ਸਮਾਜ ’ਚ ਤੇਜ਼ੀ ਨਾਲ ਕਾਨੂੰਨੀ ਪ੍ਰਕਿਰਿਆ ਤੇ ਆਪਣੇ ਅਧਿਕਾਰਾਂ ਪ੍ਰਤੀ

Law

ਜਾਗਰੂਕਤਾ ਵਧਣ ਨਾਲ ਵਧੇ ਵਕਾਲਤ ਦੇ ਪੇਸ਼ੇ

ਅੱਜ ਫ਼ੈਸਲੇ ਦੀ ਕਾਰਜਸ਼ੀਲਤਾ ਕਾਰਨ ਲੋਕਾਂ ਦਾ ਅਦਾਲਤਾਂ ’ਤੇ ਭਰੋਸਾ ਵਧਿਆ ਹੈ। ਇਹ ਉਮੀਦ ਜਾਗੀ ਹੈ ਕਿ ਜੇ ਸਰਕਾਰ ਤੇ ਪ੍ਰਸ਼ਾਸਨ ਉਦਾਸੀਨਤਾ ਵਾਲਾ ਰਵੱਈਆ ਅਪਣਾਉਂਦੇ ਹਨ ਤਾਂ ਅਦਾਲਤ ਜ਼ਰੂਰ ਨਿਆਂ ਦਿਵਾਏਗੀ। ਹਾਲ ਹੀ ’ਚ ਦੇਖਿਆ ਗਿਆ ਹੈ ਕਿ ਜਦੋਂ ਲੋਕਾਂ ਦੀਆਂ ਉਮੀਦਾਂ ਸੰਸਥਾਵਾਂ, ਸਰਕਾਰ, ਪ੍ਰਸ਼ਾਸਨ ਤੇ ਪੁਲਿਸ ਪੂਰੀਆਂ ਨਹੀਂ ਕਰਦੀ ਤਾਂ ਉਨ੍ਹਾਂ ਸਾਹਮਣੇ ਆਸ ਦੀ ਕਿਰਨ ਸਿਰਫ਼ ਅਦਾਲਤ ਹੀ ਹੁੰਦੀ ਹੈ, ਜਿੱਥੋਂ ਲੋਕਾਂ ਨੂੰ ਜ਼ਬਰਦਸਤ ਤਬਦੀਲੀ ਆਈ ਹੈ।

ਬੀਤੇ 10 ਸਾਲਾਂ ਤੋਂ ਵਕੀਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ।
ਤੇਜ਼ੀ ਨਾਲ ਉੱਭਰ ਰਹੀਆਂ ਲਾਅ ਫਰਮਜ਼ ਤੇ ਨਵੀਆਂ-ਨਵੀਆਂ ਕਾਰਪੋਰੇਟ ਕੰਪਨੀਆਂ ਆਉਣ ਨਾਲ ਕਾਨੂੰਨ ਦੇ ਖੇਤਰ ਵਿਚ ਰੁਜ਼ਗਾਰ ਦੇ ਮੌਕੇ ਵੀ ਤੇਜ਼ੀ ਨਾਲ ਵਧ ਰਹੇ ਹਨ। ਇਸ ਖੇਤਰ ’ਚ ਚੁਣੌਤੀਆਂ ਤਾਂ ਹਨ ਪਰ ਇਸ ’ਚ ਲਾਅ ਗ੍ਰੈਜੂਏਟਸ ਨੂੰ ਮੋਟੇ ਪੈਕੇਜ ਵੀ ਆਫ਼ਰ ਹੋ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਮਾਹਿਰ ਤੇ ਅਪਡੇਟਿਡ ਨੌਜਵਾਨਾਂ ਲਈ ਕੋਰਟ ਤੇ ਕਾਰਪੋਰੇਟ ਦੋਵਾਂ ਖੇਤਰਾਂ ਵਿਚ ਨਾਂਅ ਤੇ ਪੈਸਾ ਕਮਾਉਣ ਦਾ ਬਿਹਤਰ ਮੌਕਾ ਮਿਲ ਰਿਹਾ ਹੈ।
ਵਕੀਲ
