ਭਾਰਤ ‘ਚ ਹੁਣ 3 ਮਈ ਤੱਕ ਰਹੇਗਾ ਲਾਕਡਾਊਨ

0
48

ਭਾਰਤ ‘ਚ ਹੁਣ 3 ਮਈ ਤੱਕ ਰਹੇਗਾ ਲਾਕਡਾਊਨ

ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਮੰਗਲਵਾਰ ਨੂੰ ਦੇਸ਼ ਨੂੰ ਸੰਬੋਧਿਤ ਕਰ ਰਹੇ ਹਨ। ਆਪਣੇ ਭਾਸ਼ਣ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਲਾਕਡਾਊਨ ਦੌਰਾਨ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਪੂਰਾ ਦੇਸ਼ ਮਜ਼ਬੂਤੀ ਨਾਲ ਲੜ ਰਿਹਾ ਹੈ।

ਪ੍ਰਧਾਨ ਮੰਤਰੀ ਦੇ ਭਾਸ਼ਣ ਦੀਆਂ ਮੁੱਖ ਗੱਲਾਂ

 • ਬਾਬਾ ਸਾਹਿਬ ਅੰਬੇਡਕਰ ਦੀ ਜਯੰਤੀ ‘ਤੇ ਦਿੱਤੀ ਸ਼ਰਧਾਂਜਲੀ
 • ਪੂਰੇ ਦੇਸ਼ ‘ਚ ਹੋਵੇਗਾ 3 ਮਈ ਤੱਕ ਲਾਕਡਾਊਨ
 • ਲਾਕਡਾਊਨ ਦੌਰਾਨ ਕਈ ਲੋਕਾਂ ਨੂੰ ਮੁਸਿਬਤਾਂ ਦਾ ਕਰਨਾ ਪਿਆ
 • ਹੋਰ ਜਿਆਦਾ ਸਖਤੀ ਵਰਤੀ ਜਾਵੇਗੀ।
 • ਹਾਟਸਪਾਟ ਦੀ ਸਤਰਕਤਾ ਵਧੇਗੀ
 • ਲਾਕਡਾਊਨ ਦੇ ਨਿਯਮਾਂ ਦਾ ਸਖਤੀ ਨਾਲ ਪਾਲਨ ਕੀਤਾ ਜਾਵੇ।
 • 220 ਲੈਬਾਂ ਵਿੱਚ ਹੋ ਰਹੀ ਹੈ ਕੋਰੋਨਾ ਜਾਂਚ
 • ਜਿਨ੍ਹਾਂ ਹੋ ਸਕੇ ਗਰੀਬ ਪਰਿਵਾਰਾਂ ਦੀ ਦੇਖਭਾਲ ਕਰੋ
 • ਆਪਣੇ ਨਾਲ ਕੰਮ ਕਰ ਰਹੇ ਲੋਕਾਂ ਨੂੰ ਨੌਕਰੀ ਤੋਂ ਨਾ ਕੱਢੋ
 • ਘਰ ਵਿੱਚ ਬਜ਼ੁਰਗਾਂ ਦੀ ਜਿਆਦਾ ਸੇਵਾ ਕਰੋ, ਉਨ੍ਹਾਂ ਨੂੰ ਕੋਰੋਨਾ ਤੋਂ ਬਚਾਓ
 • ਕਈ ਜਿਲ੍ਹਿਆਂ ਵਿੱਚ ਪਹਿਲਾਂ ਹੀ ਵਧਾਇਆ ਜਾ ਚੁਕਾ ਹੈ ਲਾਕਡਾਊਨ
 • ਲਾਕਡਾਊਨ ਤੇ ਸੋਸ਼ਲ ਡਿਸਟੈਸਸਿੰਗ ਦਾ ਪੂਰ ਧਿਆਨ ਰੱਖੋ।
 • ਆਪਣੀ ਇਮਯੂਨਿਟੀ ਵਧਾਉਣ ਲਈ ਗਰਮ ਪਾਣੀ ਦਾ ਸੇਵਨ ਕਰੋ।
 • ਕੋਰੋਨਾ ਯੋਧਿਆਂ ਦਾ ਸਨਮਾਨ ਕਰੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।