ਰਾਮ-ਨਾਮ ਤੋਂ ਬਿਨਾ ਜੀਵਨ ਵਿਅਰਥ: ਪੂਜਨੀਕ ਗੁਰੂ ਜੀ

0
280

ਰਾਮ-ਨਾਮ ਤੋਂ ਬਿਨਾ ਜੀਵਨ ਵਿਅਰਥ: ਪੂਜਨੀਕ ਗੁਰੂ ਜੀ

ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਤੋਂ ਬਿਨਾ ਜੀਵਨ ਵਿਅਰਥ ਹੈ ਮਾਲਕ ਦੇ ਨਾਮ ਨਾਲ ਹੀ ਜੀਵਨ ਦੀ ਕੀਮਤ ਪੈਂਦੀ ਹੈ ਅਤੇ ਆਤਮਾ ਆਵਾਗਮਨ ਤੋਂ ਅਜ਼ਾਦ ਹੁੰਦੀ ਹੈ ਮਨੁੱਖੀ ਜਨਮ ਕਈ ਸਦੀਆਂ ਬਾਅਦ, ਯੁੱਗਾਂ ਤੋਂ ਬਾਅਦ ਆਤਮਾ ਨੂੰ ਮਿਲਦਾ ਹੈ ਇਸ ਮਨੁੱਖੀ ਜਨਮ ’ਚ ਜੇਕਰ ਜੀਵ ਨਾਮ ਜਪੇ, ਅੱਲ੍ਹਾ, ਵਾਹਿਗੁਰੂ ਦਾ ਸ਼ੁਕਰਾਨਾ ਕਰੇ ਤਾਂ ਜਨਮਾਂ-ਜਨਮਾਂ ਦੇ ਪਾਪ-ਕਰਮ ਕੱਟੇ ਜਾਂਦੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਅਜਿਹਾ ਉਦੋਂ ਹੀ ਸੰਭਵ ਹੈ ਜਦੋਂ ਪੂਰਨ ਗੁਰੂ, ਪੀਰ-ਫ਼ਕੀਰ ਮਿਲੇ, ਜੀਵ ਉਸ ਦੀ ਸਤਿਸੰਗ ਸੁਣੇ ਅਤੇ ਸੁਣ ਕੇ ਅਮਲ ਕਰੇ ਜਦੋਂ ਤੱਕ ਅਮਲ ਨਹੀਂ ਕਰਦਾ ਗਿਆਨ ਦਾ ਕੋਈ ਫ਼ਾਇਦਾ ਨਹੀਂ

ਸਾਰੇ ਧਰਮਾਂ ’ਚ ਲਿਖਿਆ ਹੈ ਕਿ ਪੜ੍ਹ-ਪੜ੍ਹ ਕੇ ਭਾਵੇਂ ਟਰੱਕ ਭਰ ਲਓ, ਗੱਡੀਆਂ ਭਰ ਲਓ, ਕੁਝ ਵੀ ਕਰ ਲਓ ਜਦੋਂ ਤੱਕ ਤੁਸੀਂ ਉਸ ’ਤੇ ਅਮਲ ਨਹੀਂ ਕਰਦੇ, ਉਸ ਦਾ ਕੋਈ ਫ਼ਾਇਦਾ ਨਹੀਂ ਗਿਆਨ ਬਹੁਤ ਜ਼ਰੂਰੀ ਹੈ ਪਰ ਗਿਆਨ ਅਨੁਸਾਰ ਚੱਲਣਾ ਵੀ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਘੋਰ ਕਲਿਯੁਗ ਹੈ ਇੱਥੇ ਮਨ-ਇੰਦਰੀਆਂ ਬੜੇ ਹੀ ਫੈਲਾਅ ’ਤੇ ਹਨ, ਬਹੁਤ ਜ਼ੋਰਾਂ ’ਤੇ ਹਨ ਕਈ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਘਰੇਲੂ ਪਰੇਸ਼ਾਨੀਆਂ-ਮੁਸ਼ਕਿਲਾਂ ਹੁੰਦੀਆਂ ਹਨ ਉਹ ਸਤਿਸੰਗ ’ਚ ਆ ਕੇ ਮਾਲਕ ਅੱਗੇ ਅਰਦਾਸ ਕਰਦੇ ਹਨ ਤਾਂ ਮਾਲਕ ਰਹਿਮਤ ਕਰਦਾ ਹੈ ਸਾਰੇ ਧਰਮਾਂ ’ਚ ਲਿਖਿਆ ਹੈ ਕਿ ਸਤਿਸੰਗ ’ਚ ਭਗਵਾਨ ਖੁਦ ਬਿਰਾਜਮਾਨ ਹੁੰਦਾ ਹੈ

ਉਂਜ ਤਾਂ ਭਗਵਾਨ ਹਰ ਕਿਸੇ ਨਾਲ ਹੈ ਪਰ ਸਤਿਸੰਗ ’ਚ ਉਸ ਦਾ ਰਹਿਮੋ-ਕਰਮ ਮੋਹਲੇਧਾਰ ਵਰਸਦਾ ਹੈ ਜਿਨ੍ਹਾਂ ਦੀ ਕਿਸਮਤ ਮਾੜੀ ਹੁੰਦੀ ਹੈ ਜਾਂ ਇੰਜ ਕਹਿ ਲਓ ਕਿ ਆਉਣ ਵਾਲੇ ਕਰਮ ਬੁਰੇ ਹੁੰਦੇ ਹਨ ਉਹ ਸਤਿਸੰਗ ’ਚ ਨਹੀਂ ਆ ਸਕਦੇ ਕਿਉਂਕਿ ਉਨ੍ਹਾਂ ਦਾ ਮਨ–ਜ਼ਾਲਮ ਉਨ੍ਹਾਂ ’ਤੇ ਹਾਵੀ ਰਹਿੰਦਾ ਹੈ ਉਨ੍ਹਾਂ ਦਾ ਮਨ ਹੰਕਾਰੀ ਹੁੰਦਾ ਹੈ ਪਤਾ ਹੈ ਕਿ ਸਤਿਸੰਗ ’ਚ ਆਰਾਮ ਨਾਲ ਆ ਸਕਦੇ ਹਾਂ, ਸੁਣ ਸਕਦੇ ਹਾਂ ਪਰ ਹੰਕਾਰ, ਮਨ ਵੀ ਵਜ੍ਹਾ ਨਾਲ ਉਹ ਕਿਸਮਤ ’ਚ ਉਹ ਚੀਜ਼ ਲਿਖਵਾ ਲੈਂਦੇ ਹਨ, ਜਿਸ ਨੂੰ ਨਿਰਭਾਗਾ, ਮਾੜੀ ਕਿਸਮਤ ਵਾਲਾ ਜਾਂ ਅਭਾਗਸ਼ਾਲੀ ਕਹਿੰਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