ਅਸ਼ਾਂਤ ਬਾਲ ਮਨ ’ਚ ਵੀ ਝਾਕੋ

ਅਸ਼ਾਂਤ ਬਾਲ ਮਨ ’ਚ ਵੀ ਝਾਕੋ

ਬਾਲ ਮਨ ਬੜਾ ਹੀ ਕੋਮਲ ਹੁੰਦਾ ਹੈ, ਬਿਲਕੁਲ ਕੱਚੀ ਮਿੱਟੀ ਵਰਗਾ ਜਿਸ ਸ਼ਕਲ ’ਚ ਘੜਾਂਗੇ, ਇਹ ਬਣਦਾ ਚਲਾ ਜਾਵੇਗਾ ਜੇਕਰ ਬੱਚੇ ਨੂੰ ਚੰਗਾ ਇਨਸਾਨ ਬਣਾਉਣਾ ਹੈ ਤਾਂ ਪਹਿਲਾਂ ਖੁਦ ਨੂੰ ਬਦਲਣਾ ਹੋਵੇਗਾ ਹੁਣ ਸਵਾਲ ਇਹ ਹੈ ਕਿ ਬੱਚਿਆਂ ਨਾਲ ਕਿਹੋ-ਜਿਹਾ ਵਿਹਾਰ ਕਰੀਏ ਕਿ ਉਹ ਅਨੁਸ਼ਾਸਨ ਵਿੱਚ ਰਹਿਣ ਅਤੇ ਉਨ੍ਹਾਂ ਦੀਆਂ ਸ਼ੈਤਾਨੀਆਂ ਸ਼ਿਕਾਇਤਾਂ ਦਾ ਰੂਪ ਨਾ ਲੈ ਸਕਣ

ਸਭ ਦੇ ਸਾਹਮਣੇ ਨਾ ਝਿੜਕੋ

ਅਕਸਰ ਦੇਖਿਆ ਗਿਆ ਹੈ ਕਿ ਮਾਪੇ ਬੱਚਿਆਂ ਨੂੰ ਜਿੱਥੇ ਦੇਖੋ ਭੀੜ-ਭੜੱਕੇ ਵਾਲੀ ਥਾਂ ’ਤੇ, ਘਰ ਆਏ ਮਹਿਮਾਨ ਸਾਹਮਣੇ, ਸਕੂਲ ਵਿੱਚ ਦੋਸਤਾਂ ਦੇ ਸਾਹਮਣੇ ਕਿਤੇ ਵੀ ਝਿੜਕ ਦਿੰਦੇ ਹਨ ਇਸ ਨਾਲ ਬਾਲ ਮਨਾਂ ’ਤੇ ਬਹੁਤ ਬੁਰਾ ਅਤੇ ਡੂੰਘਾ ਅਸਰ ਪੈਂਦਾ ਹੈ ਕੁਝ ਬੱਚੇ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਤੇ ਕੁਝ ਬਹੁਤ ਜਿੱਦੀ, ਕੁਝ ਆਪਣੀ ਮਰਜ਼ੀ ਦੇ ਮਾਲਕ, ਕੁਝ ਨਿੱਕੀ-ਨਿੱਕੀ ਗੱਲ ’ਤੇ ਰੌਲਾ ਪਾਉਣ ਵਾਲੇ ਗੱਲ ਬੱਚਿਆਂ ਨੂੰ ਪਿਆਰ ਕਰਨ ਦੀ ਹੋਵੇ ਜਾਂ ਫ਼ਿਰ ਸਖ਼ਤੀ ਵਰਤਣ ਦੀ, ਹਰ ਬੱਚੇ ਦਾ ਅਲੱਗ ਤਰ੍ਹਾਂ ਨਾਲ ਖਿਆਲ ਰੱਖਣਾ ਹੁੰਦਾ ਹੈ ਇਸ ਲਈ ਬੱਚਿਆਂ ਨੂੰ ਬਿਹਤਰ ਇਨਸਾਨ ਬਣਾਉਣ ਦੇ ਲਈ ਪਹਿਲਾਂ ਤੁਹਾਨੂੰ ਖੁਦ ਨੂੰ ਬਦਲਣਾ ਵੀ ਜ਼ਰੁੂੁਰੀ ਹੈ

