ਦਾਲ ਪਕਵਾਨ

ਦਾਲ ਪਕਵਾਨ

ਅੱਧਾ ਕੱਪ ਛੋਲਿਆਂ ਦੀ ਦਾਲ ਉੱਬਲੀ ਹੋਈ, ਅੱਧਾ ਚਮਚ ਗਰਮ ਮਸਾਲਾ ਪਾਊਡਰ, ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ, ਅੱਧਾ ਛੋਟਾ ਚਮਚ ਅਮਚੂਰ, 1/4 ਛੋਟਾ ਚਮਚ ਹਲਦੀ ਪਾਊਡਰ, ਇੱਕ ਛੋਟਾ ਚਮਚ ਭੁੰਨਿ੍ਹਆ ਜੀਰਾ ਪਾਊਡਰ, ਇੱਕ ਚਮਚ ਇਮਲੀ ਦਾ ਪੇਸਟ, ਇੱਕ ਚਮਚ ਘਿਓ, ਸਵਾਦ ਅਨੁਸਾਰ ਨਮਕ, ਤੇਲ

ਪਕਵਾਨ ਸਮੱਗਰੀ:

ਇੱਕ ਕੱਪ ਮੈਦਾ, ਇੱਕ ਚਮਚ ਘਿਓ, ਪਾਣੀ, ਤੇਲ

ਦਾਲ ਬਣਾਉਣ ਦਾ ਤਰੀਕਾ:

 • ਗੈਸ ’ਤੇ ਪੈਨ ’ਚ ਤੇਲ ਗਰਮ ਕਰੋ ਇਸ ’ਚ ਪਾਣੀ ਨਾਲ ਉੱਬਲੀ ਛੋਲਿਆਂ ਦੀ ਦਾਲ ਪਾਓ
 • ਫਿਰ ਦਾਲ ’ਚ ਇਮਲੀ ਦਾ ਪੇਸਟ, ਲਾਲ ਮਿਰਚ, ਗਰਮ ਮਸਾਲਾ, ਹਲਦੀ, ਜੀਰਾ ਪਾਊਡਰ ਅਤੇ ਅਮਚੂਰ ਪਾ ਕੇ ਮਿਕਸ ਕਰੋ
 • ਹੁਣ ਇਸ ਨੂੰ 5 ਤੋਂ 7 ਮਿੰਟ ਤੱਕ ਹੌਲੀ ਅੱਗ ’ਤੇ ਪੱਕਣ ਦਿਓ
 • ਜਦੋਂ ਦਾਲ ਚੰਗੀ ਤਰ੍ਹਾਂ ਪੱਕ ਕੇ ਗਾੜ੍ਹੀ ਹੋ ਜਾਵੇ ਤਾਂ ਇਸ ’ਚ ਨਮਕ ਪਾ ਕੇ ਮਿਕਸ ਕਰੋ ਅਤੇ ਗੈਸ ਬੰਦ ਕਰ ਦਿਓ

ਪਕਵਾਨ ਬਣਾਉਣ ਦਾ ਤਰੀਕਾ:

 • ਭਾਂਡੇ ’ਚ ਮੈਦਾ ਛਾਣ ਲਓ ਇਸ ’ਚ ਘਿਓ ਪਾ ਕੇ ਦੋਵਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਓ
 • ਹੁਣ ਮੈਦੇ ’ਚ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਨਰਮ ਗੁੰਨ੍ਹ ਲਓ
 • ਇਸ ਤੋਂ ਬਾਅਦ ਗੁੰਨੇ੍ਹ ਹੋਏ ਮੈਦੇ ਨਾਲ ਛੋਟੇ-ਛੋਟੇ ਪੇੜੇ ਬਣਾਓ
 • ਫਿਰ ਪੇੜੇ ਨੂੰ ਰੋਟੀ ਵਾਂਗ ਗੋਲ ਵੇਲੋ ਅਤੇ ਇਸ ਨੂੰ ਕੰਢੇ ਵਾਲੇ ਚਮਚ ਨਾਲ ਟੱਕ ਲਾ ਲਓ
 • ਗੈਸ ’ਤੇ ਕੜਾਹੀ ’ਚ ਤੇਲ ਗਰਮ ਕਰੋ ਇਸ ’ਚ ਪਕਵਾਨ ਪਾ ਕੇ ਹੌਲੀ ਅੱਗ ’ਤੇ ਦੋਵੇਂ ਪਾਸਿਓਂ ਹਲਕਾ ਬ੍ਰਾਊਨ ਹੋਣ ਤੱਕ ਫ੍ਰਾਈ ਕਰੋ
 • ਫਿਰ ਪਲੇਟ ’ਚ ਕਿਚਨ ਪੇਪਰ ਲਾ ਕੇ ਇਸ ’ਚ ਪਕਵਾਨ ਕੱਢ ਲਓ ਇਸੇ ਤਰ੍ਹਾਂ ਸਾਰੇ ਪਕਵਾਨ ਤਿਆਰ ਕਰ ਲਓ
 • ਲਓ ਤਿਆਰ ਹੈ ਦਾਲ ਪਕਵਾਨ ਦਾਲ ਨੂੰ ਹਰੇ ਧਨੀਏ ਦੀਆਂ ਪੱਤੀਆਂ ਨਾਲ ਗਾਰਨਿਸ਼ ਕਰਕੇ ਪਕਵਾਨ ਨਾਲ ਗਰਮਾ-ਗਰਮ ਸਰਵ ਕਰੋ

ਅੰਕਿਤਾ ਸੂਦ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