ਜੇ ਸੌਖੇ ਸ਼ਬਦਾਂ ’ਚ ਕਹੀਏ ਤਾਂ ਵਕੀਲ ਉਹ ਵਿਅਕਤੀ ਹੈ, ਜੋ ਕਾਨੂੰਨੀ ਦਾਅ-ਪੇਚ ਨੂੰ ਚੰਗੀ ਤਰ੍ਹਾਂ ਜਾਣਦਾ ਤੇ ਸਮਝਦਾ ਹੈ ਅਤੇ ਜੋ ਅਦਾਲਤ ਵਿਚ ਕਾਨੂੰਨ ਦੀ ਪ੍ਰੈਕਟਿਸ ਤੋਂ ਇਲਾਵਾ ਆਪਣੇ ਗ੍ਰਾਹਕਾਂ ਨੂੰ ਕਾਨੂੰਨੀ ਮੁੱਦਿਆਂ ਬਾਰੇ ਸਲਾਹ ਦੇਣ ਦਾ ਕੰਮ ਕਰਦੇ ਹਨ। ਅਦਾਲਤ ਵਿਚ ਆਪਣੇ ਗ੍ਰਾਹਕਾਂ ਵੱਲੋਂ ਮੁਕੱਦਮਾ ਦਾਇਰ ਕਰਦੇ ਹਨ ਤੇ ਦੂਸਰੇ ਪੱਖ ਨਾਲ ਆਪਣੇ ਗ੍ਰਾਹਕ ਦੇ ਹੱਕ ’ਚ ਬਹਿਸ ਕਰਦੇ ਹਨ।
ਜੱਜ

ਸੁਪਰੀਮ ਕੋਰਟ ਤੋਂ ਲੈ ਕੇ ਹਾਈ ਕੋਰਟ, ਸੈਸ਼ਨ ਕੋਰਟ ’ਚ ਜੱਜ ਬਣਨ ਦਾ ਮੌਕਾ ਹੈ। ਅਜਿਹੇ ’ਚ ਜੇ ਤੁਸੀਂ ਲਾਅ ’ਚ ਗ੍ਰੈਜੂਏਟ ਹੋ ਤਾਂ ਇੱਕ ਜੱਜ ਦੇ ਰੂਪ ’ਚ ਆਕਰਸ਼ਕ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਲਈ ਵੱਖ-ਵੱਖ ਸੂਬਿਆਂ ’ਚ ਯੂਪੀਐੱਸਸੀ ਵੱਲੋਂ ਹਰ ਸਾਲ ਕਰਵਾਈ ਕੀਤੀ ਜਾਂਦੀ ਪੀਸੀਐੱਸਜੇ ਦੀ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਨੂੰ ਕੁਆਲੀਫਾਈ ਕਰਨ ਤੋਂ ਬਾਅਦ ਸੈਸ਼ਨ ਜਾਂ ਜ਼ਿਲ੍ਹਾ ਅਦਾਲਤ ’ਚ ਜੱਜ ਦੇ ਤੌਰ ’ਤੇ ਨਿਯੁਕਤੀ ਹੁੰਦੀ ਹੈ। ਬਿਹਤਰ ਕੰਮ ਤੇ ਅਨੁਭਵ ਦੇ ਆਧਾਰ ’ਤੇ ਕੁਝ ਸਾਲਾਂ ਬਾਅਦ ਹਾਈ ਕੋਰਟ ਦੇ ਜੱਜ ਦੇ ਰੂਪ ’ਚ ਚੋਣ ਹੋ ਸਕਦੀ ਹੈ। ਇਸ ਤੋਂ ਇਲਾਵਾ ਹਾਈ ਕੋਰਟ ਵਿਚ ਸਿੱਧਾ ਜੱਜ ਬਣਨ ਲਈ ਹਾਇਰ ਜੁਡੀਸ਼ੀਅਲ ਪ੍ਰੀਖਿਆ ’ਚ ਸ਼ਾਮਿਲ ਹੋ ਸਕਦੇ ਹੋ ਪਰ ਇਸ ਲਈ ਕਰੀਬ 7 ਤੋਂ 10 ਸਾਲ ਵਕਾਲਤ ਦਾ ਤਜਰਬਾ ਹੋਣਾ ਜ਼ਰੂਰੀ ਹੈ।
ਸਰਕਾਰੀ ਵਕੀਲ
