ਰਾਣੂ ਦੀ ਸੁਰੀਲੀ ਆਵਾਜ਼ ਦੀ ਖਿੱਚ ’ਚ ਗੁਆਚੀ ਦੁਨੀਆ

0
Lost, World, Ranu, Melodious, Voice

ਪ੍ਰਭੂਨਾਥ ਸ਼ੁਕਲ

ਕਿਸਮਤ ਨੂੰ ਘੜਨਾ ਬੇਹੱਦ ਮੁਸ਼ਕਲ ਹੈ ਜ਼ਿੰਦਗੀ ’ਚ ਕਦੇ-ਕਦੇ ਤੁਹਾਡੀਆਂ ਲੱਖ ਕੋਸ਼ਿਸ਼ਾ ਮੁਕਾਮ ਨਹੀਂ ਦੁਆਉਂਦੀਆਂ ਪਰ ਕਦੇ ਮੰਜਿਲ ਅਰਾਮ ਨਾਲ ਮਿਲ ਜਾਂਦੀ ਹੈ ਉਸ ਲਈ ਕੋਈ ਜ਼ਿਆਦਾ ਯਤਨ ਵੀ ਨਹੀਂ ਕਰਦੇ ਪੈਂਦੇ ਅਜਿਹਾ ਵੀ ਹੁੰਦਾ ਹੈ ਕਿ ਜਦੋਂ ਕਿਸਮਤ ਨੂੰ ਘੜਨ ਅਤੇ ਤਰਾਸ਼ਣ ’ਚ ਕਾਫ਼ੀ ਕੁਝ ਲੁੱਟਿਆ ਜਾਂਦਾ ਹੈ ਤੇ ਸਭ ਕੁਝ ਪਿੱਛੇ ਛੁੱਟ ਜਾਂਦਾ ਹੈ ਇਹ ਵੀ ਸੱਚ ਹੈ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ ਹਰ ਇਨਸਾਨ ਦੀ ਕਾਮਯਾਬੀ ਦੇ ਪਿੱਛੇ ਇੱਕ ਸਬੱਬ ਹੁੰਦਾ ਹੈ ਉਹ ਚਾਹੇ ਇਨਸਾਨ ਦੇ ਰੂਪ ’ਚ ਕਿਉਂ ਨਾ ਹੋਵੇ ਇਸ ਲਈ ਜਿੰਦਗੀ ’ਚ ਰਿਆਜ਼ ਅਤੇ ਯਤਨ ਨੂੰ ਕਦੇ ਅਲਵਿਦਾ ਨਾ ਕਹੋ।

ਪੱਛਮੀ ਬੰਗਾਲ ਦੇ ਰਾਣਾਘਾਟ ਦੀ ਰਾਨੂ ਮੰਡਲ ਅੱਜ ਗੂਗਲ ਅਤੇ ਇੰਟਰਨੈੱਟ ਦੀ ਦੁਨੀਆ ਦੀ ਸਟਾਰ ਬਣ ਗਈ ਹੈ ਰਾਣਾਘਾਟ ਰੇਲਵੇ ਸਟੇਸ਼ਨ ’ਤੇ ਕੁਝ ਦਿਨ ਪਹਿਲਾਂ ਗੁੰਮਨਾਮ ਜ਼ਿੰਦਗੀ ਜਿਉਣ ਵਾਲੀ ਰਾਣੂ ਵਿਕੀਪੀਡੀਆ ’ਚ ਸੰਗੀਤਕਾਰ ਦਰਜ਼ ਹੋ ਗਈ ਹੈ ਦੁਨੀਆ ਭਰ ’ਚ ਕਰੋੜਾਂ ਲੋਕ ਇੰਟਰਨੈੱਟ ’ਤੇ ਉਸਨੂੰ ਸਰਚ ਕਰ ਰਹੇ ਹਨ ਇੱਕ ਬੇਹੱਦ ਗਰੀਬ ਪਰਿਵਾਰ ਦੀ ਮਹਿਲਾ ਨੇ ਆਪਣੀ ਆਵਾਜ਼ ਦੀਆਂ ਬੁਲੰਦੀਆਂ ਦੀ ਬਦੌਲਤ ਸਿਨੇਮਾਈ ਦੁਨੀਆ ’ਚ ਤਹਿਲਕਾ ਮਚਾ ਦਿੱਤਾ ਹੈ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਬਾਲੀਵੁੱਡ ਦਾ ਹਰ ਨਾਮੀ ਸੰਗੀਤਕਾਰ ਉਸ ਨਾਲ ਆਪਣੀ ਆਵਾਜ਼ ਦੇਣਾ ਚਾਹੁੰਦੈ।

