ਪੰਜਾਬ

ਮੁਨੀਮ ਦਾ ਕਤਲ ਕਰਕੇ ਲੁੱਟੀ ਦੁਕਾਨ

Lootie Shop, Killing, Munim

ਸੱਚ ਕਹੂੰ ਨਿਊਜ਼, ਪਾਤੜਾਂ

ਸ਼ਾਮ 4 ਵਜੇ ਅਨਾਜ ਮੰਡੀ ਪਾਤੜਾਂ ‘ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਇੱਕ ਦੁਕਾਨ ‘ਤੇ ਕੰਮ ਕਰਨ ਵਾਲੇ ਮੁਨੀਮ ਦਾ ਗਲ ਵੱਢ ਦਿੱਤਾ ਤੇ ਬਾਹਰ ਸ਼ੀਸ਼ੇ ਦਾ ਦਰਵਾਜਾ ਲਾ ਕੇ ਫਰਾਰ ਹੋ ਗਏ ਜਾਣਕਾਰੀ ਅਨੁਸਾਰ ਅਨਾਜ ਮੰਡੀ ‘ਚ ਗੁਰਭੇਜ ਸਿੰਘ ਮਲਕੀਤ ਸਿੰਘ ਨਾਂਅ ਦੀ ਦੁਕਾਨ ਦਾ ਮੁਨੀਮ ਈਸ਼ਵਰ ਆਪਣੀ ਦੁਕਾਨ ‘ਤੇ ਅਕਾਊਂਟ ਦਾ ਕੰਮ ਕਰ ਰਿਹਾ ਸੀ ਤੇ ਸ਼ਾਮ 4 ਵਜੇ ਦੇ ਲਗਭਗ ਦੁਕਾਨ ਮਾਲਕ ਉਸ ਨੂੰ ਦੁਕਾਨ ‘ਚ ਹੀ ਛੱਡ ਕੇ ਕਿਤੇ ਬਾਹਰ ਚਲਾ ਗਿਆ ਇਸ ਤੋਂ ਬਾਅਦ ਅਣਪਛਾਤਿਆਂ ਨੇ ਮੁਨੀਮ ਦਾ ਕਤਲ ਕਰਨ ਤੇ ਦੁਕਾਨ ਲੁੱਟਣ ਤੋਂ ਬਾਅਦ ਦੁਕਾਨ ਦਾ ਬਾਹਰਲਾ ਸ਼ੀਸ਼ੇ ਦਾ ਦਰਵਾਜ਼ਾ ਲਾ ਕੇ ਫਰਾਰ ਹੋ ਗਏ ਲਗਭਗ 1 ਘੰਟੇ ਬਾਅਦ ਦੁਕਾਨ ‘ਤੇ ਕਿਸੇ ਕੰਮ ਲਈ ਆਏ ਇੱਕ ਵਿਅਕਤੀ ਨੇ ਮੁਨੀਮ ਨੂੰ ਸ਼ੀਸ਼ੇ ‘ਚੋਂ ਖੂਨ ਨਾਲ ਲਥਪਥ ਵੇਖਿਆ ਤੇ ਬਾਹਰ ਆ ਕੇ ਰੌਲਾ ਪਾਇਆ

ਰੌਲਾ ਸੁਣਨ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਘਟਨਾ ਸਥਾਨ ‘ਤੇ ਪਹੁੰਚੇ ਇੰਸਪੈਕਟਰ ਰਣਬੀਰ ਸਿੰਘ ਨੇ ਖੂਨ ਨਾਲ ਲਥਪਥ ਮੁਨੀਮ ਨੂੰ ਪਹਿਲਾਂ ਪਾਤੜਾਂ ਦੇ ਸਿਵਲ ਹਸਪਤਾਲ ‘ਚ ਪਹੁੰਚਾਇਆ ਜਿੱਥੋਂ ਉਸ ਦੀ ਹਾਲਤ ਨਾਜੁਕ ਵੇਖਦਿਆਂ ਉਸ ਨੂੰ ਪਟਿਆਲਾ ਦੇ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰੰਤੂ ਪਟਿਆਲਾ ਪਹੁੰਚਣ ਤੋਂ ਪਹਿਲਾਂ ਹੀ ਸਮਾਣਾ ਨੇੜੇ ਮੁਨੀਮ ਨੇ ਦਮ ਤੋੜ ਦਿੱਤਾ ਕਿਸ ਵਿਅਕਤੀ ਨੇ ਈਸ਼ਵਰ ਦਾ ਕਤਲ ਕੀਤਾ, ਇਸ ਬਾਰੇ ਕਿਸੇ ਨੂੰ ਕੁਝ ਵੀ ਪਤਾ ਨਹੀਂ  ਦੁਕਾਨ ਮਾਲਿਕ ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਅੱਠ ਲੱਖ ਰੁਪਏ ਲੈ ਕੇ ਦੁਕਾਨ ‘ਤੇ ਆਇਆ ਸੀ ਜਿਸ ‘ਚੋਂ ਪੰਜ ਲੱਖ ਕਿਸੇ ਨੂੰ ਦੇ ਦਿੱਤੇ ਅਤੇ ਤਿੰਨ ਲੱਖ ਦੇ ਲਗਭਗ ਦੁਕਾਨ ਦੀ ਸੇਫ ‘ਚ ਬਕਾਇਆ ਬਚੇ ਸਨ ਘਟਨਾ ਸਥਾਨ ਤੋਂ ਦੋ ਲੱਖ ਰੁਪਏ ਦੁਕਾਨ ਦੀ ਗੱਦੀ ‘ਤੇ ਖਿੱਲਰੇ ਹੋਏ ਮਿਲੇ ਹਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਘਟਨਾ ਦਾ ਪਤਾ ਚਲਦੇ ਹੀ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਡੀਐੱਸਪੀ ਪ੍ਰਿਤਪਾਲ ਸਿੰਘ, ਸੀਆਈਏ ਸਮਾਣਾ ਪਹੁੰਚੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top