ਲੋਕ ਸਭਾ ਚੋਣਾਂ : ਭਰਾ ਨੇ ਲੋਕਾਂ ਅੱਗੇ ਰੱਖਿਆ ਭੈਣ ਦਾ ‘ਰਿਪੋਰਟ ਕਾਰਡ’

0
LokSabha, Elections, Brother, , ReportCard

ਬੁਢਲਾਡਾ ‘ਚ ਅਕਾਲੀ ਦਲ ਦੇ ਇਕੱਠ ‘ਚ ਮਜੀਠੀਆ ਨੇ ਜਾਣੀ ਲੋਕਾਂ ਦੀ ਰਾਇ

ਬੁਢਲਾਡਾ, ਸੁਖਜੀਤ ਮਾਨ/ਸੰਜੀਵ ਤਾਇਲ

ਲੋਕ ਸਭਾ ਚੋਣਾਂ ਲਈ ਭਾਵੇਂ ਹੀ ਬਠਿੰਡਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਤੋਂ ਬਿਨਾਂ ਸ੍ਰੋਮਣੀ ਅਕਾਲੀ ਦਲ ਦਾ ਕੋਈ ਹੋਰ ਦਾਅਵੇਦਾਰ ਹਾਲੇ ਖੁੱਲ੍ਹ ਕੇ ਸਾਹਮਣੇ ਨਹੀਂ ਆਇਆ ਪਰ ਪਾਰਟੀ ਇਕੱਠ ਦੇ ਜ਼ਰੀਏ ਲੋਕਾਂ ਦੀ ਰਾਇ ਜਾਨਣ ਦੀ ਗੱਲ ਆਖ ਰਹੀ ਹੈ ਇਨ੍ਹਾਂ ਇਕੱਠਾਂ ਦੌਰਾਨ ਸਟੇਜ਼ ਤੋਂ ਸਿਰਫ ਹਰਸਿਮਰਤ ਦਾ ਨਾਂਅ ਹੀ ਬੋਲਿਆ ਜਾਂਦਾ ਹੈ ਤੇ ਇਕੱਠ ‘ਚ ਸ਼ਾਮਲ  ਲੋਕ ਇਸ ਨਾਂਅ ਨੂੰ ਹੀ ਪ੍ਰਵਾਨਗੀ ਦਿੰਦੇ ਵਿਖਾਈ ਦਿੰਦੇ ਹਨ ਖਾਸ ਗੱਲ ਇਹ ਹੈ ਕਿ ਉਮੀਦਵਾਰ ਪ੍ਰਤੀ ਰਾਇ ਜਾਣਨ ‘ਚ ਹੋਰ ਵੀ ਕਿਸੇ ਵੀ ਨਾਂਅ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਬੁਢਲਾਡਾ ‘ਚ ਅੱਜ ਹੋਏ ਇਕੱਠ ਦੌਰਾਨ ਵੀ ਅਜਿਹਾ ਹੀ ਹੋਇਆ, ਜਿੱਥੇ  ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਭੈਣ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀਆਂ 10 ਸਾਲ ਦੀਆਂ ਪ੍ਰਾਪਤੀਆਂ ਗਿਣਾਈਆਂ ।