ਸੰਵੇਦਨਸ਼ੀਲ ਬਣਾਓ:

ਅਕਸਰ ਮਾਪੇ ਬੱਚਿਆਂ ਨਾਲ ਵਿਹਾਰ ਕਰਦੇ ਹਨ ਜਿਵੇਂ ਕਿ ਉਹ ਜੋ ਕਹਿਣ ਬੱਚੇ ਨੂੰ ਉਸ ਤਰ੍ਹਾਂ ਹੀ ਕਰਨਾ ਪਵੇਗਾ ਨਹੀਂ, ਪਹਿਲਾਂ ਤਾਂ ਬੱਸ ਤੁਸੀਂ ਇਹ ਮੰਨੋ ਕਿ ਤੁਸੀਂ ਉਸ ਬੱਚੇ ਨੂੰ ਦੁਨੀਆਂ ’ਚ ਲਿਆਉਣ ਦਾ ਇੱਕ ਜਰੀਆ ਮਾਤਰ ਹੋ ਹਾਂ, ਉਸ ਬੱਚੇ ਨੂੰ ਬਿਹਤਰੀਨ ਇਨਸਾਨ ਬਣਾਉਣ ਦਾ ਦਾਰੋਮਦਾਰ ਤੁਹਾਡੇ ’ਤੇ ਜ਼ਰੂੁਰ ਹੈ ਤੁਸੀਂ ਉਸ ਨੂੰ ਪਾਲਦੇ-ਪੋਸਦੇ ਤੇ ਚੰਗਾ ਗਿਆਨ ਦਿੰਦੇ ਹੋਏ ਉਸ ਨੂੰ ਇੱਕ ਬਿਹਤਰੀਨ ਇਨਸਾਨ ਬਣਾਓ ਬੱਚੇ ਨੂੰ ਗਲਤ ਅਤੇ ਸਹੀ ਦੀ ਪਹਿਚਾਣ ਕਰਵਾਓ ਉਸ ਦੀਆਂ ਗਲਤੀਆਂ ਨੂੰ ਸੁਧਾਰੋ ਇਹ ਨਾ ਭੁੱਲੋ ਕਿ ਉਹ ਦੇਸ਼ ਦਾ ਆਉਣ ਵਾਲਾ ਕੱਲ੍ਹ ਹੈ ਤੁਸੀਂ ਜਿਵੇਂ ਦੀ ਪਰਵਰਿਸ਼ ਕਰੋਗੇ ਉਹ ਉਹੋ-ਜਿਹਾ ਇਨਸਾਨ ਬਣੇਗਾ

