ਕੋਰੋਨਾ ਦੌਰਾਨ ਜ਼ਿੰਦਗੀ ਦਾ ਸਲੀਕਾ

0
Corona

ਕੋਰੋਨਾ ਦੌਰਾਨ ਜ਼ਿੰਦਗੀ ਦਾ ਸਲੀਕਾ

ਕੁਝ ਸੂਬਿਆਂ ਵੱਲੋਂ ਲਾਕਡਾਊਨ ‘ਚ ਢਿੱਲ ਦੇਣ ਨਾਲ ਬਜਾਰਾਂ ‘ਚ ਰਾਹਤ ਨਾਲੋਂ ਜਿਆਦਾ ਭੀੜ ਨਜ਼ਰ ਆ ਰਹੀ ਹੈ ਸਰਕਾਰਾਂ ਵੱਲੋਂ ਢਿੱਲ ਦੇਣ ਦਾ ਮਕਸਦ ਨਾ ਸਿਰਫ਼ ਲੋਕਾਂ ਨੂੰ ਰਾਹਤ ਦੇਣਾ ਹੈ ਸਗੋਂ ਅਰਥ ਵਿਵਸਥਾ ਦਾ ਪਹੀਆ ਵੀ ਘੁੰਮਾਉਣਾ ਹੈ ਬਹੁਤ ਸਾਰੇ ਸ਼ਹਿਰਾਂ ਦੇ ਬਜਾਰਾਂ ਅੰਦਰ ਆਏ ਲੋਕਾਂ ਨੇ ਮਾਸਕ ਵੀ ਨਹੀਂ ਲਾਏ ਤੇ ਆਪਸੀ ਦੂਰੀ ਦਾ ਨਿਯਮ ਵੀ ਲਾਗੂ ਨਹੀਂ ਹੋਇਆ

ਇਸ ਤੋਂ ਸਾਫ਼ ਹੈ ਕਿ ਲੋਕ ਹਰ ਬੁਰੇ ਵੇਲੇ ਨੂੰ ਕੁਝ ਸਮੇਂ ਬਾਅਦ ਭੁੱਲਣ ਦੇ ਆਦੀ ਹਨ ਕਈ ਸ਼ਹਿਰਾਂ ‘ਚ ਤਾਂ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਕਦੇ ਲਾਕਡਾਊਨ ਵੀ ਰਿਹਾ ਹੈ ਜਿਸ ਤਰ੍ਹਾਂ ਕੌਮਾਂਤਰੀ ਪੱਧਰ ‘ਤੇ ਖਾਸ ਕਰ ਸੰਸਾਰ ਸਿਹਤ ਸੰਗਠਨ  ਨੇ ਐਲਾਨ ਕੀਤਾ ਹੈ ਕਿ ਕੋਰੋਨਾ ਮਹਾਂਮਾਰੀ ਖਿਲਾਫ਼ ਲੜਾਈ ਲੰਮੀ ਹੈ ਤੇ ਲਾਕਡਾਊਨ ਖੋਲ੍ਹਣਾ ਇਸ ਲੜਾਈ ਦਾ ਅੰਤ ਨਹੀਂ ਸਗੋਂ ਸ਼ੁਰੂਆਤ ਹੈ

ਇਸ ਪ੍ਰਸੰਗ ‘ਚ ਸਾਡੇ ਦੇਸ਼ ਦੀ ਜਨਤਾ ਦੀ ਮਾਨਸਿਕਤਾ ਅਜੇ ਬਹੁਤ ਪੱਛੜੀ ਹੋਈ ਹੈ ਲੋਕ ਨਿਯਮਾਂ ‘ਚ ਰਹਿਣ ਨੂੰ ਅਜ਼ਾਦੀ ਦਾ ਘਾਣ ਮਹਿਸੂਸ਼ ਕਰਦੇ ਹਨ ਇਹੀ ਕਾਰਨ ਹੈ ਕਿ ਬਹੁਤੇ ਦੁਕਾਨਦਾਰ ਇਹ ਕਹਿੰਦੇ ਵੇਖੇ ਗਏ ਹਨ ਕਿ ਬਜ਼ਾਰ ‘ਚ ਜਿਆਦਾ ਭੀੜ ਉਨ੍ਹਾਂ ਲੋਕਾਂ ਦੀ ਹੈ ਜੋ ਬਿਨਾਂ ਕਿਸੇ ਖਰੀਦਦਾਰੀ ਤੋਂ ਸਿਰਫ਼ ਘੁੰਮਣ ਲਈ ਆਉਂਦੇ ਹਨ

