shop ਦੇ store ‘ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

loss millions due to fire a shop store

shop ਦੇ store ‘ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਬਰਨਾਲਾ, (ਮਾਲਵਿੰਦਰ ਸਿੰਘ) | ਇੱਥੋਂ ਨੇੜਲੇ ਪਿੰਡ ਨਾਈਵਾਲਾ ਵਿਖੇ ਇੱਕ ਦੁਕਾਨ (shop) ਦੇ ਸਟੋਰ (store) ਨੂੰ ਅੱਗ (fire) ਲੱਗ ਜਾਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦਾ ਸਮਾਚਾਰ ਹੈ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਾ ਲੱਗ ਸਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਾਈਵਾਲਾ ਵਿਖੇ ਚੱਲ ਰਹੇ ਪੱਪੂ ਜਨਰਲ ਸਟੋਰ ਦੇ ਸਾਮਾਨ ਦੇ ਸਟੋਰ ਨੂੰ ਅੱਗ ਲੱਗ ਗਈ। ਇਸ ਅੱਗ ਨੂੰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਬੁਝਾਇਆ। ਮੌਕੇ ‘ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਸਟੋਰ ਦੀ ਛੱਤ ਪਾੜ ਕੇ ਉਸ ਵਿੱਚ ਪਾਣੀ ਵਾਲੀਆਂ ਪਾਇਪਾਂ ਅਤੇ ਬਾਲਟੀਆਂ ਵਗੈਰਾ ਨਾਲ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਇਆ। ਪੱਪੂ ਕਰਿਆਣਾ ਸਟੋਰ ਦੇ ਮਾਲਕ ਪਵਨ ਕੁਮਾਰ ਦਾ ਕਹਿਣਾ ਹੈ ਕਿ ਸਟੋਰ ਘਰ ਦੇ ਪਿਛਲੇ ਪਾਸੇ ਹੋਣ ਕਾਰਨ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

loss millions due to fire a shop

  • ਪਿਛਲੇ ਪਾਸੇ ਧੂੰਆਂ ਨਿੱਕਲਦਾ ਦੇਖ ਕੇ ਘਰਦਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
  • ਰੌਲਾ ਸੁਣ ਕੇ ਗਲੀ ਗੁਆਂਢ ਅਤੇ ਪਿੰਡ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ,
  • ਜਿਨ੍ਹਾਂ ਨੇ ਬੜੀ ਮਿਹਨਤ ਨਾਲ ਪਾਣੀ ਪਾ ਕੇ ਅੱਗ ‘ਤੇ ਕਾਬੂ ਪਾਇਆ।
  • ਉਨ੍ਹਾਂ ਕਿਹਾ ਕਿ ਇਸ ਸਟੋਰ ਵਿੱਚ ਕਾਸਮੈਟਿਕਸ, ਬੂਟ-ਚੱਪਲਾਂ, ਦੇਸੀ ਘਿਉ, ਚਾਹਪੱਤੀ ਤੋਂ ਇਲਾਵਾ ਹੋਰ ਵੀ ਸਾਮਾਨ ਸੀ
  • ਜਿਸ ਦੀ ਕੀਮਤ ਤਕਰੀਬਨ 15 ਲੱਖ ਦੇ ਕਰੀਬ ਸੀ।
  • ਮੌਕੇ ‘ਤੇ ਫਾਇਰਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ, ਪੰ੍ਰਤੂ ਉਸ ਤੋਂ ਪਹਿਲਾਂ ਹੀ ਪਿੰਡ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾ ਲਿਆ।

ਦੁਕਾਨ ਪਿੰਡ ਦੇ ਵਿਚਕਾਰ ਹੋਣ ਕਰਕੇ ਜੇਕਰ ਅੱਗ ਹੋਰ ਭੜਕ ਜਾਂਦੀ ਤਾਂ ਵੱਡਾ ਹਾਦਸਾ ਹੋਣ ਦਾ ਖਦਸਾ ਸੀ

ਮੌਕੇ ‘ਤੇ ਇਕੱਤਰ ਹੋਏ ਲੋਕਾਂ ਦਾ ਕਹਿਣਾ ਸੀ ਕਿ ਦੁਕਾਨ ਪਿੰਡ ਦੇ ਵਿਚਕਾਰ ਹੋਣ ਕਰਕੇ ਜੇਕਰ ਅੱਗ ਹੋਰ ਭੜਕ ਜਾਂਦੀ ਤਾਂ ਵੱਡਾ ਹਾਦਸਾ ਹੋਣ ਦਾ ਖਦਸਾ ਸੀ। ਜਦੋਂ ਇਸ ਸਬੰਧੀ ਥਾਣਾ ਸਦਰ ਬਰਨਾਲਾ ਦੇ ਐੱਸ.ਐੱਚ.ਓ. ਬਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਅਚਨਚੇਤ ਘਟਨਾ ਹੈ ਪਰ ਇਸ ਘਟਨਾ ਦੇ ਕਾਰਨਾਂ ਸਬੰਧੀ ਜਾਂਚ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ। ਇਸ ਮੌਕੇ ਸਰਪੰਚ ਜਤਿੰਦਰ ਸਿੰਘ, ਸਾਬਕਾ ਸਰਪੰਚ ਨਾਹਰ ਸਿੰਘ, ਅਕਾਲੀ ਆਗੂ ਜੈਪਾਲ ਸਿੰਘ, ਜਗਜੀਤ ਸਿੰਘ, ਮਨੋਜ ਕੁਮਾਰ, ਬਲਰਾਜ ਸ਼ਰਮਾ ਤੋਂ ਇਲਾਵਾ ਪੰਚਾਇਤ ਮੈਂਬਰ ਤੇ ਪਿੰਡ ਦੇ ਬਹੁ-ਗਿਣਤੀ ਲੋਕ ਮੌਜੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

fire