ਘਰ ਦਾ ਮਾਹੌਲ ਹੋਵੇ ਚੰਗਾ- ਇਨ੍ਹੀਂ ਦਿਨੀਂ ਬਹੁਤ ਵੱਡੀ ਸ਼ਿਕਾਇਤ ਹੈ ਕਿ ਬੱਚੇ ਬਜ਼ੁਰਗਾਂ ਦਾ ਆਦਰ ਨਹੀਂ ਕਰਦੇ, ਔਰਤਾਂ ਨਾਲ, ਭੈਣਾਂ ਨਾਲ ਉਨ੍ਹਾਂ ਦਾ ਵਿਹਾਰ ਚੰਗਾ ਨਹੀਂ ਹੈ ਜੇਕਰ ਤੁਸੀਂ ਘਰ ਵਿੱਚ ਔਰਤਾਂ ਨਾਲ ਚੰਗਾ ਵਿਹਾਰ ਰੱਖੋਗੇ ਤਾਂ ਬਾਹਰ ਉਹ ਔਰਤਾਂ ਨਾਲ ਉਵੇਂ ਦਾ ਵਿਹਾਰ ਕਰਨਗੇ ਇਸ ਲਈ ਘਰ ਦਾ ਮਾਹੌਲ ਬਦਲਣਾ ਬਹੁਤ ਜਰੂੁਰੀ ਹੈ ਬਚਪਨ ਤੋਂ ਹੀ ਉਨ੍ਹਾਂ ਨੂੰ ਖਾਸਕਰ ਔਰਤਾਂ ਦਾ ਆਦਰ ਕਰਨਾ ਸਿਖਾਓ ਚੰਗਾ ਹੋਵੇ ਕਿ ਤੁਸੀਂ ਉਨ੍ਹਾਂ ਨੂੰ ਬਚਪਨ ਤੋਂ ਹੀ ਔਰਤਾਂ ਦੇ ਬਰਾਬਰੀ ਦੇ ਹੱਕ ਦੀ ਜਾਣਕਾਰੀ ਦਿਓ ਘਰ ਵਿੱਚ ਪਿਤਾ ਆਪਣੀ ਪਤਨੀ ਨੂੰ ਆਦਰ-ਸਨਮਾਨ ਦੇਵੇ ਬੱਚਿਆਂ ਦੇ ਸਾਹਮਣੇ ਲੜਾਈ-ਝਗੜਾ ਨਾ ਕਰੋ

ਬੱਚਿਆਂ ਦੀ ਵਧਦੀ ਉਮਰ ’ਤੇ ਰੱਖੋ ਧਿਆਨ:- ਬੱਚੇ ਅਕਸਰ ਵਧਦੀ ਉਮਰ ’ਚ ਸਰੀਰਕ ਬਦਲਾਅ ਕਾਰਨ ਗੁੱਸੇ ਖੋਰ ਅਤੇ ਹਿੰਸਕ ਹੋ ਜਾਂਦੇ ਹਨ ਅਜਿਹੇ ’ਚ ਉਹ ਕਈ ਵਾਰ ਵਿਦਰੋਹੀ ਹਰਕਤਾਂ ਕਰਦੇ ਹਨ ਉਸ ਵਕਤ ਬੱਚੇ ’ਤੇ ਨਜ਼ਰ ਰੱਖਣਾ ਬਹੁਤ ਜਰੂੁਰੀ ਹੁੰਦਾ ਹੈ ਅੱਜ-ਕੱਲ੍ਹ ਦੇ ਬੱਚੇ ਆਪਣੇ ਭÎਵਿੱਖ ਨੂੰ ਲੈ ਕੇ ਘੱਟ ਉਮਰ ਤੋਂ ਹੀ ਬਹੁਤ ਸੰਜੀਦਾ ਹੁੰਦੇ ਹਨ ਪਰ ਮਾਪੇ ਉਨ੍ਹਾਂ ’ਤੇ ਆਪਣੀ ਮਨਮਰਜੀ ਥੋਪਦੇ ਹਨ ਜੋ ਉਸ ਦੇ ਸੁਭਾਅ ਨੂੰ ਚਿੜਚਿੜਾ ਬਣਾ ਦਿੰਦਾ ਹੈ ਉਨ੍ਹਾਂ ਦੀ ਜੋ ਬਣਨ ਦੀ ਇੱਛਾ ਹੈ, ਉਨ੍ਹਾਂ ਨੂੰ ਉਸ ਵਿੱਚ ਮੱਦਦ ਕਰੋ ਜੇਕਰ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਉਹ ਤੁਹਾਡੇ ਸਾਹਮਣੇ ਤਾਂ ਚੰਗਾ ਵਿਹਾਰ ਕਰਨਗੇ ਪਰ ਤੁਹਾਡੀ ਪਿੱਠ ਪਿੱਛੇ ਉਹ ਅਜਿਹੀਆਂ ਹਰਕਤਾਂ ਕਰਨਗੇ ਜਿਸਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ

ਲਾਲਚ ਦੇ ਕੇ ਕੰਮ ਨਾ ਕਰਵਾਓ:

ਅਕਸਰ ਦੇਖਿਆ ਗਿਆ ਹੈ ਕਿ ਮਾਪੇ ਗੱਲਾਂ-ਗੱਲਾਂ ’ਚ ਬੱਚਿਆਂ ਨੂੰ ਲਾਲਚ ਦਿੰਦੇ ਹਨ, ਜੇਕਰ ਤੁਸੀਂ ਇਹ ਕੰਮ ਕਰੋਗੇ ਤਾਂ ਅਸੀਂ ਤੁਹਾਨੂੰ ਚੀਜ ਲਿਆ ਕੇ ਦੇਵਾਂਗੇ ਬੱÎਚਿਆਂ ਨੂੰ ਦਿੱਤਾ ਗਿਆ ਲਾਲਚ ਉਨ੍ਹਾਂ ਨੂੰ ਵਿਗੜੈਲ ਬਣਾ ਦਿੰਦਾ ਹੈ ਹਾਂ ਇੱਕ ਗੱਲ ਤੁਸੀਂ ਜਰੂਰ ਕਰੋ ਉਨ੍ਹਾਂ ਨਾਲ ਦੋਸਤੀ ਕਰੋ, ਜਦੋਂ ਵੀ ਬੱਚਾ ਜਿੱਦ ਕਰੇ ਤਾਂ ਉਸਦਾ ਜਵਾਬ ਭਖ ਕੇ ਦੇਣ ਨਾਲੋਂ ਪਿਆਰ ਨਾਲ ਦਿਓ ਬੱਚੇ ਇਨ੍ਹੀਂ ਦਿਨੀਂ ਜਿਆਦਾ ਸਮਾਂ ਇੰਟਰਨੈੱਟ ’ਤੇ ਗੁਜ਼ਾਰਦੇ ਹਨ ਜਾਂ ਫ਼ਿਰ ਕਾਰਟੂਨ ਦੇਖਣ ਵਿੱਚ ਬੱਚੇ ਕਿਹੜਾ ਕਾਰਟੂਨ ਦੇਖ ਰਹੇ ਹਨ ਤੇ ਇੰਟਰਨੈੱਟ ’ਤੇ ਕਿਹੜੀ ਸਾਈਟ ਦੇਖ ਰਹੇ ਹਨ,

ਇਸ ’ਤੇ ਧਿਆਨ ਰੱਖੋ ਤੁਸੀਂ ਟੀ.ਵੀ. ’ਤੇ ਢੰਗ ਦੇ ਪ੍ਰੋਗਰਾਮ ਦੇਖੋ ਤਾਂ ਕਿ ਬੱਚਿਆਂ ਦਾ ਝੁਕਾਅ ਵੀ ਚੰਗੇ ਪ੍ਰੋਗਰਾਮਾਂ ਵੱਲ ਹੋਵੇ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਬਿਹਤਰ ਇਨਸਾਨ ਬਣਾਉਣਾ ਹੈ ਤਾਂ ਪਹਿਲਾਂ ਤੁਹਾਨੂੰ ਖੁਦ ਨੂੰ ਸੁਧਰਨਾ ਹੋਵੇਗਾ ਤਾਂ ਇੰਤਜ਼ਾਰ ਨਾ ਕਰੋ, ਚੰਗੇ ਇਨਸਾਨ ਬਣੋ, ਬੱਚੇ ਤੁਹਾਨੂੰ ਦੇਖ ਕੇ ਖੁਦ-ਬ-ਖੁਦ ਸਿੱਖ ਜਾਣਗੇ
ਹਰਪ੍ਰੀਤ ਸਿੰਘ ਬਰਾੜ,
ਡੀਓ, 174 ਮਿਲਟਰੀ ਹਸਪਤਾਲ,
ਬਠਿੰਡਾ ਕੈਂਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.