ਸਵਰ ਕੋਕਿਲਾ ਲਤਾ ਮੰਗੇਸ਼ਕਰ ਦੇ ਗਾਏ ਗੀਤ ‘ਇੱਕ ਪਿਆਰ ਕਾ ਨਗਮਾ ਹੈ…’ ਨੇ ਰਾਣੂ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ ਕਦੇ ਉਹ ਇਹੀ ਗੀਤ ਗਾ ਕੇ ਰਾਣਾਘਾਟ ਰੇਲਵੇ ਸਟੇਸ਼ਨ ’ਤੇ ਦੋ ਵਕਤ ਦੀ ਰੋਟੀ ਦਾ ਹੀਲਾ ਕਰਦੀ ਸੀ ਕਹਿੰਦੇ ਹਨ ਕਿ ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ ਰਾਣੂ ਦੀ ਜ਼ਿੰਦਗੀ ਬਦਲਣ ’ਚ ਸਭ ਤੋਂ ਵੱਡਾ ਹੱਥ ਤਾਂ ਰੱਬ ਦਾ ਹੈ ਪਰ ਇਸਦਾ ਜਰੀਆ ਬਣਿਆ ਸਾਫ਼ਟਵੇਅਰ ਇੰਜੀਨੀਅਰ ਯਤੀਂਦਰ ਚੱਕਰਵਤੀ, ਜਿਸਨੇ ਉਸਦਾ ਵੀਡੀਓ ਵਾਇਰਲ ਕਰਕੇ ਹਿਮੇਸ਼ ਰੇਸ਼ਮੀਆ ਤੱਕ ਪਹੁੰਚਾਇਆ  ਹਿਮੇਸ਼ ਰੇਸ਼ਮੀਆ ਬਾਲੀਵੁੱਡ ਦੀਆਂ ਨਾਮੀ ਹਸਤੀਆਂ ’ਚ ਸ਼ੁਮਾਰ ਹਨ ਹਿੰਦੀ ਫ਼ਿਲਮਾਂ ’ਚ ਅੱਜ ਉਨ੍ਹਾਂ ਦੇ ਗੀਤ ਅਤੇ ਸੰਗੀਤ ਦਾ ਜਲਵਾ ਹੈ ਸੋਸ਼ਲ ਮੀਡੀਆ ’ਤੇ ਰਾਨੂ ਮੰਡਲ ਦਾ ਵਾਇਰਲ ਹੋਇਆ ਵੀਡੀਓ ਹਿਮੇਸ਼ ਨੂੰ ਏਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ‘ਹੈਪੀ ਹਾਰਡੀ ਅਤੇ ਹੀਰ’ ਲਈ ਦੋ ਗਾਣੇ ਫ਼ਿਲਮ ਲਈ ਗਵਾਏ ਜਿਸਦੀ ਵਜ੍ਹਾ ਨਾਲ ਉਸਦੀ ਪ੍ਰਸਿੱਧੀ ਹੋਰ ਵਧ ਗਈ ਹਿਮੇਸ਼ ਵੱਲੋਂ ਲਾਂਚ ਕੀਤੇ ਜਾਣ ਤੋਂ ਬਾਦ ਹੁਣ ਪੂਰਾ ਬਾਲੀਵੁੱਡ ਉਸਨੂੰ ਹੱਥੋ-ਹੱਥ ਲੈਣਾ ਚਾਹੁੰਦਾ ਹੈ ਸੰਗੀਤਕਾਰ ਏ. ਆਰ. ਰਹਿਮਾਨ ਅਤੇ ਸੋਨੂੰ ਨਿਗਮ ਵੀ ਉਸ ਨਾਲ ਗਾਉਣਾ ਚਾਹੁੰਦੇ ਹਨ ਇਸ ਨੂੰ ਕਹਿੰਦੇ ਹਨ ਤਕਦੀਰ।

ਕਭੀ ਮੈਂ ਆਪਨੇ ਹਾਥੋਂ ਕੀ ਲਕੀਰੋਂ ਸੇ ਨਹੀਂ ਉਲਝਾ  ਮੁਝੇ ਮਾਲੂਮ ਹੈ ਕਿ ਕਿਸਮਤ ਕਾ ਲਿਖਾ ਭੀ ਬਦਲਦਾ ਹੈ’ ਮਸ਼ਹੂਰ ਸ਼ਾਇਰ ਵਸ਼ੀਰ ਵਦਰ ਦਾ ਇਹ ਸ਼ੇਅਰ ਰਾਨੂ ਦੀ ਜ਼ਿੰਦਗੀ ’ਤੇ ਫਿੱਟ ਬੈਠਦਾ ਹੈ ਹੱਥ ਦੀਆਂ ਸਾਰੀਆਂ ਲਕੀਰਾਂ ਕਦੇ ਮਿਟਣ ਤੋਂ ਬਾਦ ਉੱਗ ਆਉਂਦੀਆਂ ਹਨ ਸ਼ਾਇਦ ਰਾਨੂ ਮੰਡਲ ਦੇ ਨਾਲ ਵੀ ਇਹੀ ਹੋਇਆ ਹਾਲਾਂਕਿ ਬਾਲੀਵੁੱਡ ਦੀ ਦੁਨੀਆ ’ਚ ਉਸਦਾ ਕਰੀਅਰ ਬਹੁਤ ਲੰਮਾ ਨਹੀਂ ਹੈ ਕਿਉਂਕਿ ਰਾਨੂ ਜ਼ਿੰਦਗੀ ਦੇ 60ਵੇਂ ਮੋੜ ’ਤੇ ਪਹੁੰਚ ਚੁੱਕੀ ਹੈ।

