Breaking News

ਲੋਕ ਸਭਾ ਚੋਣ ਨਤੀਜੇ: ਦੇਸ਼ ਭਰ ‘ਚ ਕੌਣ ਅੱਗੇ ਤੇ ਕੌਣ ਪਿੱਛੇ | Result live update…

Lok Sabha, Election Results 2019

ਲੋਕ ਸਭਾ ਚੋਣ ਨਤੀਜੇ: ਜਾਣੋ ਉਮੀਦਵਾਰਾਂ ਦੀ ਸਥਿਤੀ | Result live update…

ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਵੱਡੀ ਲੀਡ ਨਾਲ ਅੱਗੇ

ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੁਪਹਰਿ ਇੱਕ ਵਜੇ ਤੱਕ 3 ਲੱਖ 40 ਹਜ਼ਾਰ 384 ਵੋਟਾਂ ਹਾਸਲ ਕਰਕੇ ਅੱਗੇ ਚੱਲ ਰਹੇ ਹਨ। ਸ਼ੇਰ ਸਿੰਘ ਘੁਬਾਇਆ 2 ਲੱਖ 39 ਹਜ਼ਾਰ 240 ਵੋਟਾਂ ਨਾਲ ਪਿੱਛੇ ਹਨ। ਇਸ ਤਰ੍ਹਾਂ 1 ਲੱਖ ਇੱਕ ਹਜ਼ਾਰ 142 ਵੋਟਾਂ ਨਾਲ ਸੁਖਬੀਰ ਸਿੰਘ ਬਾਦਲ ਲੀਡ ਕਰ ਰਹੇ ਸਨ।

ਕਿੱਥੋਂ ਕੌਣ ਚੱਲ ਰਿਹੈ ਅੱਗੇ ?

 • ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ 46030 ਵੋਟਾਂ ਨਾਲ ਅੱਗੇ।
 • ਖਡੂਰ ਸਾਹਿਬ ਲੋਕ ਸਭਾ ਸੀਟ ਤੋਂ ਜਸਵੀਰ ਡਿੰਪਾ 84301 ਵੋਟਾਂ ਨਾਲ ਅੱਗੇ।
 • ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ 50707 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
 • ਪਟਿਆਲਾ ਤੋਂ ਪਰਨੀਤ ਕੌਰ 97882 ਵੋਟਾਂ ਨਾਲ ਅੱਗੇ।
 • ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਸੁਖਬੀਰ ਸਿੰਘ ਬਾਦਲ  1 ਲੱਖ ਇੱਕ ਹਜ਼ਾਰ 142 ਵੋਟਾਂ ਤੋਂ ਜ਼ਿਆਦਾ ਨਾਲ ਅੱਗੇ।
 • ਲੋਕ ਸਭਾ ਸੀਟ ਸੰਗਰੂਰ ਤੋਂ ਭਗਵੰਤ ਮਾਨ 50994 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
 • ਪੰਜਾਬ ਦੀ ਲੋਕ ਸਭਾ ਸੀਟ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ 9710 ਦੇ ਕਰੀਬ ਵੋਟਾਂ ਨਾਲ ਅੱਗੇ।
 • ਰੁਝਾਨਾਂ ‘ਚ ਫਿਰ ਮੋਦੀ ਸਰਕਾਰ, ਐੱਨਡੀਏ 300 ਤੇ ਯੂਪੀਏ 100 ਤੋਂ ਪਾਰ
 • ਭੋਪਾਲ ‘ਚ ਪ੍ਰੱਗਿਆ ਠਾਕਰ, ਵਾਇਨਾਡ ਤੋਂ ਰਾਹੁਲ ਗਾਂਧੀ ਅਤੇ ਗਾਂਧੀਨਗਰ ਤੋਂ ਅਮਿਤ ਸ਼ਾਹ ਅੱਗੇ।
 • ਐੱਨਡੀਏ 300 ਅਤੇ ਯੂ.ਪੀ.ਏ. 100 ਤੋਂ ਪਾਰ
 • ਭੋਪਾਲ ‘ਚ ਦਿਗਵਿਜੈ ਸਿੰਘ 10 ਹਜ਼ਾਰ ਵੋਟਾਂ ਨਾਲ ਪਿੱਛੇ।
 • ਮੱਧ ਪ੍ਰਦੇਸ਼ ਦੇ ਛਿੰਦਵਾੜਾ ‘ਚ ਮੁੱਖ ਮੰਤਰੀ ਕਮਲਨਾਥ ਸਿੰਘ ਦੇ ਪੁੱਤਰ ਅੱਗੇ।
 • ਸ਼ੁਰੂਆਤੀ ਰੁਝਾਨਾਂ ‘ਚ ਭਾਜਪਾ ਰਾਜਸਥਾਨ ‘ਚ 16 ਅਤੇ ਕਾਂਗਰਸ ਇੱਕ ਸੀਟ ‘ਤੇ ਅੱਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top