸਨ ਸ਼ੇਰਪੁਰ ਦੇ ਧਿਆਨ ਵਿਚ ਇਹ ਮਸਲਾ ਲਿਆਂਦਾ ਸੀ ਕਿ ਕੁਝ ਲੋਕ ਉਨ੍ਹਾਂ ਨੂੰ ਗਾਲੀ ਗਲੋਚ ਕਰ ਰਹੇ ਹਨ ।

ਐਸਐਚਓ ਵੱਲੋਂ ਇਸ ਗੱਲ ਨੂੰ ਸਰਸਰੀ ਕਰਕੇ ਛੱਡ ਦਿੱਤਾ ਗਿਆ ।ਆਗੂਆਂ ਨੇ ਮੰਗ ਕੀਤੀ ਕਿ ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਨੂੰ ਰੁਕਵਾਉਣ ਵਾਲੀ ਮੌਕੇ ਦੀ ਪੰਚਾਇਤ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਐੱਸਸੀ ਭਾਈਚਾਰੇ ਦੀਆਂ ਬੀਬੀਆਂ ਤੇ ਨੌਜਵਾਨਾਂ ਨੂੰ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਮੈਂਬਰ ਤੇ ਐੱਸ.ਸੀ ,ਐੱਸ.ਟੀ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇ । ਪੰਚਾਇਤੀ ਜ਼ਮੀਨ ਦੇ ਤੀਜੇ ਹਿੱਸੇ ਦੀ ਬੋਲੀ ਬੀਡੀਪੀਓ ਵੱਲੋਂ ਤੁਰੰਤ ਕਰਵਾਕੇ ਐੱਸ ਸੀ ਭਾਈਚਾਰੇ ਨੂੰ ਦਿੱਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here