ਗੁਜਰਾਤ ‘ਚ ਪੁਲਾੜ ਤੋਂ ਡਿਗਿਆ ਏਲੀਅਨ ਦਾ ਸਾਮਾਨ! ਪੂਜਨੀਕ ਗੁਰੂ ਜੀ ਫਿਲਮਾਂ ‘ਚ ਪਹਿਲਾਂ ਹੀ ਦੱਸ ਚੁੱਕੇ ਹਨ ਏਲੀਅਨ ਦੀ ਮੌਜ਼ੂਦਗੀ

gujarat-Alien-696x363

ਪੂਜਨੀਕ ਗੁਰੂ ਜੀ ਫਿਲਮਾਂ ‘ਚ ਪਹਿਲਾਂ ਹੀ ਦੱਸ ਚੁੱਕੇ ਹਨ ਏਲੀਅਨ ਦੀ ਮੌਜ਼ੂਦਗੀ

ਨਵੀਂ ਦਿੱਲੀ (ਏਜੰਸੀ)। ਏਲੀਅਨ ਬਾਰੇ ਹਰ ਕੋਈ ਜਾਣਨ ਲਈ ਇੱਛੁਕ ਰਹਿੰਦਾ ਹੈ। ਨਾਸਾ ਦੇ ਵਿਗਿਆਨੀਆਂ ਨੇ ਏਲੀਅਨ ਸਬੰਧੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਅਸੀਂ ਤੁਹਾਨੂੰ ਅਜਿਹੀ ਖਬਰ ਦੱਸਣ ਜਾ ਰਹੇ ਹਨ ਭਾਰਤ ਦੇ ਇੱਕ ਸੂਬੇ ’ਚ ਏਲੀਅਨ ਦਾ ਸਮਾਨ ਮਿਲਣ ਦੀ ਹੈ। ਦਰਅਸਲ ਭਾਰਤ ਦੇ ਗੁਜਰਾਤ ਦੇ ਆਨੰਦ ਜ਼ਿਲ੍ਹੇ ’ਚ ਭਾਲੇਜ ਦੇ ਨੇੜੇ ਤਿੰਨ ਪਿੰਡਾਂ ਦਗਜੀਪੁਰਾ, ਖਾਨਕੁਵਾ ਤੇ ਜਿਤਪੁਰਾ ਦੇ ਨਿਵਾਸੀਆਂ ਨੂੰ ਗੁਜਰਾਤ ਸ਼ਾਮ ਕਰੀਬ 4 ਵਜੇ ਇੱਕ ਜ਼ਬਰਦਸਤ ਆਵਾਜ਼ ਸੁਣਾਈ ਦਿੱਤੀ। ਸਥਾਨਕ ਲੋਕ ਭੱਜ ਕੇ ਉਸ ਸਥਾਨ ਵੱਲ ਦੌੜੇ ਜਿੱਥੋਂ ਆਵਾਜ਼ ਆਈ ਸੀ। ਉਦੋਂ ਉਨ੍ਹਾਂ ਨੇ ਸੈਟੇਲਾਈਟ ਦਾ ਮਲਬਾ ਵੇਖਿਆ। ਸਥਾਨਕ ਲੋਕਾਂ ਤੋਂ ਮਿਲੀ ਸ਼ੁਰੂਆਤ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਵੀਰਵਾਰ ਦੁਪਹਿਰ ’ਚ ਵਾਪਰੀ।

Aliens

ਲੋਕਾਂ ਨੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ। ਬਾਅਦ ’ਚ ਆਸਪਾਸ ਦੇ ਖੇਤਰਾਂ ’ਚ ਛਾਣਬੀਣ ਕਰਨ ’ਤੇ ਤਿੰਨ ਵੱਖ-ਵੱਖ ਸਥਾਨਾਂ ’ਤੇ ਸੈਟੇਲਾਈਟ ਦੇ ਮਲਬੇ ਮਿਲੇ। ਇਸ ਸਾਮਾਨ ਦੀ ਖਬਰ ਮਿਲਦਿਆਂ ਹੀ ਇਲਾਕੇ ’ਚ ਭਾਜੜ ਮੱਚ ਗਈ। ਹਰ ਕੋਈ ਇਸ ਸਮਾਨ ਨੂੰ ਵੇਖ ਕੇ ਹੈਰਾਨ ਹੈ। ਮਾਹਿਰਾਂ ਦੀ ਇੱਕ ਟੀਮ ਇਨ੍ਹਾਂ ਸਮਾਨਾਂ ਨਾਲ ਜੁੜੇ ਰਹੱਸ ਤੋਂ ਪਰਦਾ ਹਟਾਉਣ ’ਚ ਜੁਟੀ ਹੈ।

