ਨੇਤਾ ਹੁਣ ਧੋਖਾ ਦੇ ਕੇ ਵੋਟ ਨਹੀਂ ਲੈ ਸਕਦੇ

voting

ਨੇਤਾ ਹੁਣ ਧੋਖਾ ਦੇ ਕੇ ਵੋਟ ਨਹੀਂ ਲੈ ਸਕਦੇ

ਮਹਾਂਰਾਸ਼ਟਰ ’ਚ ਪਿਛਲੇ ਦਿਨੀਂ ਭਾਜਪਾ ਸ਼ਿੰਦੇ ਗੁੱਟ ਨਾਲ ਮਿਲ ਕੇ ਸਰਕਾਰ ਬਣਾਉਣ ’ਚ ਕਾਮਯਾਬ ਰਹੀ ਨਵੀਂ ਸਰਕਾਰ ਤੋਂ ਬਾਅਦ ਚਰਚਾ ਇਹ ਸ਼ੁਰੂ ਹੋ ਗਈ ਕਿ ਕੀ ਝਾਰਖੰਡ ’ਚ ਵੀ ਬੀਜੇਪੀ ਸਰਕਾਰ ਬਣਾ ਸਕਦੀ ਹੈ ਆਪਰੇਸ਼ਨ ਲੋਟਸ ਦੀ ਚਰਚਾ ਸਿਰਫ਼ ਝਾਰਖੰਡ ’ਚ ਹੀ ਨਹੀਂ ਉਸ ਦੇ ਗੁਆਂਢੀ ਸੂਬੇ ਬਿਹਾਰ ’ਚ ਵੀ ਸ਼ੁਰੂ ਹੋ ਗਈ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜੇਡੀਯੂ ਅਤੇ ਬੀਜੇਪੀ ਵਿਚਕਾਰ ਖਿੱਚੋਤਾਣ ਦੀਆਂ ਖਬਰਾਂ ਆਈਆਂ ਅਤੇ ਉਸ ਤੋਂ ਬਾਅਦ ਚਰਚਾ ਜੇਡੀਯੂ-ਬੀਜੇਪੀ ਗਠਜੋੜ ਦੇ ਟੁੱਟਣ ਦੀ ਵੀ ਸ਼ੁਰੂ ਹੋ ਗਈ ਹੁਣ ਉਸ ਚਰਚਾ ’ਤੇ ਵੀ ਲਗਾਮ ਲੱਗ ਗਈ ਅਤੇ ਦੋਵੇਂ ਵੱਖ ਹੋ ਗਏ ਨੀਤਿਸ਼ ਕੁਮਾਰ ਵੱਲੋਂ ਕਿਹਾ ਗਿਆl

ਕਿ ਉਨ੍ਹਾਂ ਦੀ ਪਾਰਟੀ ਨੂੰ ਲਗਾਤਾਰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਸੀ ਹੁਣ ਬਿਹਾਰ ’ਚ ਨੀਤਿਸ਼ ਕੁਮਾਰ ਇੱਕ ਵਾਰ ਫ਼ਿਰ ਆਰਜੇਡੀ ਨਾਲ ਮਿਲ ਕੇ ਸਰਕਾਰ ਬਣਾਉਣ ਜਾ ਰਹੇ ਹਨ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਤੋਂ ਵੋਟ ਮੰਗਦਿਆਂ ਕਿਹਾ ਸੀ ਕਿ ਮੈਨੂੰ ਬਿਹਾਰ ’ਚ ਨੀਤਿਸ਼ ਕੁਮਾਰ ਦੀ ਲੋੜ ਹੈl

