ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਕਰਕੇ ਬੋਲੀ ਸਾਧ-ਸੰਗਤ, ਥੈਂਕਿਊ ਪਾਪਾ ਜੀ

MSG-7

ਬੋਲੇ, ਸਤਿਗੁਰੂ ਜੀ ਨਿਹਾਲ ਕਰ ਦਿੱਤਾ

  • ਲੱਡੂ ਵੰਡ ਕੇ ਤੇ ਮਾਨਵਤਾ ਭਲਾਈ ਕਾਰਜ ਕਰਕੇ ਖੁਸ਼ੀਆਂ ਮਨਾ ਰਹੀ ਹੈ ਸਾਧ-ਸੰਗਤ

(ਸੱਚ ਕਹੂੰ ਨਿਊਜ਼) ਕਨੀਨਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (MSG) ਦੇ ਲਾਈਵ ਦਰਸ਼ਨ ਹੋਣ ਨਾਲ ਕਨੀਨਾ ਬਲਾਕ ਦੀ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ। ਇਸ ਖੁਸ਼ੀ ਦੇ ਮੌਕੇ ਕਨੀਨਾ ’ਚ ਰਾਜਪਾਲ ਇੰਸਾਂ ਨੇ ਲੱਡੂ ਵੰਡੇ। ਰਾਮਕਲਾ ਇੰਸਾਂ ਨੇ ਪਿੰਡ ਪੋਤਾ ’ਚ ਇੱਕ ਗਰੀਬ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ। ਕਨੀਨਾ ਬਲਾਕ ਦੇ ਜਿੰਮੇਵਾਰਾਂ ਨੇ ਕਿਹਾ ਕਿ ਸਤਿਗੁਰੂ ਜੀ (MSG) ਦੇ ਦਰਸ਼-ਦੀਦਾਰ ਕਰਕੇ ਜੋ ਖੁਸ਼ੀ ਹੋ ਰਹੀ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ।

ਕਨੀਨਾ ਬਲਾਕ ਦੇ ਭੰਗੀਦਾਸ ਨਰੇਸ਼ ਇੰਸਾਂ ਨੇ ਦੱਸਿਆ ਕਿ ਜਦੋਂ ਤੋਂ ਪਿਤਾ ਜੀ ਆਏ ਹਨ ਸੰਗਤ ’ਚ ਭਾਰੀ ਉਤਸ਼ਾਹ ਤੇ ਬਚਨ ਮੰਨ ਕੇ ਸੰਗਤ ਆਪਣੇ ਘਰਾਂ ’ਚ ਖੁਸ਼ੀਆਂ ਮਨਾ ਰਹੀ ਹੈ। ਅਟੇਲੀ ਬਲਾਕ ਤੋਂ ਗਜਰਾਜ ਇੰਸਾਂ ਨੇ ਕਿਹਾ ਕਿ ਸਤਿਗੁਰੂ ਜੀ ਨੇ ਬੱਲੇ-ਬੱਲੇ ਕਰ ਰੱਖੀ ਹੈ। ਮਹਿੰਦਰਗੜ੍ਹ ਬਲਾਕ ਤੋਂ ਭੰਗੀਦਾਸ ਨਰਿੰਦਰ ਇੰਸਾਂ ਨੇ ਦੱਸਿਆ ਕਿ ਅਸੀਂ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਆਪਣੇ-ਆਪਣੇ ਘਰਾਂ ’ਚ ਖੁਸ਼ੀਆਂ ਮਨਾ ਰਹੇ ਹਾਂ। ਨਾਰਨੌਲ ਤੋਂ ਓਮ ਪ੍ਰਕਾਸ਼ ਇੰਸਾਂ, ਗੂੜਾ ਪਿੰਡ ਤੋਂ ਮਹਿੰਦਰ ਇੰਸਾਂ, ਸੂਬੇ ਸਿੰਘ ਇੰਸਾਂ, ਛੋਟੂ ਰਾਮ ਇੰਸਾਂ, ਮਨੀਸ਼ਾ ਇੰਸਾਂ , ਅਸ਼ੋਕ ਇੰਸਾਂ, ਅਨਿਲ ਇੰਸਾਂ, ਰਾਜਬਾਲਾ ਇੰਸਾਂ, ਰਾਜਵੀਰ ਇੰਸਾਂ, ਰਾਮਪਤ ਇੰਸਾਂ, ਜਾਗੇਰਾਮ ਇੰਸਾਂ, ਮਾਸਟਰ ਮਹਾਂਵੀਰ ਇੰਸਾਂ, ਕੈਲਾਸ਼ ਇੰਸਾਂ, ਪੁਸ਼ਪਾ ਇੰਸਾਂ, ਰਾਕੇਸ਼ ਇੰਸਾਂ, ਮੋਤੀਲਾਲ ਇੰਸਾਂ, ਓਮ ਪ੍ਰਕਾਸ਼ ਇੰਸਾਂ, ਕਰਨ ਸਿੰਘ ਇੰਸਾਂ, ਸੂਰਤ ਇੰਸਾਂ, ਰਣਬੀਰ ਇੰਸਾਂ ਤੇ ਸਾਰੀ ਸਾਧ-ਸੰਗਤ ਨੇ ਲਾਈਵ ਦਰਸ਼ਨ ਹੋਣ ’ਤੇ ਖੁਸ਼ੀ ਮਨਾਈ।

Dera Followers

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