ਹਾਈਵੇਜ ਲਈ ਜਬਰੀ ਜਮੀਨਾਂ ਖੋਹਣ ਖਿਲਾਫ਼ ਵੱਡਾ ਵਿਰੋਧ

ਮਾਮਲਾ ਭਾਰਤ ਮਾਲਾ ਪ੍ਰੋਜੈਕਟ ਦਾ

ਕਿਸਾਨਾਂ ਨੇ ਅੱਜ ਤੋਂ ਸ਼ੁਰੂ ਕੀਤਾ ਪੱਕਾ ਮੋਰਚਾ, ਕੌਡੀਆਂ ਦੇ ਭਾਅ ਕਿਸਾਨਾਂ ਦੀ ਜਮੀਨ ਨਹੀਂ ਦਿੱਤੀ ਜਾਵੇਗੀ : ਬੁਲਾਰੇ

ਮੁੱਲਾਂਪੁਰ ਦਾਖਾ (ਮਲਕੀਤ ਸਿੰਘ) | ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ’ਤੇ ਕਿਸਾਨ ਰੋਡ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜਬਰੀ ਜਮੀਨਾਂ ਖੋਹਣ ਅਤੇ ਪੱਕੀਆਂ ਫਸਲਾਂ ਉਜਾੜਨ ਦੇ ਜਾਬਰ ਕਦਮ ਦਾ ਵਿਰੋਧ ਕਰਨ ਲਈ ਅੱਜ ਪਿੰਡ ਕੋਟ ਆਗਾ ਨੇੜੇ ਗੁੱਜਰਵਾਲ ਕਿਸਾਨਾਂ ਦਾ ਵੱਡਾ ਰੋਸ ਪ੍ਰਦਰਸ਼ਨ ਹੋਇਆ ਜਿਸ ਵਿੱਚ ਹਜਾਰਾਂ ਕਿਸਾਨਾਂ ਮਜਦੂਰਾ ਨੌਜਵਾਨਾ ਔਰਤਾਂ ਨੇ ਸ਼ਮੂਲੀਅਤ ਕੀਤੀ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਵੱਡੇ ਹਾਈਵੇ ਕਿਸਾਨਾਂ ਮਜਦੂਰਾ ਲਈ ਨਹੀਂ ਸਗੋਂ ਵੱਡੇ ਕਾਰਪੋਰੇਟਾ ਦਾ ਮਾਲ ਸਸਤਾ ਅਤੇ ਸੁਖਾਲਾ ਢੋਅਣ ਲਈ ਬਣਾਏ ਜਾ ਰਹੇ ਹਨ,

ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖੋਹਕੇ ?ਨਾਂ ਨੂੰ ਰੋਟੀ ਰੁਜਗਾਰ ਤੋਂ ਵਿਰਵਾ ਕੀਤਾ ਜਾ ਰਿਹਾ ਹੈ, ਉਨਾਂ ਦੀਆਂ ਪੱਕੀਆਂ ਫਸਲਾਂ ਵਾਹ ਦਿਤੀਆਂ ਗਈਆਂ ਹਨ ਕਿਸਾਨਾਂ ਨੇ ਨਿਗੂਣੇ ਰੇਟ ਦੇ ਦਿੱਤੇ ਗਏ ਮਆਵਜ਼ੇ ਦਾ ਧੇਲਾ ਤਕ ਨਹੀ ਚੁੱਕਿਆ ਪਰ ਫਿਰ ਵੀ ?ਨਾਂ ਨੂੰ ਗਿ੍ਰਫਤਾਰ ਕਰਕੇ ਕਬਜ਼ਾ ਕਰ ਲਿਆ ਗਿਆ ਉਨ੍ਹਾਂ ਕਿਸਾਨਾਂ ਨੂੰ ਸੰਘਰਸ਼ ਦੇ ਮੈਦਾਨ ਵਿਚ ਨਿੱਤਰਣ ਦਾ ਸੱਦਾ ਦਿੱਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਭਾਕਿਯੂ ਏਕਤਾ ?

ਗਰਾਹਾਂ ਵੱਲੋਂ ਜਿੱਤ ਤਕ ਕਿਸਾਨ ਘੋਲ ਦਾ ਡਟਵਾਂ ਸਾਥ ਦਿੱਤਾ ਜਾਵੇਗਾ, ਇਕੱਲੇ ਲੁਧਿਆਣਾ ਬਠਿੰਡਾ ਦੇ ਕਿਸਾਨ ਨਹੀਂ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਇਸ ਸ਼ੰਘਰਸ ਦੀ ਹਮਾਇਤ ਵਿੱਚ ਝੋਕ ਦਿੱਤਾ ਜਾਵੇਗਾ¿; ਕਿਸਾਨ ਮਜਦੂਰ ਰੋਡ ਸ਼ੰਘਰਸ ਕਮੇਟੀ ਦੇ ਪ੍ਰਧਾਨ ਬਿਕਰਜੀਤ ਸਿੰਘ ਕਾਲਖ ਨੇ ਕੀਤੇ ਗਏ ਕਬਜੇ ਵਾਲੀਆਂ ਜਮੀਨਾ ਦੇ ਮੁੜ ਕਬਜ਼ਾ ਕਰਕੇ ?ਦੋਂ ਤੱਕ ਕਬਜ਼ਾ ਨਾ ਛੱਡਣ ਦਾ ਅਹਿਦ ਦਿਵਾਇਆ ਜਦੋਂ ਤੱਕ ਕਿਸਾਨਾਂ ਨੂੰ ਸਹੀ ਰੇਟ ਨਹੀਂ ਮਿਲ ਜਾਂਦੇ

ਕਿਸਾਨਾਂ ਨੇ ਆਪਣੀਆਂ ਜਮੀਨਾ ਦੀ ਰਾਖੀ ਲਈ ਕੁਰਬਾਨੀਆਂ ਦੇਣ ਤਕ ਦਾ ਪ੍ਰਣ ਵੀ ਕੀਤਾ ਅਤੇ ਜਮੀਨਾ ਦੀ ਰਾਖੀ ਲਈ ਪੱਕਾ ਮੋਰਚਾ ਲਾਉਣ ਦਾ ਫੈਸਲਾ ਵੀ ਕੀਤਾ ਅੱਜ ਦੇ ਰੋਸ ਪ੍ਰਦਰਸ਼ਨ ਅਤੇ ਸੁਰੂ ਹੋਣ ਵਾਲੇ ਮੋਰਚੇ ਨੂੰ ਹੋਰਾਂ ਤੋਂ ਇਲਾਵਾ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ, ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਰਨਾਲੇ ਦੇ ਬੁਲਾਰੇ �ਿਸ਼ਨ ਸਿੰਘ, ਮਲੇਰਕੋਟਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਭਾਰਤੀ ਕਿਸਾਨ ਯੂਨੀਅਨ ਏਕਤਾ ?ਗਰਾਹਾਂ ਦੇ ਏਕਤਾ ਸਿੱਧੂੁਪੁਰ ਦੇ ਪਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਵੀ ਸੰਬੋਧਨ ਕੀਤਾ ਅਤੇ ਸਟੇਜ ਸਕੱਤਰ ਦੀ ਜੁੰਮੇਵਾਰੀ ਜਿਲਾ ਲੁਧਿਆਣਾ ਦੇ ਜਰਨਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਨਿਭਾਈ¿; ਲਗਾਤਾਰ ਦਿਨ ਰਾਤ ਦਾ ਮੋਰਚਾ ਸ਼ੁਰੂ ਕਰ ਦਿੱਤਾ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