ਚੀਤੇ ਨੇ 5 ਪਿੰਡ ਵਾਸੀਆਂ ਨੂੰ ਵੱਢਿਆ, ਇਲਾਕੇ ਵਿੱਚ ਦਹਿਸ਼ਤ

Leopard Sachkahoon

ਚੀਤੇ ਨੇ 5 ਪਿੰਡ ਵਾਸੀਆਂ ਨੂੰ ਵੱਢਿਆ, ਇਲਾਕੇ ਵਿੱਚ ਦਹਿਸ਼ਤ

ਦਮੋਹ। ਮੱਧ ਪ੍ਰਦੇਸ਼ ਦੇ ਦਮੋਹ ਜਿਲ੍ਹੇ ਦੇ ਦੇਹਤ ਥਾਣੇ ਦੇ ਅਧੀਨ ਪੈਂਦੇ ਸਾਗਰ ਨਾਂਕਾ ਚੌਕੀ ਦੇ ਪਿੰਡ ਦੇਵਰਾਨ ਹਿਨੌਤਾ ਭਰੋਸਾ ਅਬਖੇੜੀ ਵਿੱਚ ਚੀਤੇ ਦੇ ਆਉਣ ਨਾਲ ਪਿੰਡ ਵਾਸੀਆਂ ’ਚ ਡਰ ਹੈ। ਇਸ ਦੇ ਨਾਲ ਹੀ ਚੀਤੇ ਨੂੰ ਫੜ੍ਹਣ ਲਈ ਪੰਨਾ ਤੋਂ ਰੈਸਕਿਊ ਟੀਮ ਵੀ ਪਹੁੰਚ ਗਈ ਹੈ। ਵਨ ਵਿਭਾਗ ਦੇ ਅਧਿਕਾਰਕ ਸੂਤਰਾਂ ਦੇ ਅਨੁਸਾਰ ਬੀਤੀ ਰਾਤ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਵੀ ਚੀਤੇ ਦੀ ਖੋਜ ਵਣ ਵਿਭਾਗ ਅਤੇ ਪੁਲਿਸ ਦੀ ਟੀਮ ਨਹੀਂ ਕਰ ਸਕੀ। ਡਰੋਨ ਕੈਮਰਿਆਂ ਦੀ ਮਦਦ ਨਾਲ ਚੀਤੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੀਤੇ ਦੇ ਹਮਲੇ ਤੋਂ ਜਖ਼ਮੀ 5 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

ਇਸ ਸਬੰਧੀ ਵਣ ਮੰਡਲ ਅਧਿਕਾਰੀ ਐਮ ਐਸ ਉਈਕੇ ਨੇ ਦੱਸਿਆ ਕਿ ਬੁੱਧਵਾਰ ਦੀ ਦੁਪਿਹਰੇ ਜਿਵੇਂ ਚੀਤੇ ਹਮਲੇ ਨਾਲ 5 ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਪੁਲਿਸ ਦੁਆਰਾ ਮਿਲੀ ਤਾਂ ਵਨ ਵਿਭਾਗ ਦੀ ਟੀਮ ਨੇ ਪਿੰਡਾਂ ਵਿੱਚ ਪਹੁੰਚ ਕੇ ਚੀਤੇ ਨੂੰ ਫੜ੍ਹਣ ਲਈ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਚੀਤੇ ਦੇ ਅਚਾਨਕ ਗਾਇਬ ਹੋ ਜਾਣ ਕਾਰਨ ਡ੍ਰੋਨ ਕੈਮਰੇ ਦੀ ਮਦਦ ਨਾਲ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਤ ਹੋ ਜਾਣ ਕਾਰਨ ਉਸ ਨੂੰ ਲੱਭਿਆ ਨਹੀਂ ਜਾ ਸਕਿਆ। ਅੱਜ ਸਵੇਰੇ ਤੋਂ ਹੀ ਦਮੋਹ ਦੇ ਵਣ ਵਿਭਾਗ ਦੀ ਟੀਮ ਅਤੇ ਪੰਨਾ ਤੋਂ ਡਾ: ਗੁਪਤਾ ਦੀ ਅਗਵਾਈ ਵਿੱਚ ਪਹੁੰਚੀ ਰੈਸਕਿਊ ਟੀਮ ਦੁਆਰਾ ਉਸ ਨੂੰ ਫੜ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