ਇਸ ਲਈ ਜਨਤਾ ਦਲ ਯੂਨਾਈਟਿਡ ਦੀਆਂ ਘੱਟ ਸੀਟਾਂ ਆਉਣ ਦੇ ਬਾਵਜ਼ੂਦ ਭਾਜਪਾ ਨੇ ਪ੍ਰਧਾਨ ਮੰਤਰੀ ਦੀ ਗੱਲ ਦਾ ਮਾਣ ਰੱਖਦਿਆਂ ਹੋਇਆਂ ਮੁੱਖ ਮੰਤਰੀ ਦਾ ਅਹੁਦਾ ਨੀਤਿਸ਼ ਕੁਮਾਰ ਨੂੰ ਸੌਂਪ ਦਿੱਤਾ ਸੀ ਪਰ ਦੋ ਸਾਲ ਦੇ ਅੰਦਰ ਹੀ ਜਨਤਾ ਦਲ ਯੂਨਾਈਟਿਡ ਦੇ ਆਗੂ ਨੀਤਿਸ਼ ਕੁਮਾਰ ਨੇ ਆਪਣੇ ਰੁਖ਼ ’ਚ ਬਦਲਾਅ ਕਰਦਿਆਂ ਭਾਜਪਾ ਨਾਲ ਗਠਜੋੜ ਤੋੜ ਦਿੱਤਾ ਦੇਖਿਆ ਜਾਵੇ ਤਾਂ 2020 ਦਾ ਲੋਕ ਫਤਵਾ ਐਨਡੀਏ ਸਰਕਾਰ ਲਈ ਸੀ ਅਤੇ ਭਾਜਪਾ ਦੀਆਂ 74 ਸੀਟਾਂ ਦੀ ਗਿਣਤੀ ਦਰਸ਼ਾ ਰਹੀ ਸੀl

ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ’ਤੇ ਹੀ ਵੋਟ ਪਈ ਸੀ ਇਹੀ ਨਹੀਂ, ਭਾਜਪਾ ਕਈ ਵਾਰ ਐਲਾਨ ਕਰ ਚੁੱਕੀ ਸੀ ਕਿ ਜਨਤਾ ਦਲ ਯੂਨਾਈਟਿਡ ਨਾਲ ਉਸ ਦਾ ਗਠਜੋੜ 2024 ਦੀਆਂ ਲੋਕ ਸਭਾ ਚੋਣਾਂ ਅਤੇ 2025 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਬਰਕਰਾਰ ਰਹੇਗਾ ਪਰ ਨੀਤਿਸ਼ ਕੁਮਾਰ ਨੇ ਇਸ ਗਠਜੋੜ ਨੂੰ ਚੱਲਣ ਨਹੀਂ ਦਿੱਤਾ ਭਾਰਤੀ ਰਾਜਨੀਤੀ ’ਚ ਭਾਜਪਾ ਦੇ ਨਾਂਅ ਇਸ ਗੱਲ ਦਾ ਰਿਕਾਰਡ ਰਹੇਗਾ ਕਿ ਉਸ ਨੇ ਬੇਸ਼ੱਕ ਹੁਣ ਤੱਕ ਕਿਸੇ ਨੂੰ ਧੋਖਾ ਨਾ ਦਿੱਤਾ ਹੋਵੇl

ਪਰ ਉਸ ਨੂੰ ਸਭ ਤੋਂ ਜ਼ਿਆਦਾ ਧੋਖੇ ਮਿਲੇ ਜ਼ਰੂਰ ਹਨ ਯੂਪੀ ’ਚ ਭਾਜਪਾ ਅਤੇ ਬਸਪਾ ਵਿਚਕਾਰ ਅੱਧੇ-ਅੱਧੇ ਕਾਰਜਕਾਲ ਲਈ ਮੁੱਖ ਮੰਤਰੀ ਅਹੁਦਾ ਸੰਭਾਲਣ ਦਾ ਸਮਝੌਤਾ ਹੋਇਆ ਸੀ ਭਾਜਪਾ ਨੇ ਪਹਿਲਾ ਮੌਕਾ ਮਾਇਆਵਤੀ ਨੂੰ ਦਿੱਤਾ ਪਰ ਮਾਇਆਵਤੀ ਨੇ ਆਪਣੀ ਵਾਰੀ ਪੂਰੀ ਹੋਣ ’ਤੇ ਭਾਜਪਾ ਆਗੂ ਕਲਿਆਣ ਸਿੰਘ ਦੀ ਸਰਕਾਰ ਨਹੀਂ ਚੱਲਣ ਦਿੱਤੀ ਕਰਨਾਟਕ ’ਚ ਜਨਤਾ ਦਲ ਸੈਕਿਊਲਰ ਨਾਲ ਭਾਜਪਾ ਨੇ ਮੁੱਖ ਮੰਤਰੀ ਅਹੁਦਾ ਵਾਰੀ-ਵਾਰੀ ਨਾਲ ਸੰਭਾਲਣ ਦਾ ਸਮਝੌਤਾ ਕੀਤਾl

