ਸ਼ੈਲਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

0

ਸ਼ੈਲਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਸੰਗਰੂਰ, (ਨਰੇਸ਼ ਕੁਮਾਰ) ਸੰਗਰੂਰ ਦੇ ਮਹਿਲਾਂ ਰੋਡ ਸਥਿਤ ਇੱਕ ਸ਼ੈਲਰ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਮਾਲ ਸੜ ਕੇ ਸੁਆਹ ਹੋ ਗਿਆ ਇਸ ਸਬੰਧੀ ਮਹਿਲਾਂ ਰੋਡ ਸਥਿਤ ਸਰਦਾਰ ਰਾਈਸ ਮਿਲ ਦੇ ਮਾਲਕ ਹਰਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਟੀਟੂ ਨੇ ਦੱਸਿਆ ਕਿ ਲੰਘੀ ਰਾਤ ਕਿਸੇ ਕਾਰਨਾਂ ਕਰਕੇ ਸ਼ੈਲਰ ਵਿੱਚ ਅੱਗ ਲੱਗ ਗਈ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਤਾ ਲੱਗਣ ’ਤੇ ਉਨ੍ਹਾਂ ਫਾਇਰ ਬ੍ਰਿਗੇਡ ਦਫ਼ਤਰ ਸੰਗਰੂਰ ਵਿਖੇ ਸੂਚਿਤ ਕੀਤਾ ਤਾਂ ਦਫ਼ਤਰ ਵਿੱਚੋਂ ਕੁਝ ਹੀ ਸਮੇਂ ਵਿੱਚ ਦੋ ਅੱਗ ਬੁਝਾਊ ਗੱਡੀਆਂ ਸ਼ੈਲਰ ਵਿੱਚ ਪਹੁੰਚ ਗਈਆਂ ਅਤੇ ਤਕਰੀਬਨ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸ਼ੈਲਰ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ ਗਿਆ ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਸ਼ੈਲਰ ਵਿੱਚ ਪਿਆ ਮਾਲ ਕਾਫ਼ੀ ਨੁਕਸਾਨਿਆ ਗਿਆ ਜਿਸ ਕਾਰਨ ਅੰਦਾਜ਼ਨ ਉਨ੍ਹਾਂ ਦਾ ਨੁਕਸਾਨ 2 ਲੱਖ ਰੁਪਏ ਦੇ ਕਰੀਬ ਬਣਦਾ ਹੈ

ਇਸ ਸਬੰਧੀ ਗੱਲਬਾਤ ਕਰਦਿਆਂ ਫਾਇਰ ਅਫ਼ਸਰ ਸੰਗਰੂਰ ਅਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਰਦਾਰ ਰਾਈਸ ਮਿਲਜ਼ ਵਿੱਚ ਅੱਗ ਲੱਗਣ ਸਬੰਧੀ ਸੂਚਨਾ ਮਿਲਣ ’ਤੇ ਉਨ੍ਹਾਂ ਤੁਰੰਤ ਦੋ ਗੱਡੀਆਂ ਉਕਤ ਜਗ੍ਹਾ ’ਤੇ ਭੇਜੀਆਂ ਅਤੇ ਸਟਾਫ਼ ਨੇ ਮਿਹਨਤ ਨਾਲ ਕੰਮ ਕਰਦਿਆਂ ਤਕਰੀਬ ਦੋ ਢਾਈ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾ ਲਿਆ ਸ਼ੈਲਰ ਮਾਲਕਾਂ ਵੱਲੋਂ ਇਸ ਘਟਨਾ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਨੇ ਮੌਕਾ ਵੇਖ ਕੇ ਆਪਣੀ ਕਾਰਵਾਈ ਵੀ ਆਰੰਭ ਕਰ ਦਿੱਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.