ਹਾਲਾਂਕਿ ਪ੍ਰਸ਼ਾਸਨ ਨੇ ਭੀੜ ਨੂੰ ਘਟਾਉਣ ਲਈ ਦੁਕਾਨਾਂ ਲਈ ਰੋਟੇਸ਼ਨ ਵੀ ਬਣਾਈ ਹੈ ਫ਼ਿਰ ਵੀ ਭੀੜ ਆਮ ਦਿਨਾਂ ਵਰਗੀ ਨਜ਼ਰ ਆਉਂਦੀ ਹੈ ਇਸੇ ਤਰ੍ਹਾਂ ਲਾਕਡਾਊਨ ਦੇ ਬਾਵਜ਼ੂਦ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜੋ ਸਿਰਫ਼ ਤੇ ਸਿਰਫ਼ ਜਨਤਾ ਦੀ ਲਾਪਰਵਾਹੀ ਵਾਲੀ ਮਾਨਸਿਕਤਾ ਦਾ ਹੀ ਨਤੀਜਾ ਹੈ ਮਹਾਂਰਾਸ਼ਟਰ ‘ਚ ਕੁਝ ਮਜ਼ਦੂਰ ਰੇਲ ਪਟੜੀ ਦੇ ਵਿਚਕਾਰ ਸੌ ਗਏ ਹਨ ਤੇ ਗੱਡੀ ਹੇਠ ਆ ਕੇ ਮਾਰੇ ਗਏ

ਅਜਿਹੀਆਂ ਲਾਪਰਵਾਹੀਆਂ ਦੁੱਖਾਂਤਕ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ ਦਰਅਸਲ ਲਾਕਡਾਊਨ ਹੋਰ ਲੰਮਾ ਚਲਾਉਣਾ ਸੌਖਾ ਨਹੀਂ ਤੇ ਜਿਸ ਤਰ੍ਹਾਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਜਨਤਕ ਆਵਾਜਾਈ ਬਹਾਲ ਕਰਨ ਦਾ ਭਰੋਸਾ ਦਿੱਤਾ ਹੈ ਉਸ ਦੇ ਮੱਦੇਨਜ਼ਰ ਜਨਤਾ ਨੂੰ ਸਬਰ ਸੰਜਮ ਤੇ ਸਾਵਧਾਨੀ ਤੋਂ ਕੰਮ ਲੈਣਾ ਪਵੇਗਾ

ਜੇਕਰ ਰੇਲਗੱਡੀ ਤੇ ਬੱਸਾਂ ਦੀ ਆਵਾਜਾਈ ਸ਼ੁਰੂ ਹੁੰਦੀ ਹੈ ਤਾਂ ਮਾਸਕ ਤੇ ਦੂਰੀ ਵਰਗੀਆਂ ਸਾਵਧਾਨੀਆਂ ਵਰਤਣੀਆਂ ਬੇਹੱਦ ਜ਼ਰੂਰੀ ਹੋਣਗੀਆਂ ਹਨ ਮਹਾਂਨਗਰਾਂ ਦੇ ਰੇਲਵੇ ਸਟੇਸ਼ਨ ਤਾਂ ਬਜ਼ਾਰ ਨਾਲੋਂ ਵੀ ਵੱਧ ਭੀੜ ਵਾਲੇ ਹੁੰਦੇ ਹਨ ਉੰਥੇ ਲੋੜੀਂਦੀਆਂ ਸਾਵਧਾਨੀਆਂ ਵਰਤਣ ਬਿਨਾਂ ਕੋਈ ਚਾਰਾ ਨਹੀਂ ਕਿਉਂਕਿ ਅਸੀਂ ਕੋਰੋਨਾ ਦੇ ਦੌਰ ਰਹਿ ਹਾਂ ਜ਼ਿੰਦਗੀ ਤੋਂ ਵੱਡੀ ਕੋਈ ਚੀਜ਼ ਨਹੀਂ ਹਰ ਚੀਜ਼ ਮਜ਼ਾਕ ‘ਚ ਲੈਣਾ ਖਤਰੇ ਤੋਂ ਖਾਲੀ ਨਹੀਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।