ਹਾਸਿਆਂ ਦੇ ਗੋਲਗੱਪੇ

0
Laughter, Balls

ਇੱਕ ਦੋਸਤ (ਦੂਜੇ ਨੂੰ)- ਇੱਕ ਸੱਸ ਆਪਣੇ ਤਿੰਨ ਦਮਾਦਾਂ ਦਾ ਸੱਚਾ ਪਿਆਰ ਦੇਖਣ ਲਈ ਨਹਿਰ ‘ਚ ਕੁੱਦ ਗਈ ਪਹਿਲੇ ਦਮਾਦ ਨੇ ਬਚਾ ਲਿਆ
ਤਾਂ ਸੱਸ ਨੇ ਖੁਸ਼ ਹੋ ਕੇ ਉਸਨੂੰ ਗਿਫ਼ਟ ‘ਚ ਮਾਰੂਤੀ ਕਾਰ ਦਿੱਤੀ
ਦੂਜੇ ਦਿਨ ਉਹ ਫ਼ਿਰ ਕੁੱਦ ਗਈ ਦੂਜੇ ਦਮਾਦ ਨੇ ਵੀ ਬਚਾ ਲਿਆ ਤਾਂ ਸੱਸ ਨੇ ਮਹਿੰਗੀ ਬਾਈਕ ਦਿੱਤੀ
ਤੀਜੇ ਦਿਨ ਉਹ ਫ਼ਿਰ ਕੁੱਦੀ ਪਰ ਤੀਜੇ ਦਮਾਦ ਨੇ ਸੋਚਿਆ ਕਿ ਹੁਣ ਸਿਰਫ਼ ਕੁੱਦ ਕੇ ਆਪਣੀ ਜਾਨ ਜੋਖ਼ਿਮ ‘ਚ ਪਾਉਣਾ ਬੇਵਕੂਫ਼ੀ ਹੈ ਸੱਸ ਡੁੱਬ ਗਈ
ਅਗਲੇ ਦਿਨ ਦਮਾਦ ਨੂੰ ਮਰਸਡੀਜ਼ ਕਾਰ ਗਿਫ਼ਟ ਵਿਚ ਮਿਲੀ
ਦੂਜਾ ਦੋਸਤ (ਹੈਰਾਨੀ ਨਾਲ)- ਉਹ ਕਿਵੇਂ?
ਪਹਿਲਾ ਦੋਸਤ- ਮਰਸਡੀਜ਼ ਕਾਰ ਉਸ ਦੇ ਸਹੁਰੇ ਨੇ ਦਿੱਤੀ 

—————————————–

ਹਕੀਮ- ਮੈਂ ਇਹ ਟਾਨਿਕ ਪਿਛਲੇ ਬਹੁਤ ਸਾਲਾਂ ਤੋਂ ਵੇਚ ਰਿਹਾ ਹਾਂ ਪਰ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਆਈ
ਗਾਹਕ- ਕੀ ਮੁਰਦੇ ਵੀ ਸ਼ਿਕਾਇਤ ਕਰਨ ਆਉਣਗੇ?

——————————————–

ਮਾਸਟਰ- ਬੱਚਿਓ! ਤੁਸੀਂ ਸਾਰੇ ਕਾਪੀ ‘ਤੇ ਰੇਲ ਗੱਡੀ ਅਤੇ ਰੇਲਵੇ ਲਾਈਨ ਬਣਾਓ, ਮੈਂ ਦਸ ਮਿੰਟਾਂ ‘ਚ ਆਉਂਦਾ ਹਾਂ
ਮਾਸਟਰ ਨੇ ਥੋੜ੍ਹੀ ਦੇਰ ਬਾਅਦ ਵਾਪਸ ਆਉਣ ‘ਤੇ ਦੇਖਿਆ ਕਿ ਸਾਰੇ ਬੱਚਿਆਂ ਨੇ ਬਣਾ ਲਈ ਪਰ ਪੈਪਸੀ ਨੇ ਲਾਈਨ ਤਾਂ ਬਣਾ ਲਈ ਪਰ ਰੇਲ ਗੱਡੀ ਨਹੀਂ ਬਣਾਈ ਸੀ ਮਾਸਟਰ ਜੀ ਨੇ ਇਸ ਦਾ ਕਾਰਨ ਪੁੱਛਿਆ ਤਾਂ ਪੈਪਸੀ ਬੋਲਿਆ- ਸਰ, ਤੁਸੀਂ ਦਸ ਮਿੰਟ ਲੇਟ ਆਏ ਹੋ, ਗੱਡੀ ਤਾਂ ਨਿੱਕਲ ਗਈ ਹੈ

**********************************************

ਪੁਸ਼ਪਾ- ਸੁਣੋ ਜੀ! ਕੀ ਗੱਲ ਹੈ ਆਪਣਾ ਮੁਨੀਸ਼ ਅਜੇ ਤੱਕ ਨਹੀਂ ਜਾਗਿਆ
ਰਮੇਸ਼- ਮੇਰਾ ਬੇਟਾ ਮੁਨੀਸ਼ ਵੱਡਾ ਹੋ ਕੇ ਜ਼ਰੂਰ ਕੋਈ ਸਰਕਾਰੀ ਅਫ਼ਸਰ ਬਣੇਗਾ, ਦਸ ਵਜੇ ਤੋਂ ਪਹਿਲਾਂ ਉੱਠਦਾ ਹੀ ਨਹੀਂ

*******************************************

ਮੋਹਿਤ ਆਪਣੀ ਟੁੱਟੀ ਲੱਤ ਦਾ ਇਲਾਜ ਕਰਵਾਉਣ ਲਈ ਹਸਪਤਾਲ ਗਿਆ
ਉੱਥੇ ਉਸ ਨੇ ਦੇਖਿਆ ਕਿ ਇੱਕ ਮਰੀਜ਼ ਦੀਆਂ ਦੋਵੇਂ ਲੱਤਾਂ ਟੁੱਟੀਆਂ ਹੋਈਆਂ ਹਨ
ਉਹ ਪੁੱਛਣ ਲੱਗਾ- ਭਾਈ ਸਾਹਿਬ, ਕੀ ਤੁਹਾਡੀਆਂ ਦੋ ਘਰ ਵਾਲੀਆਂ ਹਨ? 

ਪਵਨ ਕੁਮਾਰ ਬਾਂਸਲ, ਬੁਢਲਾਡਾ
ਮੋ. 93561-91519

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।