ਉਹ 1960 ’ਚ ਪੈਦਾ ਹੋਈ ਉਸਨੇ ਕਿਹਾ ਹੈ ਕਿ ਉਸਦੀ ਜ਼ਿੰਦਗੀ ’ਚ ਐਨੇ ਮੋੜ ਹਨ ਕਿ ਉਸ ’ਤੇ ਪੂਰੀ ਫ਼ਿਲਮ ਬਣ ਸਕਦੀ ਹੈ ਰਾਨੂ ਜਦੋਂ ਛੇ ਮਹੀਨਿਆਂ ਦੀ ਸੀ ਉਦੋਂ ਉਸਦਾ ਸਾਥ ਮਾਤਾ-ਪਿਤਾ ਤੋਂ ਛੁੱਟ ਗਿਆ ਦਾਦੀ ਨੇ ਕਿਸੇ ਤਰ੍ਹਾਂ ਪਾਲਣ-ਪੋਸ਼ਣ ਕੀਤਾ ਬਾਦ ’ਚ ਉਸਦਾ ਵਿਆਹ ਬਾਲੀਵੁੱਡ ਸਟਾਰ ਫ਼ਿਰੋਜ਼ ਖਾਨ ਦੇ ਰਸੋਈਏ ਬਾਬੂ ਮੰਡਲ ਨਾਲ ਹੋ ਗਿਆ ਜਿਸ ਤੋਂ ਬਾਦ ਉਹ ਮੁੰਬਈ ਆ ਗਈ ਪਰ ਵਿਆਹ ਤੋਂ ਬਾਦ ਉਸਦੇ ਜੀਵਨ ਦਾ ਸੰਘਰਸ਼ ਸ਼ੁਰੂ ਹੋ ਗਿਆ ਪਰਿਵਾਰ ’ਚ ਦਰਾਰ ਵਧਣ ਲੱਗੀ ਬਾਦ ’ਚ ਉਸਦੇ ਪਤੀ ਦੀ ਮੌਤ ਹੋ ਗਈ ਤੇ ਜ਼ਿੰਦਗੀ ਚਲਾਉਣ ਲਈ ਉਸਨੇ ਰਾਣਾਘਾਟ ਨੂੰ ਆਪਣੀ ਮੰਜਿਲ ਬਣਾ ਲਿਆ ਸਟੇਸ਼ਨ ’ਤੇ ਰਫ਼ੀ ਸਾਹਿਬ ਦੇ ਗੀਤ ਜਿਸਨੂੰ ਲਤਾ ਮੰਗੇਸ਼ਕਰ ਨੇ ਅਵਾਜ਼ ਦਿੱਤੀ ਸੀ ਉਸ ਸਦਾਬਹਾਰ ਗੀਤ ‘ਇੱਕ ਪਿਆਰ ਕਾ ਨਗਮਾ ਹੈ..’ ਨੂੰ ਗਾ ਕੇ ਰੋਜ਼ੀ-ਰੋਟੀ ਕਮਾਉਣ ਲੱਗੀ ਉਸ ਨਗਮੇ ਨੇ ਉਸਨੂੰ ਨਗਮਾ ਬਣਾ ਦਿੱਤਾ।