ਜਿਕਰਯੋਗ ਹੀ ਕਿ ਏਲੀਅੰਸ ਸਬੰਧੀ ਸਾਡੇ ਧਰਮਾਂ ਦੇ ਪਵਿੱਤਰ ਗ੍ਰੰਥਾਂ ’ਚ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਹੋਇਆ ਹੈ ਕਿ ਧਰਤੀ ਤੋਂ ਇਲਾਵਾ ਵੀ ਸੈਂਕੜੇ ਹੋਰ ਗ੍ਰਹਿਆਂ ’ਤੇ ਜੀਵਨ ਹੈ, ਜਿਸ ਦਾ ਜਿਕਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਤਿਸੰਗਾਂ ’ਚ ਅਨੇਕ ਵਾਰੀ ਕੀਤਾ ਹੈ।

ਕੀ ਹੈ ਮਾਮਲਾ

ਗੁਜਰਾਤ ਦਾ ਆਨੰਦ ਜ਼ਿਲ੍ਹਾ ਸੁਰਖੀਆਂ ’ਚ ਹੈ। ਵਜ੍ਹਾ ਇਹ ਹੈ ਕਿ ਇੱਥੇਂ ਦੀਆਂ ਤਿੰਨ ਥਾਵਾਂ ’ਚ ਆਸਮਾਨ ਤੋਂ ਗੋਲੇ ਵਰਗੀ ਕਿਸੇ ਰਹੱਸਮਈ ਚੀਜ਼ ਦਾ ਡਿੱਗਣਾ ਹੈ। ਆਸਮਾਨ ਤੋਂ ਗੋਲੇ ਦੇ ਆਕਾਰ ਦੀ ਇਹ ਚੀਜ਼ ਏਲੀਅਨ ਦੀ ਦੱਸੀ ਜਾ ਰਹੀ ਹੈ। ਕਿਉਂਕਿ ਇਹ ਕਿਸੇ ਦੂਜੇ ਹੀ ਗ੍ਰਹਿ ਦੀ ਲੱਗ ਰਹੀ ਹੈ। ਸੋਸ਼ਲ ਮੀਡੀਆ ’ਤੇ ਵੀ ਇਸ ਸਬੰਧੀ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜਰਜ਼ ਨੇ ਇਸ ਨੂੰ ਏਲੀਅਨ ਦੇ ਗੋਲੇ ਦੱਸੇ ਹਨ। ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਫੋਰੇਂਸਿਕ ਸਾਇਸੰ ਲੈਬੋਰੇਟਰੀ ਦੇ ਮਾਹਿਰਾਂ ਨੂੰ ਜਾਂਚ ਸੌਂਪ ਦਿੱਤੀ ਹੈ।

ਇਹ ਵੀ ਪੜ੍ਹੋ..

ਵਿਗਿਆਨੀਆਂ ਦਾ ਦਾਅਵਾ : ਮੰਗਲ ’ਤੇ ਮੌਜ਼ੂਦ ਹਨ ਏਲੀਅੰਸ

ਆਸਮਾਨ ਨਹੀਂ ਸਮੁੰਦਰ ਤੋਂ ਆ ਰਹੇ ਯੂਐਫਓ

ਨਵੀਂ ਦਿੱਲੀ । ਨਾਸਾ ਦੇ ਵਿਗਿਆਨੀਆਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੋ ਗਿਆ ਹੈ ਕਿ ਮੰਗਲ ’ਤੇ ਏਲੀਅੰਸ ਦੀ ਮੌਜ਼ੂਦਗੀ ਹੈ ਪੁਲਾੜ ਦੇ ਰਹੱਸਮਈ ਲਾਲ ਗ੍ਰਹਿ ’ਤੇ ਪਾਣੀ ਤੇ ਬੱਦਲ ਤੋਂ ਬਾਅਦ ਹੁਣ ਨਮਕ ਵੀ ਮਿਲਿਆ ਹੈ। ਮਈ ਦੇ ਅੰਤ ’ਚ ਵਿਗਿਆਨੀਆਂ ਨੂੰ ਨਮਕ ਮਿਲਣ ਤੋਂ ਬਾਅਦ ਉਨ੍ਹਾਂ ਇਹ ਮੰਨ ਲਿਆ ਹੈ ਕਿ ਮੰਗਲ ’ਤੇ ਜੀਵਨ ਜ਼ਰੂਰ ਮੌਜ਼ੂਦ ਹੈ ਮੰਗਲ ਗ੍ਰਹਿ ’ਤੇ ਮਿਲਿਆ ਨਮਕ ਜਿਓਲਾਜੀਕਲ ਪ੍ਰਕਿਰਿਆ ਦਾ ਅੰਗ ਹੈ ਇੱਥੇ ਮਿਲਿਆ ਆਰਗੇਨਿਕ ਸਾਲਟ ਜਾਂ ਨਮ ਜੀਵਾਣੂਆਂ ਦਾ ਨਿਸ਼ਾਨ ਹੋ ਸਕਦਾ ਹੈ। ਇਹ ਨਮਕ ਮੰਗਲ ’ਤੇ ਕਦੇ ਮੌਜ਼ੂਦ ਰਹੇ। ਆਰਗੇਨਿਕ ਕੰਪਾਊਂਡਸ ਦੇ ਹਿੱਸੇ ਹਨ, ਜਿਨ੍ਹਾਂ ਨੇ ਨਾਸਾ ਦਾ ਕਿਊਰਿਆਸਿਟੀ ਰੋਵਰ ਪਹਿਲੇ ਖੋਜ ਚੁੱਕਿਆ ਹੈ।

