ਲੁਧਿਆਣਾ ਕੋਰਟ ’ਚ ਲਿਫ਼ਟ ’ਚ ਫਸੇ ਵਕੀਲ, ਢਾਈ ਘੰਟਿਆਂ ਬਾਅਦ ਕੰਧ ਤੋੜ ਕੇ ਕੱਢਿਆ ਬਾਹਰ

ludhiana court

ਲਿਫਟ ਖਰਾਬ ਹੋਣ ਕਾਰਨ ਢਾਈ ਰਹੇ ਅੰਦਰ ਬੰਦ (Ludhiana Court)

(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ਦੇ ਕੋਰਟ ਕੰਪਲੈਕਸ (Ludhiana Court) ‘ਚ ਸ਼ੁੱਕਰਵਾਰ ਨੂੰ ਲਿਫਟ ’ਚ ਤਕਨੀਕੀ ਖਰਾਬੀ ਦੇ ਚੱਲਦਿਆਂ 5 ਵਕੀਲਾਂ ਸਮੇਤ 7 ਲੋਕ ਫਸ ਗਏ। ਜਿਸ ਤੋਂ ਬਾਅਦ ਚਾਰੇ ਪਾਸੇ ਹਫੜਾ ਦਫੜੀ ਮੱਚ ਗਈ। ਲੱਗਭਗ ਢਾਈ ਘੰਟਿਆਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਕੰਧ ਤੋੜ ਕੇ ਲਿਫਟ ’ਚ ਫਸੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਇਹ ਤਾਂ ਸ਼ੁਕਰ ਹੈ ਕਿ ਕੋਰਟ ’ਚ ਜਿਆਦਾ ਆਵਾਗਮਨ ਕਾਰਨ ਲੋਕ ਛੇਤੀ ਛੇਤੀ ਲਿਫਟ ਦੀ ਵਰਤੋਂ ਕਰ ਰਹੇ ਸਨ। ਨਹੀਂ ਤਾਂ ਪਤਾ ਹੀ ਨਹੀਂ ਚੱਲਦਾ ਕਿ ਲਿਫਟ ’ਚ ਕੋਈ ਫਸਿਆ ਹੈ।

ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉੱਪਰ ਜਾਣ ਦੀ ਉਡੀਕ ਕਰ ਰਹੇ ਲੋਕਾਂ ਨੇ ਦੇਖਿਆ ਕਿ ਕਾਫੀ ਸਮੇਂ ਤੋਂ ਲਿਫਟ ਹੇਠਾਂ ਨਹੀਂ ਆਈ ਸੀ। ਲਿਫਟ ਵਿੱਚ 5 ਵਕੀਲ ਅਤੇ 2 ਕਲਰਕ ਸਨ। ਜਿਵੇਂ ਹੀ ਇਸ ਬਾਰੇ ਹੋਰ ਵਕੀਲਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਲਿਫਟ ਵਿੱਚ ਫਸੇ ਵਕੀਲਾਂ ਨੂੰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਲਿਫਟ ਨਹੀਂ ਖੁੱਲ੍ਹੀ ਤਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਮਨੀਸ਼ ਸਿੰਘਲ, ਐਡੀਸ਼ਨਲ ਸੈਸ਼ਨ ਜੱਜ ਰਾਜਕੁਮਾਰ, ਸੀਨੀਅਰ ਸਬ ਜੱਜ ਹਰਸਿਮਰਨਜੀਤ ਸਿੰਘ ਤੇ ਸੀਜੇਐਮ ਸੁਮਿਤ ਮੱਕੜ ਮੌਕੇ ’ਤੇ ਪਹੁੰਚੇ। ਅਧਿਕਾਰੀਆਂ ਨੇ ਘਟਨਾ ਸਥਾਨ ’ਤੇ ਪਹੁੰਚ ਐਂਬਲੈਂਸ ਤੇ ਪੁਲਿਸ ਅਧਿਕਾਰੀਆਂ ਨੂੰ ਸੱਦਿਆ। ਜਿਸ ਤੋਂ ਬਾਅਦ ਕੰਧ ਤੋੜ ਕੇ ਲਿਫਟ ’ਚ ਫਸੇ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।

ਲਿਫਟ ਪਹਿਲਾਂ ਵੀ ਹੋ ਚੁੱਕੀ ਹੈ ਖਰਾਬ

ਦੱਸਿਆ ਜਾ ਰਿਹਾ ਹੀ ਕਿ ਬੀਤੇ ਕਈ ਦਿਨ ਪਹਿਲਾਂ ਵੀ ਲਿਫਟ ਖਰਾਬ ਹੋ ਗਈ ਸੀ ਉਸ ਦੌਰਾਨ ਵੀ ਲਿਫਟ ’ਚ ਕਈ ਲੋਕ ਫਸੇ ਗਏ ਸਨ ਤੇ ਬੜੀ ਮੁਸ਼ਕਲ ਨਾਲ ਲਿਫਟ ਠੀਕ ਕਰਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਸੀ। ਅੱਜ ਫਿਰ ਲਿਫਟ ਖਰਾਬ ਹੋਣ ਕਾਰਨ ਇਸ ’ਚ ਲੋਕ ਫਸ ਗਏ ਸਨ। ਵਕੀਲਾਂ ਨੇ ਮੰਗ ਕੀਤੀ ਕੀ ਪ੍ਰਸ਼ਾਸ਼ਨ ਲਿਫਟ ਨੂੰ ਛੇਤੀ ਤੋਂ ਛੇਤੀ ਠੀਕ ਕਰਵਾਏ ਤਾਂ ਜੋ ਮੁੜ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