ਇਸ ਮੌਕੇ ਮਜੀਠੀਆ ਨੇ ਨਾਲ ਹੀ ਲੋਕਾਂ ਨੂੰ ਅਜਿਹੇ ਆਗੂ ਚੁਣ ਕੇ ਲੋਕ ਸਭਾ ਵਿਚ ਭੇਜਣ ਦੀ ਅਪੀਲ ਕੀਤੀ, ਜਿਹੜੇ ਇਸ ਇਲਾਕੇ ਦੀ ਭਲਾਈ ਲਈ ਵਚਨਬੱਧ ਹੋਣ ਅਤੇ ਸੰਸਦ ਵਿੱਚ ਜਾ ਕੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਅਤੇ ਲੋੜਾਂ ਬਾਰੇ ਆਵਾਜ਼ ਬੁਲੰਦ ਕਰਨਾ ਜਾਣਦੇ ਹੋਣ ਉਨ੍ਹਾਂ ਬਠਿੰਡਾ ਤੋਂ ਦੋ ਵਾਰ ਸਾਂਸਦ ਰਹਿ ਚੁੱਕੇ ਅਤੇ ਕੇਂਦਰੀ ਮੰਤਰੀ  ਹਰਸਿਮਰਤ ਕੌਰ ਬਾਦਲ ਬਾਰੇ ਬੋਲਦਿਆਂ ਆਖਿਆ ਕਿ ਬੀਬੀ ਬਾਦਲ ਦਾ 10 ਸਾਲ ਦਾ ਰਿਕਾਰਡ ਉਹਨਾਂ ਵੱਲੋਂ ਕੀਤੀ ਨਿਰਸੁਆਰਥ ਸੇਵਾ ਅਤੇ ਪੰਜਾਬ ਵਿਚ ਖਾਸ ਕਰਕੇ ਇਸ ਖੇਤਰ ਅੰਦਰ ਕਈ ਵੱਡੇ ਪ੍ਰੋਜੈਕਟ ਲਿਆਉਣ ਦੀ ਗਵਾਹੀ ਭਰਦਾ ਹੈ ਸਿੱਟੇ ਵਜੋਂ ਇੱਥੇ ਸੜਕਾਂ ਦਾ ਜਾਲ ਵਿਛ ਗਿਆ ਹੈ, ਬੁਨਿਆਦੀ ਢਾਂਚਾ ਮਜ਼ਬੂਤ ਹੋ ਗਿਆ ਹੈ, ਵੱਡੇ ਕਾਰਖਾਨੇ, ਹਸਪਤਾਲ ਅਤੇ ਵਿੱਦਿਅਕ ਸੰਸਥਾਨ ਬਣ ਗਏ ਹਨ  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹਮੇਸ਼ਾ ਆਪਣੇ ਚੋਣ ਵਾਅਦੇ ਪੂਰੇ ਕੀਤੇ ਹਨ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਵਿਚ 1997 ਵਿਚ ਖੇਤੀ ਸੈਕਟਰ ਲਈ ਬਿਜਲੀ ਮੁਫਤ ਕਰ ਦਿੱਤੀ ਸੀ ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤੀਕ ਇਸ ਸਹੂਲਤ ਨਾਲ ਕਿਸਾਨਾਂ ਦੇ 90 ਹਜ਼ਾਰ ਕਰੋੜ ਰੁਪਏ ਦੀ ਬਚਤ ਹੋ ਚੁੱਕੀ ਹੈ ਉਹਨਾਂ ਕਿਹਾ ਕਿ  2017 ਵਿਚ ਅਕਾਲੀ ਦਲ ਨੂੰ ਹਰਾਉਣ ਲਈ ਕਾਂਗਰਸ ਨੇ ਚੀਨੀ ਅਤੇ ਘਿਓ ਰਿਆਇਤੀ ਦਰਾਂ ਉੱਤੇ ਦੇਣ ਦਾ ਐਲਾਨ ਕੀਤਾ ਸੀ, ਪਰ ਸੱਤਾ ਵਿਚ ਆਉਣ ਮਗਰੋਂ ਖੰਡ ਅਤੇ ਘਿਓ ਤਾਂ ਕੀ ਦੇਣਾ ਸੀ, ਇਸ ਨੇ ਆਟਾ ਅਤੇ ਦਾਲ ਵੀ ਬੰਦ ਕਰ ਦਿੱਤੇ ਰੈਲੀ ਉਪਰੰਤ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਆਪਣੇ ਜੱਦੀ ਹਲਕੇ ਨੂੰ ਛੱਡ ਕੇ ਇੱਕ ਹੋਰ ਹਲਕੇ ਤੋਂ ਕਾਗਜ ਦਾਖਲ ਕਰਨਾ ਇਸ ਗੱਲ ਨੂੰ ਸਪੱਸ਼ਟ ਕਰਦਾ ਹੈ ਕਿ ਅੱਜ ਦੀ ਘੜੀ ਕਾਂਗਰਸ ਨੂੰ ਹਰ ਪਾਸੇ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਅਕਾਲੀ ਦਲ ਦੇ ਚੋਣ ਮੈਨੀਫੈਸਟੋ ਸਬੰਧੀ ਪੁੱਛੇ ਸਵਾਲ ਦੇ ਇੱਕ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਐੱਨ.ਡੀ.ਏ ਦਾ ਹਿੱਸਾ ਹਨ ਜੋ ਵੀ ਕੇਂਦਰੀ ਲੀਡਰਸ਼ਿੱਪ ਚੋਣ ਮਨੋਰਥ ਪੱਤਰ ਤਿਆਰ ਕਰੇਗੀ ਉਸ ਦਾ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ  ਮੈਂਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ  ਤੋਂ ਇਲਾਵਾ ਹੋਰ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ।

ਇਸ ਮੌਕੇ ਯੂਥ ਅਕਾਲੀ ਦਲ ਮਾਲਵਾ ਜੋਨ ਦੇ ਇੰਚਾਰਜ ਪਰਮਬੰਸ ਸਿੰਘ ਬੰਟੀ ਰੋਮਾਣਾ, ਡਾ: ਨਿਸ਼ਾਨ ਸਿੰਘ, ਪ੍ਰੇਮ ਕੁਮਾਰ ਅਰੋੜਾ, ਗੁਰਮੇਲ ਫਫੜੇ, ਗੁਰਪ੍ਰੀਤ ਚਹਿਲ, ਗੁਰਦੀਪ ਸਿੰਘ ਟੋਡਰਪੁਰ, ਮਨਜੀਤ ਸਿੰਘ ਬੱਪੀਆਣਾ, ਹਰਬੰਤ ਸਿੰਘ ਦਾਤੇਵਾਸ ਅਤੇ  ਸੁਖਦੇਵ ਸਿੰਘ ਚੈਨੇਵਾਲਾ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।