ਦੇਸ਼

ਰਘੂਰਾਮ ਦਾ ਜਾਣਾ ਭਾਰਤੀ ਅਰਥਵਿਵਸਥਾ ਲਈ ‘ਅਪਸ਼ਗਨ’ : ਮਾਹਿਰ

ਨਵੀਂ ਦਿੱਲੀ। ਕੁਝ ਚਰਚਿਤ ਅਰਥਸ਼ਾਸਤਰੀਆਂ ਤੇ ਸਾਬਕਾ ਨੀਤੀ ਘਾੜਿਆਂ ਦੀ ਰਾਇ ‘ਚ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਰਘੂ ਰਾਮ ਰਾਜਨ ਦਾ ਜਾਣਾ ਭਾਰਤੀ ਅਰਥਵਿਵਸਥਾ ਲਈ ‘ਅਪਸ਼ਗਨ’ ਹੋਵੇਗਾ ਕਿਉਂਕਿ ਦੁਨੀਆ ਇਹ ਮੰਨੇਗੀ ਕਿ ਦੇਸ਼ ‘ਚ ਸਿੱਕਾ ਪਸਾਰ ਤੇ ਵਸੂਲ ਨਾ ਹੋ ਰਹੇ ਕਰਜ਼ਿਆਂ ਖਿਲਾਫ਼ ਸਖ਼ਤ ਨੀਤੀ ਦੀ ਆਗਿਆ ਨਹੀਂ ਹੈ।
ਸ਼ਿਕਾਗੋ ਯੂਨੀਵਰਸਿਟੀ ਬੂਥ ਸਕੂਲ ਆਫ਼ ਬਿਜਨਸ ‘ਚ ਰਾਜਨ ਦੇ ਸਹਿਯੋਗ ਲੁਈਗੀ ਜਿੰਗਲਸ ਨ ੇਇਸ ਨੂੰ ਭਾਰਤ ਲਈ ਭਾਰੀ ਨੁਕਸਾਨ ਦੱਸਿਆ ਹੈ। ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਗੀਤਾ ਗੋਪੀਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਬੜੀ ਡੂੰਘੀ ਨਿਰਾਸ਼ਾ ਹੋਈ ਹੈ ਕਿ ਸਰਕਾਰ ਰਾਜਨ ਨੂੰ ਜੋੜੀ ਰੱਖਣ ਦੀ ਕੋਈ ਵੱਡੀ ਕੋਸ਼ਿਸ਼ ਕਰਨ ਦੀ ਬਜਾਇ ਉਨ੍ਹਾਂ ਖਿਆਫ਼ ਅਜਿਹੀਆਂ ਟਿੱਪਣੀਆਂ ਦਰਮਿਆਨ ਉਨ੍ਹਾਂ ਨੂੰ ਜਾਣ ਦੇ ਰਹੀ ਹੈ, ਜਿਸ ‘ਚ ਭਾਰਤੀ ਹਿੱਤਾਂ ਪ੍ਰਤੀ ਰਾਜਨ ਦੀ ਵਚਨਬੱਧਤਾ ‘ਤੇ ਸਵਾਲ ਖੜ੍ਹੇ ਕੀਤੇ ਗਏ ਹਨ।
ਭਾਰਤੀ ਮੂਲ ਦੇ ਅਰਥਸ਼ਾਸ਼ਤਰੀ ਤੇ ਬ੍ਰਿਤਾਨੀ ਲੇਬਰ ਪਾਰਟੀ ਦੇ ਆਗੂ ਮੇਘਨਾਦ ਦੇਸਾਈ ਨੇ ਕਿਹਾ ਕਿ ਵਿਦੇਸ਼ਾਂ ‘ਚ ਭਾਰਤ ਦੀ ਛਵ੍ਹੀ ਨੂੰ ਲੈ ਕੇ ਦੁਖੀ ਹਾਂ। ਵਿਸ਼ਵ ਬੈਂਕ ਦੇ ਮੁੱਖ ਅਰਥਸ਼ਾਸਤਰੀ ਤੇ ਭਾਰਤ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਕੌਸ਼ਿਕ ਬਸੂ ਨੇ ਰਾਜਨ ਨੂੰ ਰਿਜ਼ਰਵ ਬੈਂਕ ਦੇ ਹੁਣ ਤੱਕ ਦੇ ਸਭ ਤੋਂ ਬਿਹਤਰ ਗਵਰਨਰਾਂ ‘ਚੋਂ ਇੱਕ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਰਘੂਰਾਮ ਰਾਜਨ ਨੇ ਗਵਰਨਰ ਵਜੋਂ ਦੂਜੇ ਕਾਰਜਕਾਲ ਦਾ ਕਾਰਜਭਾਰ ਸੰਭਾਲਣ ਤੋਂ ਇਨਕਾਰ ਕਰ ਦਿੱਤਾ ਹੈ।

ਪ੍ਰਸਿੱਧ ਖਬਰਾਂ

To Top