ਪਰ ਕੁਮਾਰਸਵਾਮੀ ਨੇ ਆਪਣੀ ਵਾਰੀ ਪੂਰੀ ਕਰਨ ਤੋਂ ਬਾਅਦ ਭਾਜਪਾ ਆਗੂ ਬੀਐਸ ਯੇਦੀਯੁਰੱਪਾ ਦੀ ਸਕਰਾਰ ਵਿਚਾਲੇ ਹੀ ਡੇਗ ਦਿੱਤੀ ਭਾਜਪਾ ਨੇ ਝਾਰਖੰਡ ’ਚ ਸ਼ਿਬੂ ਸੋਰੇਨ ਦੇ ਝਾਰਖੰਡ ਮੁਕਤੀ ਮੋਰਚਾ ਨਾਲ ਗਠਜੋੜ ਕਰਕੇ ਸਰਕਾਰ ਬਣਾਈ ਪਰ ਸੋਰੇਨ ਨੇ ਵਿਚਾਲੇ ਹੀ ਹਮਾਇਤ ਵਾਪਸ ਲੈ ਕੇ ਅਰਜੁਨ ਮੁੰਡਾ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਡੇਗ ਦਿੱਤੀ ਸੀl

ਸ੍ਰੋਮਣੀ ਅਕਾਲੀ ਦਲ, ਸ਼ਿਵਸੈਨਾ, ਆਰਐਲਐਸਪੀ ਦੀਆਂ ਤਾਜ਼ਾ ਉਦਾਹਰਨਾਂ ਤਾਂ ਸਾਹਮਣੇ ਹਨ ਹੀ ਨਾਲ ਹੀ ਉੱਤਰ ਪ੍ਰਦੇਸ਼ ’ਚ ਓਮ ਪ੍ਰਕਾਸ਼ ਰਾਜਭਰ ਦੀ ਉਦਾਹਰਨ ਵੀ ਮੌਜੂਦ ਹੈ ਆਗੂਆਂ ਨੂੰ ਇਹ ਸਮਝਣਾ ਹੋਵੇਗਾ ਕਿ ਅੱਜ ਦੇ ਦੌਰ ’ਚ ਜਨਤਾ ਨੂੰ ਭਰਮਾਇਆ ਨਹੀਂ ਜਾ ਸਕਦਾ ਕਿਉਂਕਿ ਹੁਣ ਉਹ ਆਗੂ ਨੂੰ ਉਸ ਵੱਲੋਂ ਕੀਤੇ ਗਏ ਕੰਮਾਂ ਦੇ ਆਧਾਰ ’ਤੇ ਹੀ ਵੋਟ ਦਿੰਦੀ ਹੈ ਹੁਣ ਉਹ ਸਮਾਂ ਗਿਆ ਜਦੋਂ ਕਿਸੇ ਹੋਰ ਬਾਰੇ ਭਰਮ ਫੈਲਾ ਕੇ ਜਾਂ ਉਸ ਦਾ ਡਰ ਦਿਖਾ ਕੇ ਵੋਟ ਹਾਸਲ ਕਰ ਲਈ ਜਾਂਦੀ ਸੀl

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