Breaking News

ਲੋਹੜੀ ਵਾਲੀ ਸ਼ਾਮ ਹੋਈ ਵੱਡੀ ਵਾਰਦਾਤ

Lohri evening, a big incident happened

ਸਕੇ ਭਰਾ ਨੇ ਭਰਾ ਦਾ ਕੀਤਾ ਕਤਲ

ਭਿੰਡੀ ਸੈਦਾ। ਪੁਲਸ ਥਾਣਾ ਭਿੰਡੀ ਸੈਦਾ ਦੇ ਅਧੀਨ ਆਉਂਦੇ ਪਿੰਡ ਸੈਦਪੁਰ ਕਲਾਂ ਵਿਖੇ ਡੇਢ ਮਰਲਾ ਜ਼ਮੀਨ ਖਾਤਰ ਸਕੇ ਭਰਾ ਵੱਲੋਂ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਸਵਰਨੋ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਨ੍ਹਾਂ ਦੇ ਪਤੀ ਧਰਮ ਸਿੰਘ ਤੇ ਜੇਠ ਨਾਨਕ ਸਿੰਘ ਦਾ ਡੇਢ ਮਰਨਾ ਜ਼ਮੀਨ ਦਾ ਝਗੜਾ ਚੱਲਦਾ ਆ ਰਿਹਾ ਸੀ ਜਿਸ ਦੀ ਰੰਜਿਸ਼ ਤਹਿਤ ਬੀਤੀ ਸ਼ਾਮ ਜੇਠ ਨਾਨਕ ਸਿੰਘ ਤੇ ਉਸਦਾ ਪਰਿਵਾਰ ਆ ਕੇ ਮੇਰੇ ਪਤੀ ਨਾਲ ਝਗੜਨ ਲੱਗੇ ਤੇ ਨਾਨਕ ਸਿੰਘ ਨੇ ਗੁੱਸੇ ਵਿੱਚ ਆ ਕੇ ਮੇਰੇ ਪਤੀ ਦੀ ਛਾਤੀ ਵਿਚ ਕਿਰਚ ਨਾਲ ਦੋ ਵਾਰ ਕਰ ਦਿੱਤੇ। ਸਵਰਨੋ ਕੌਰ ਨੇ ਦੱਸਿਅ ਕਿ ਕਿਰਚ ਲੱਗਣ ਕਾਰਨ ਗੰਭਰੀ ਜ਼ਖਮੀ ਹੋਇਆ ਧਰਮ ਸਿੰਘ ਬੇਹੋਸ਼ ਹੋ ਕੇ ਡਿੱਗ ਪਿਆ, ਜਿਸ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਜਾਇਆ ਗਿਅ, ਜਿੱਥੇ ਡਾਕਟਰਾਂ ਨੇ ਉਸ ਨੂੰ ਮਰਿਤਕ ਐਲਾਨ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਪ੍ਰਸਿੱਧ ਖਬਰਾਂ

To Top