ਦੇਸ਼

ਲੋਕ ਸਭਾ ਨੇ ਸਾਹਿਬਜ਼ਾਂਦਿਆਂ ਦੀ ਸ਼ਹਾਦਤ ਨੂੰ ਕੀਤਾ ਯਾਦ

Lok Sabha did the martyrdom of Sahibzadas

ਨਵੀਂ ਦਿੱਲੀ | ਲੋਕ ਸਭਾ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਂਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਤੇ ਉਨ੍ਹਾਂ ਦੀ ਵੀਰਤਾ ਤੇ ਬਹਾਦਰੀ ਦੀ ਪ੍ਰਸੰਸਾ ਕੀਤੀ ਸਦਨ ‘ਚ ਸਿਫਰ ਕਾਲ ਦੌਰਾਨ ਵੱਖ-ਵੱਖ ਪਾਰਟੀਆਂ ਦੇ ਸਿੱਖ ਭਾਈਚਾਰੇ ਨੇ ਇਸ ਵਿਸ਼ੇ ‘ਤੇ ਆਪਣੀ ਗੱਲ ਰੱਖੀ ਇਸ ‘ਤੇ ਸਪੀਕਰ ਸੁਮਿੱਤਰਾ ਮਹਾਜਨ ਨੇ ਕਿਹਾ ਕਿ ਇਹ ਸਿਰਫ਼ ਸਿੱਖ ਜਾਂ ਧਰਮ ਦਾ ਸਵਾਲ ਨਹੀਂ ਹੈ ਛੋਟੇ-ਛੋਏ ਬੱਚਿਆਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ ਪੂਰਾ ਸਦਨ ਉਨ੍ਹਾਂ ਦੀ ਸ਼ਹਾਦਤ, ਬਹਾਦਰੀ, ਸੌਰਯ ਤੇ ਧਰਮ ਦੇ ਨਾਲ ਹੈ ਉਨ੍ਹਾਂ ਕਿਹਾ ਕਿ ਪੂਰਾ ਸਦਨ ਇਸ ਘਟਨਾ ‘ਤੇ ਸੰਵੇਦਨਾ ਪ੍ਰਗਟ ਕਰਦਾ ਹੈ
ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਤਿੰਨ ਸੌ ਸਾਲਾਂ ਤੋਂ ਜ਼ਿਆਦਾ ਪੁਰਾਣੀ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਦਨ ਦੀ ਇਹ ਪਰੰਪਰਾ ਰਹੀ ਹੈ ਕਿ ਕਿਸੇ ਧਰਮ ਦੇ ਖਾਸ ਦਿਨ ‘ਤੇ ਸੰਦੇਸ਼ ਦਿੱਤਾ ਜਾਂਦਾ ਹੈ ਸਾਲ 1705 ‘ਚ ਦੇਸ਼ ਦੀ ਰੱਖਿਆ ‘ਚ ਲੜਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਂਦੇ ਸ਼ਹੀਦ ਹੋ ਗਏ ਸਨ ਜਦੋਂਕਿ ਦੋ ਨੂੰ ਦੀਵਾਰ ‘ਚ ਚਿਣਵਾ ਦਿੱਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਸ ਹਫ਼ਤੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਸ਼ਹੀਦ ਹੋਏ ਸਨ ਅੱਠ ਸਾਲਾਂ ਦੇ ਬਾਬਾ ਜੋਰਾਵਰ ਸਿੰਘ ਤੇ ਛੇ ਸਾਲਾਂ ਦਾ ਬਾਬਾ ਫਤਹਿ ਸਿੰਘ ਨੂੰ ਦੀਵਾਰ ‘ਚ ਚਿਣਵਾ ਦਿੱਤਾ ਗਿਆ ਸੀ ਕਾਂਗਰਸ ਦੀ ਰੰਜੀਤ ਰੰਜਨ ਨੇ ਕਿਹਾ ਕਿ ਦੋ ਛੋਟੇ ਸਾਹਿਬਜ਼ਾਂਦਿਆਂ ਦੇ ਦੀਵਾਰ ‘ਚ ਚਿਣਵਾ ਦਿੱਤੇ ਜਾਣ ਤੋਂ ਪਹਿਲਾਂ ਵੱਡੇ ਸਾਹਿਬਜ਼ਾਂਦਿਆਂ ਅਜੀਤ ਸਿੰਘ ਤੇ ਜੁਝਾਰ ਸਿੰਘ ਵੀ ਜੰਗ ‘ਚ ਸ਼ਹੀਦ ਹੋਏ ਸਨ ਚੰਦੂਮਾਜਰਾ ਤੇ ਸ੍ਰੀਮਤੀ ਰੰਜਨ ਨੇ ਸਦਨ ‘ਚ ਦੋ ਮਿੰਟਾਂ ਦਾ ਮੌਨ ਦੀ ਵੀ ਅਪੀਲ ਕੀਤੀ  ਭਾਜਪਾ ਦੇ ਐਸ ਐਸ ਅਹਲੂਵਾਲੀਆ ਨੇ ਸਦਨ ਤੋਂ ਸੋਗ ਮਤਾ ਪਾਸ ਕਰਾਉਣ ਦੀ ਅਪੀਲ ਕੀਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top