ਰਾਨੂ ਮੰਡਲ ਦੀ ਆਵਾਜ਼ ’ਚ ਗਜ਼ਬ ਦੀ ਖਿੱਚ ਹੈ ਜਿਸ ਆਵਾਜ ਨੂੰ ਹੁਣ ਤੱਕ ਕੋਈ ਨਹੀਂ ਪੜ੍ਹ ਸਕਿਆ ਸੀ ਉਸਨੂੰ ਯਤਿੰਦਰ ਚੱਕਰਵਰਤੀ ਨੇ ਪੜਿ੍ਹਆ ਅਤੇ ਵੀਡੀਓ ਸ਼ੂਟ ਕਰ ਕਰਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ ਜਿਸ ’ਤੇ ਹਿਮੇਸ਼ ਰੇਸ਼ਮੀਆ ਦੇ ਨਾਲ ਕਈ ਨਾਮੀ ਹਸਤੀਆਂ ਦੀ ਨਿਗ੍ਹਾ ਪਈ ਪਰ ਕਹਿੰਦੇ ਹਨ ਹੀਰੇ ਦੀ ਪਹਿਚਾਣ ਜੌਹਰੀ ਹੀ ਕਰਦਾ ਹੈ ਆਖ਼ਰ ਹਿਮੇਸ਼ ਸਭ ਤੋਂ ਪਹਿਲਾਂ ਬਾਜੀ ਮਾਰ ਗਏ ਹਿਮੇਸ਼ ਦੇ ਨਾਲ ਗਾਏ ਰਾਨੂ ਦੇ ਵੀਡੀਓ ਐਨੇ ਵਾਇਰਲ ਹੋਏ ਕਿ ਉਹ ਬਾਲੀਵੁੱਡ ਦੀ ਸਟਾਰ ਸੰਗੀਤਕਾਰ ਬਣ ਗਈ ਜਦੋਂ ਕਿ ਉਸਦਾ ਕਿਸਮਤ ਘਾੜਾ ਯਤਿੰਦਰ ਚੱਕਰਵਰਤੀ ਰਾਨੂ ਦਾ ਮੈਨੇਜਰ ਬਣ ਕੇ ਉਸਦਾ ਕੰਮਕਾਰ ਸੰਭਾਲਣ ਲੱਗਾ ਹੈ ।

ਸੋਸ਼ਲ ਮੀਡੀਆ ਅੱਜ ਇਸ ਸਥਿਤੀ ’ਚ ਹੈ ਕਿ ਉਹ ਚਾਹੇ ਜਿਸਨੂੰ ਆਮ ਤੋਂ ਖਾਸ ਬਣਾ ਦੇਵੇ ਰਾਨੂ ਦੀ ਸਫ਼ਲਤਾ ’ਚ ਸਭ ਤੋਂ ਵੱਡਾ ਹੱਥ ਸੋਸ਼ਲ ਮੀਡੀਆ ਦਾ ਹੈ ਅੱਜ ਨੌਜਵਾਨ ਪੀੜ੍ਹੀ ਇਸਦੀ ਤਾਕਤ ਨੂੰ ਪਛਾਣਦੀ ਹੈ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਹਿ ਰਾਣਾਘਾਟ ਸ਼ਟੇਸ਼ਨ ’ਤੇ ਹੀ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਦੀ ਦਿਸਦੀ ਉਸਦੀ ਪ੍ਰਤਿਭਾ ਦਾ ਸਾਹਮਣਾ ਕਿਵੇਂ ਹੁੰਦਾ ਲੋਕ ਉਸਨੂੰ ਕਿਵੇਂ ਜਾਣਦੇ।

ਜੇਕਰ ਤੁਹਾਡੇ ਕੋਲ ਟੈਲੇਂਟ ਹੈ ਤਾਂ ਤੁਸੀਂ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੀ ਪ੍ਰਤਿਭਾ ਨੂੰ ਪੂਰੀ ਦੁਨੀਆ ’ਚ ਨਵੀਂ ਪਹਿਚਾਣ ਦੁਆ ਸਕਦੇ ਹੋ ਅਜਿਹੇ ਲੱਖਾਂ ਲੋਕ ਹਨ ਜੋ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਆਪਣੀ ਜ਼ਿੰਦਗੀ ਨੂੰ ਬਦਲ ਰਹੇ ਹਨ ਇਸ ’ਚ ਕੋਈ ਦੋ ਰਾਇ ਨਹੀਂ ਹੈ ਕਿ ਉਸਨੇ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਪ੍ਰਰਿਭਾਸ਼ਿਤ ਕੀਤਾ ਹੈ ਰਾਨੂ ਆਪਣੀ ਪ੍ਰਭਿਤਾ ਅਤੇ ਮਿਹਨਤ ਦੇ ਜ਼ੋਰ ’ਤੇ ਜਲਦ ਦੀ ਭਾਰਤੀ ਫ਼ਿਲਮ ਉਦਯੋਗ ’ਚ ਨਵਾਂ ਮੁਕਾਮ ਹਾਸਲ ਕਰੇਗੀ ਸਮਾਜ ’ਚ ਉਸ ਵਰਗੇ ਲੱਖਾਂ ਲੋਕ ਹਨ, ਪਰ ਅਸੀਂ ਜਿੰਦਗੀ ਦੀ ਜੱਦੋ-ਜਹਿਦ ’ਚੋਂ ਨਿੱਕਲ ਦੂਜਿਆਂ ਲਈ ਸੋਚਦੇ ਹੀ ਨਹੀਂ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।