ਅਨਮੋਲ ਬਚਨ

ਲਗਾਤਾਰ ਸਿਮਰਨ ਨਾਲ ਹੀ ਪ੍ਰਭੂ ਦੇ ਦਰਸ਼-ਦੀਦਾਰ ਸੰਭਵ: ਪੂਜਨੀਕ ਗੁਰੂ ਜੀ

Lord, Darshan, Possible

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਜਦੋਂ ਆਪਣੇ ਸਤਿਗੁਰੂ, ਪੀਰੋ-ਮੁਰਸ਼ਿਦ ਦੇ ਦਰਸ਼-ਦੀਦਾਰ ਕਰ ਲੈਂਦੀ ਹੈ, ਤਾਂ ਉਹ ਤੜਫ਼ਦੀ ਹੋਈ ਪੁਕਾਰਦੀ ਹੈ ਕਿ ਹੇ ਮੇਰੇ ਸਤਿਗੁਰੂ! ਤੂੰ ਜਿੱਥੇ ਹੈਂ, ਉੱਥੇ ਨਿੱਜਧਾਮ ਹੈ ਮੇਰੇ ਲਈ ਸਵਰਗ, ਜੰਨਤ, ਸੱਚਖੰਡ, ਅਨਾਮੀ ਸਭ ਬੌਣੇ ਹਨ ਕਿਉਂਕਿ ਮੇਰੇ ਲਈ ਤੂੰ ਹੀ ਸਭ ਕੁਝ ਹੈਂ ਤੇਰਾ ਦਰਸ਼-ਦੀਦਾਰ ਅਰਬਾਂ-ਖਰਬਾਂ ਨੂੰ ਇੱਕ ਪਲ ‘ਚ ਤਾਰ ਸਕਦਾ ਹੈ, ਮੁਰਦਿਆਂ ‘ਚ ਜਾਨ ਪਾ ਸਕਦਾ ਹੈ ਤੇਰਾ ਦਰਸ਼-ਦੀਦਾਰ ਆਵਾਗਮਨ ਦੇ ਚੱਕਰ ਨੂੰ ਖਤਮ ਕਰ ਸਕਦਾ ਹੈ ਹੇ ਮੇਰੇ ਰਹਿਬਰ ਸਾਈਂ! ਮੈਨੂੰ ਸਿਰਫ਼ ਤੇਰਾ ਦਰਸ਼-ਦੀਦਾਰ ਚਾਹੀਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜਦੋਂ ਜੀਵ-ਆਤਮਾ ਤੜਫ਼ਦੀ ਹੋਈ ਆਪਣੇ ਮੁਰਸ਼ਿਦੇ-ਕਾਮਲ ਨੂੰ ਪੁਕਾਰਦੀ ਹੈ ਤਾਂ ਉਸ ਸਤਿਗੁਰੂ, ਮੌਲਾ ਨੂੰ ਦਰਸ਼-ਦੀਦਾਰ ਦੇਣੇ ਪੈਂਦੇ ਹਨ ਭਾਵੇਂ ਜੀਵ-ਆਤਮਾ ਕਿੰਨੀ ਵੀ ਦੂਰ ਕਿਉਂ ਨਾ ਹੋਵੇ, ਉਹ ਮਾਲਕ ਉਸ ਨੂੰ ਹਿਰਦੇ ‘ਚ ਦਰਸ਼-ਦੀਦਾਰ ਦਿੰਦਾ ਹੈ ਦਇਆ-ਮਿਹਰ, ਰਹਿਮਤ ਨਾਲ ਨਿਵਾਜ਼ਦਾ ਹੈ ਅਤੇ ਅੰਦਰ-ਬਾਹਰ ਖੁਸ਼ੀਆਂ ਦਾ ਆਲਮ ਛਾ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਗੁਰੂ ਦੇ ਦਰਸ਼ਨ ਲਈ ਆਤਮਾ ਤੜਫ਼ਦੀ ਹੈ ਪਰ ਉਨ੍ਹਾਂ ਦੀ ਹੀ ਤੜਫ਼ ਪੂਰੀ ਹੁੰਦੀ ਹੈ ਜੋ ਸਾਰੀ ਉਮਰ ਬਚਨਾਂ ‘ਤੇ ਅਮਲ ਕਰਨ ਦੀ ਸਹੁੰ ਹੀ ਨਹੀਂ ਖਾਂਦੇ, ਸਗੋਂ ਪ੍ਰੀਤ ਨਿਭਾਉਂਦੇ ਹਨ ਉਹ ਤੁਰਦੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਮਾਲਕਾ ਤੂੰ ਜਾਣੇਂ, ਤੇਰਾ ਕੰਮ ਜਾਣੇ ਅਸੀਂ ਤੇਰਾ ਪੱਲਾ ਫੜਿਆ ਹੈ ਚਕੋਰ ਕਦੇ
ਨਹੀਂ ਕਹਿੰਦੀ ਕਿ ਚੰਦਾ! ਤੂੰ ਕਿਉਂ ਨਹੀਂ ਆਉਂਦਾ ਚਕੋਰ ਤਾਂ ਉੱਡਦੀ ਜਾਂਦੀ ਹੈ ਉਸੇ ਤਰ੍ਹਾਂ ਮੇਰੇ ਸਾਈਂ! ਇਹ ਤੜਫ਼ ਹੈ ਕਿ ਤੂੰ ਦਰਸ਼-ਦੀਦਾਰ ਜ਼ਰੂਰ ਦੇ ਸਿਮਰਨ, ਭਗਤੀ-ਇਬਾਦਤ ਕਰਾਂਗੇ, ਸੇਵਾ ਕਰਾਂਗੇ, ਨੇਕ-ਭਲੇ ਕੰਮ ਕਰਾਂਗੇ, ਤੂੰ ਦਰਸ਼-ਦੀਦਾਰ ਜ਼ਰੂਰ ਦੇਵੇਂਗਾ ਮੈਨੂੰ ਤੇਰੇ ‘ਤੇ ਵਿਸ਼ਵਾਸ ਹੈ ਤੂੰ ਦੋਵਾਂ ਜਹਾਨਾਂ ਦਾ ਦਾਤਾ ਹੈਂ ਅਤੇ ਕਦੇ ਕਿਸੇ ਨੂੰ ਨਹੀਂ ਤੜਫ਼ਾਉਂਦਾ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ-ਆਤਮਾ ਕਹਿੰਦੀ ਹੈ ਕਿ ਹੇ ਮੇਰੇ ਦਾਤਾ! ਤੇਰੇ ਮੁਬਾਰਕ ਚਰਨ ਜਿੱਥੇ ਪੈਣ, ਅਜਿਹਾ ਹੋਵੇ ਕਿ ਮੈਂ ਉੱਥੇ ਪਲਕਾਂ ਵਿਛਾ ਦਿਆਂ ਤੇਰੇ ਚਰਨ-ਕਮਲ ਉਨ੍ਹਾਂ ਪਲਕਾਂ ‘ਤੇ ਰੱਖੇ ਜਾਣ, ਭੁੰਜੇ ਨਾ ਪੈਣ ਮੈਂ ਅੱਖਾਂ ਬੰਦ ਕਰਾਂ ਤਾਂ ਤੂੰ ਨਜ਼ਰ ਆਏਂ ਅਤੇ ਅੱਖਾਂ ਖੋਲ੍ਹਾਂ ਤਾਂ ਵੀ ਤੂੰ ਨਜ਼ਰ ਆਏਂ ਜੇਕਰ ਜੀਵ-ਆਤਮਾ ਅਮਲ ਕਰੇ, ਵਿਸ਼ਵਾਸ ਕਰੇ ਤਾਂ ਮਾਲਕ ਅੰਦਰ-ਬਾਹਰ ਕਮੀ ਨਹੀਂ ਛੱਡਦਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top