ਇਸ ਦਰਮਿਆਨ ਇਟਲੀ ਦੇ ਖੋਜੀ ਪੱਤਰਕਾਰ ਪਾਓਲੋ ਲਿਓਪਿਜੀ ਹੈਰਿਸ ਤੇ ਫਰਾਂਸ ’ਚ ਪੈਦਾ ਹੋਏ ਇੰਫਾਰਮੇਸ਼ਨ ਵਿਗਿਆਨੀਕ ਡਾਕਟਰ ਐਫ ਨੇ ਦਾਅਵਾ ਕੀਤਾ ਕਿ 1945 ’ਚ ਏਲੀਅੰਸ ’ਤੇ ਅਮਰੀਕਾ ਨੇ ਰੋਜਵੇਲ ਯੂਐਫਓ ਕਰੈਸ਼ ਤੋਂ ਠੀਕ ਦੋ ਸਾਲ ਪਹਿਲਾਂ ਯੂਐਫਓ ਦੀ ਘਟਨਾ ਨੂੰ ਲਕੋਇਆ ਸੀ ਜਿਸ ਨਾਲ ਜੁੜੇ ਸਬੂਤ ਵੀ ਮੌਜ਼ੂਦ ਸਨ।


ਪਰ ਫੌਜ ਨੇ ਸਭ ਕੁਝ ਲੁਕੋ ਦਿੱਤਾ ਸੀ ਵੈਲੀ ਨੇ 1945 ਦੇ ਕਥਿਤ ਯੁਐਫਓ ਕਰੈਸ਼ ਦੀ ਜਾਣਕਾਰੀ ਇੱਕ ਕਿਤਾਬ ’ਚ ਦਿੱਤੀ ਹੈ ਜਿਸ ਦਾ ਨਾਂਅ ‘ਟ੍ਰਿਨਿਟੀ ਦ ਬੈਸਟ ਕੇਪਟ ਸੀਕ੍ਰੇਟ’ ਹੈ ਹਾਲ ਹੀ ’ਚ ਇੱਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਕਿ ਪਿਛਲੇ 20 ਸਾਲਾਂ ’ਚ ਅਮਰੀਕੀ ਸਮੁੰਦਰੀ ਫੌਜ ਨੇ ਆਸਮਾਨ ’ਚ 120 ਤੋਂ ਵੱਧ ਅਜੀਬੋ-ਗਰੀਬ ਘਟਨਾਵਾਂ ਦੇਖੀਆਂ ਹਨ ਇੰਟਰਨੈਸ਼ਨਲ ਕੋਏਲੀਸ਼ਨ ਫਾਰ ਐਕਸਟ੍ਰਾਟੇਰੀਟ੍ਰਅਲ ਰਿਸਰਚ (ਆਈਸੀਈਆਰ) ਦੇ ਉਪ ਪ੍ਰਧਾਨ ਗੈਰੀ ਹੇਸੇਲਟਾਈਨ ਦੇ ਅਨੁਸਾਰ ਏਲੀਅਨ ਆਸਮਾਨ ਤੋਂ ਨਹੀਂ ਆ ਰਹੇ ਹਨ, ਉਹ ਪਾਣੀ ਦੇ ਹੇਠਾਂ ਤੋਂ ਆਉਂਦੇ ਹਨ।

ਇਹ ਵੀ ਵੇਖੋ : ਡਾ. ਐਮ. ਐਸ. ਜੀ ਨੇ ਬਣਾਈ ਹੈ ਏਲੀਅੰਸ ’ਤੇ ਫਿਲਮ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here