ਸਰਕਾਰੀ ਵਿਭਾਗਾਂ ਜਾਂ ਹੋਰ ਜਾਂਚ ਏਜੰਸੀਆਂ ਵੱਲੋਂ ਚਲਾਏ ਜਾਣ ਵਾਲੇ ਮੁਕੱਦਮਿਆਂ ਦੀ ਪੈਰਵੀ ਲਈ ਅੱਜ-ਕੱਲ੍ਹ ਹਰ ਸੂਬੇ ’ਚ ਸਰਕਾਰੀ ਵਕੀਲ ਹੁੰਦੇ ਹਨ। ਕੁਝ ਸਾਲਾਂ ਦੀ ਵਕਾਲਤ ਤੇ ਲਗਾਤਾਰ ਵਧੀਆ ਰਿਕਾਰਡ ਤੋਂ ਬਾਅਦ ਤੁਸੀਂ ਵੀ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ’ਚ ਇਸ ਤਰ੍ਹਾਂ ਦੇ ਵਕੀਲ ਬਣ ਸਕਦੇ ਹੋ।
ਲਾਅ ਫਰਮਜ਼
ਅੱਜ-ਕੱਲ੍ਹ ਵੱਡੀ ਗਿਣਤੀ ’ਚ ਲਾਅ ਫਰਮਜ਼ ਆਉਣ ਨਾਲ ਵੀ ਲਾਅ ਗ੍ਰੈਜੂਏਟਸ ਦੀ ਮੰਗ ਵਧੀ ਹੈ। ਇਨ੍ਹਾਂ ਲਾਅ ਫਰਮਜ਼ ’ਚ ਨੈਸ਼ਨਲ ਸਕੂਲਜ਼ ਦੇ ਗ੍ਰੈਜੂਏਟਸ ਦੀ ਸਭ ਤੋਂ ਜ਼ਿਆਦਾ ਪੁੱਛਗਿੱਛ ਹੈ, ਜਿਨ੍ਹਾਂ ਨੂੰ ਸ਼ੁਰੂ ਤੋਂ ਹੀ ਆਕਰਸ਼ਕ ਸੈਲਰੀ ਪੈਕੇਜ ਵੀ ਮਿਲਦਾ ਹੈ।
ਸਾਈਬਰ ਲਾਇਰ
ਆਨਲਾਈਨ ਸਰਗਰਮੀਆਂ ਵਧਣ ਨਾਲ ਸਾਈਬਰ ਅਪਰਾਧ ’ਚ ਵੀ ਤੇਜ਼ੀ ਆਈ ਹੈ। ਇਸ ਲਈ ਪਿਛਲੇ ਕੁਝ ਸਾਲਾਂ ਤੋਂ ਕੰਪਿਊਟਰ ਅਤੇ ਨੈੱਟਵਰਕ ਸੁਰੱਖਿਆ ’ਤੇ ਜ਼ਿਆਦਾ ਧਿਆਨ ਦਿੱਤਾ ਜਾਣ ਲੱਗਾ ਹੈ, ਜਿਸ ਲਈ ਸਾਈਬਰ ਲਾਇਰ ਦੀ ਕਾਫ਼ੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ।
ਅਧਿਆਪਨ
ਬਹੁਤ ਸਾਰੇ ਪ੍ਰਾਈਵੇਟ ਲਾਅ ਸਕੂਲ ਤੇ ਨਵੇਂ-ਨਵੇਂ ਨੈਸ਼ਨਲ ਲਾਅ ਸਕੂਲ ਖੁੱਲ੍ਹਣ ਨਾਲ ਇਨ੍ਹਾਂ ’ਚ ਅਸਿਸਟੈਂਟ ਪ੍ਰੋਫੈਸਰ ਦੀ ਮੰਗ ਵਧੀ ਹੈ। ਕਾਨੂੰਨ ਦੀ ਪੜ੍ਹਾਈ ਤੋਂ ਬਾਅਦ ਤੁਸੀਂ ਇਸ ਖੇਤਰ ’ਚ ਅਧਿਆਪਨ ਦਾ ਪੇਸ਼ਾ ਵੀ ਅਪਣਾ ਸਕਦੇ ਹੋ।
ਹੋਰ ਸੰਭਾਵਨਾਵਾਂ
ਲਾਅ ਗ੍ਰੈਜੂਏਟਸ ਲਈ ਲੀਗਲ ਜਰਨਲਿਜ਼ਮ, ਐੱਨਜੀਓ, ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ, ਪੀਐੱਸਯੂਜ਼, ਇਨਕਮ ਟੈਕਸ ਲਾਅ ਜਿਹੇ ਖੇਤਰਾਂ ’ਚ ਅੱਜ-ਕੱਲ੍ਹ ਨੌਕਰੀ ਦੇ ਕਾਫ਼ੀ ਮੌਕੇ ਹਨ।
