Breaking News

ਬੀਜਦ ਸਾਂਸਦ ਦੇ ਦੇਹਾਂਤ ਕਾਰਨ ਲੋਕਸਭਾ ਦੀ ਕਾਰਵਾਈ ਮੁਲਤਵੀ

Lok Sabha, Proceedings Adjourned

ਦੋ ਮਿੰਟ ਦਾ ਮੋਨ ਰੱਖ ਕੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ (ਏਜੰਸੀ)। ਓੜੀਸ਼ਾ ਦੇ ਅਸਕਾ ਸੰਸਦੀ ਸੀਟ ਦੇ ਬੀਯੂ ਜਨਤਾ ਦਲ ਦੇ ਮੈਂਬਰ ਲਡੂ ਕਿਸ਼ੋਰ ਸਵੈਨ ਦੇ ਦੇਹਾਂਤ ਕਾਰਨ ਬੁੱਧਵਾਰ ਨੂੰ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਜਿਵੇਂ ਹੀ ਸ਼ੁਰੂ ਹੋਈ, ਪ੍ਰਧਾਨ ਸੁਮਿੱਤਰਾ ਮਹਾਜਨ ਨੇ ਸ੍ਰੀ ਸਵੈਨ ਦੇ ਦੇਹਾਂਤ ਦੀ ਸੂਚਨਾ ਮੈਂਬਰਾਂ ਨੂੰ ਦਿੱਤੀ। ਪੂਰੇ ਸਦਨ ਨੇ ਮਰਹੂਮ ਨੇਤਾ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਦਿੱਤੀ। ਉਸ ਤੋਂ ਬਾਅਦ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰਨੀ ਪਈ। ਸ੍ਰੀ ਸਵੈਨ 71 ਸਾਲ ਦੇ ਸਨ। ਉਹ ਕਿਡਨੀ ਸਬੰਧੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਮੰਗਲਵਾਰ ਦੀ ਦੇਰ ਰਾਤ ਭੁਵਨੇਸ਼ਵਰ ਦੇ ਅਪੋਲੋ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top