ਪੰਜਾਬ

ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਬਾਲਦ ਕਲਾਂ ‘ਚ ਲਾਇਆ ਪੱਕਾ ਮੋਰਚਾ

Leaders, Land, Acquisition, Stronghold

ਸੰਗਰੂਰ,(ਗੁਰਪ੍ਰੀਤ ਸਿੰਘ) | ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਦਿੱਤੇ ਸੱਦੇ ਤਹਿਤ ਅੱਜ ਸੰਗਰੂਰ, ਮਲੇਰਕੋਟਲਾ, ਭਵਾਨੀਗੜ੍ਹ ਅਤੇ ਪਟਿਆਲਾ ਦੇ ਦਲਿਤ ਮਜ਼ਦੂਰਾਂ ਨੇ ਕਾਫਲਾ ਬਣਾ ਕੇ ਸੰਗਰੂਰ-ਪਟਿਆਲਾ ਬਾਲਦ ਕਲਾਂ ਵਿਖੇ ਪੱਕਾ ਧਰਨਾ ਲਾਇਆ ਤੇ ਪੰਜਾਬ ਸਰਕਾਰ ਦੇ ਦਲਿਤ ਵਿਰੋਧੀ ਰੱਵਈਏ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ। ਧਰਨੇ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ ਮਲੌਦ, ਗੁਰਮੁੱਖ ਸਿੰਘ, ਮਨਪ੍ਰੀਤ ਭੱਟੀਵਾਲ, ਹਰਨੇਕ ਸਿੰਘ, ਗੁਰਵਿੰਦਰ ਬੋੜਾਂ, ਗੁਰਪ੍ਰੀਤ ਖੇੜੀ ਤੇ ਗੁਰਦੀਪ ਧੰਦੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲਾਂ ਪਟਿਆਲੇ ਧਰਨੇ ਸਮੇਂ ਦਲਿਤਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਸੀ। ਪਰ 5 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਮਸਲੇ ਉੱਥੇ ਹੀ ਖੜ੍ਹੇ ਹਨ। ਅਕਾਲੀ-ਭਾਜਪਾ ਸਰਕਾਰ ਵੇਲੇ ਦਰਜ ਹੋਏ ਪਰਚੇ ਰੱਦ ਕਰਨ ਦਾ ਭਰੋਸਾ ਵੀ ਲਾਰਾ ਹੀ ਰਿਹਾ ਤੇ ਮਾਤਾ ਗੁਰਦੇਵ ਕੌਰ ਦੇ ਕਾਤਲ ਅਜੇ ਵੀ ਸ਼ਰੇਆਮ ਘੁੰਮ ਰਹੇ ਹਨ। ਇਸ ਤੋਂ ਇਲਾਵਾਂ ਮੁੱਖ ਮੰਗਾਂ ਦਲਿਤਾਂ ਨੂੰ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ 99 ਸਾਲਾ ਪਟੇ ‘ਤੇ ਦਿੱਤੀ ਜਾਵੇ, 10-10 ਮਰਲੇ ਦੇ ਪਲਾਟ ਮਜ਼ਦੂਰਾਂ ਨੂੰ ਤੁਰੰਤ ਦਿੱਤੇ ਜਾਣ। ਨਜੂਲ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ ਤੇ ਨਜਾਇਜ਼ ਕਬਜੇ ਛੁਡਾਏ ਜਾਣ ਮਜ਼ਦੂਰਾਂ ਦੇ ਬਿਜਲੀ ਦੇ ਬਿੱਲ ਬਿਨਾਂ ਕਿਸੇ ਸ਼ਰਤ ਰੱਦ ਕੀਤੇ ਜਾਣ, ਸੰਘਰਸ਼ ਦੌਰਾਨ ਕੀਤੇ ਪਰਚੇ ਰੱਦ ਕੀਤੇ ਜਾਣ ਤੇ ਜਗਦੀਪ ਸਿੰਘ ਜਲੂਰ ਤੇ ਰਣਜੀਤ ਸਿੰਘ ਬਾਲਦ ਕਲਾਂ ਦੀ ਭਰਤੀ ਤੋਂ ਰੋਕ ਹਟਾਕੇ ਨੌਕਰੀ ਤੁਰੰਤ ਦਿੱਤੀ ਜਾਵੇ, 10 ਏਕੜ ਤੋਂ ਉਪਰਲੀ ਜ਼ਮੀਨ ਛੋਟੀ ਕਿਸਾਨੀ ‘ਚ ਵੰਡੀ ਜਾਵੇ। ਉਪਰੋਕਤ ਮੰਗਾਂ ਦਾ ਜਦੋਂ ਤੱਕ ਹੱਲ ਨਹੀਂ ਕੀਤਾ ਜਾਵੇਗਾ। ਉਦੋਂ ਤੱਕ ਲੜਾਈ ਜਾਰੀ ਰੱਖੀ ਜਾਵੇਗੀ। ਆਗੂਆਂ ਨੇ ਕਿਹਾ ਕਿ ਇਸ ਸੰਘਰਸ਼ ਨੂੰ ਮੰਗਾਂ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਤੱਕ ਚਲਾਇਆ ਜਾਵੇਗਾ। ਅੱਜ ਦੇ ਇਸ ਚੱਕੇ ਜਾਮ ਵਿੱਚ ਇਸਤਰੀ ਜਾਗਰਿਤੀ ਮੰਚ ਦੀ ਸੂਬਾਈ ਆਗੂ ਅਮਨ ਦਿਊਲ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਹਰਨੇਕ ਸਿੰਘ ਖੁੱਡੀਕਲਾਂ, ਪਰਮਜੀਤ ਕੌਰ ਬਾਲਦ ਕਲਾਂ, ਗੁਰਵਿੰਦਰ ਬੋੜਾ, ਭਜਨ ਕੌਰ ਝਨੇੜੀ, ਸੁਖਵਿੰਦਰ ਹਥੋਆ, ਭੋਲਾ ਨਿਆਮਤਪੁਰ, ਰਾਜ ਸਿੰਘ ਖੋਖਰ ਨੇ ਵੀ ਸੰਬੋਧਨ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top