ਬਣ ਸਕਦੇ ਹੋ ਲੀਗਲ ਅਫ਼ਸਰ
ਅੱਜ ਲਾਅ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤੁਹਾਡੇ ਕੋਲ ਕੋਰਟ ’ਚ ਸਿਰਫ਼ ਵਕੀਲ ਬਣਨ ਦਾ ਬਦਲ ਹੀ ਨਹੀਂ ਹੈ। ਤੁਸੀਂ ਆਪਣੀ ਮਰਜ਼ੀ ਮੁਤਾਬਿਕ ਦੇਸ਼-ਵਿਦੇਸ਼ ਦੀਆਂ ਮਲਟੀ ਨੈਸ਼ਨਲ ਕੰਪਨੀਆਂ ’ਚ ਲੀਗਲ ਅਫ਼ਸਰ ਵੀ ਬਣ ਸਕਦੇ ਹੋ। ਇਨ੍ਹਾਂ ਕਾਰਪੋਰੇਟ ਲਾਇਰਜ਼ ਦੀ ਅੱਜ-ਕੱਲ੍ਹ ਕਾਫ਼ੀ ਮੰਗ ਹੈ, ਜੋ ਵੱਡੀਆਂ-ਵੱਡੀਆਂ ਕੰਪਨੀਆਂ ਤੇ ਕਾਰਪੋਰੇਟਸ ਨੂੰ ਕਾਨੂੰਨੀ ਸਲਾਹ ਦਿੰਦੇ ਹਨ। ਆਪਣੇ ਗ੍ਰਾਹਕ ਨੂੰ ਕਾਨੂੰਨੀ ਤਰੀਕੇ ਨਾਲ ਕਾਰੋਬਾਰ ਕਰਨ ’ਚ ਮੱਦਦ ਕਰਦੇ ਹਨ।
ਵਿੱਦਿਅਕ ਯੋਗਤਾ
ਲਾਅ ’ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਤਿੰਨ ਸਾਲਾ ਡਿਗਰੀ (ਐੱਲਐੱਲਬੀ) ਦਾ ਬਦਲ ਤਾਂ ਹੈ ਹੀ ਪਰ ਹੁਣ ਬਾਰ੍ਹਵੀਂ ਤੋਂ ਬਾਅਦ ਪੰਜ ਸਾਲਾ ਬੈਚਲਰ ਡਿਗਰੀ ਪ੍ਰੋਗਰਾਮ ਦੀ ਲੋਕਪਿ੍ਰਅਤਾ ਤੇਜ਼ੀ ਨਾਲ ਵਧ ਰਹੀ ਹੈ। ਖ਼ਾਸ ਗੱਲ ਇਹ ਕਿ ਬਾਰ੍ਹਵੀਂ ਤੋਂ ਬਾਅਦ ਲਾਅ ਕਰਨ ਨਾਲ ਇੱਕ ਸਾਲ ਦੀ ਬੱਚਤ ਹੋ ਜਾਂਦੀ ਹੈ ਕਿਉਂਕਿ ਤਿੰਨ ਸਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਲਾਅ ਕਰਨ ’ਚ ਫਿਰ ਤਿੰਨ ਸਾਲ (ਕੱੁਲ ਛੇ ਸਾਲ) ਲਾਉਣੇ ਪੈਂਦੇ ਹਨ। ਫਿਲਹਾਲ ਕਿਸੇ ਵੀ ਸਟ੍ਰੀਮ ਦੇ ਵਿਦਿਆਰਥੀ ਇਹ ਕੋਰਸ ਕਰ ਸਕਦੇ ਹਨ।
ਪੇਸ਼ਕਸ਼: ਵਿਜੈ ਗਰਗ,
ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here