ਐਲਪੀਯੂ ਦੀ ਮੁੱਕੇਬਾਜ਼ ਦਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਤਮਗਾ ਪੱਕਾ

LPU Boxer Boxing Championships

ਐਲਪੀਯੂ ਦੀ ਮੁੱਕੇਬਾਜ਼ ਦਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਤਮਗਾ ਪੱਕਾ

(ਸੱਚ ਕਹੂੰ ਨਿਊਜ਼)
ਜਲੰਧਰ l  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੀ ਮਹਿਲਾ ਮੁੱਕੇਬਾਜ਼ ਪਰਵੀਨ (63 ਕਿੱਲੋ) ਨੇ ਤੁਰਕੀ ਦੇ ਇਸਤਾਂਬੁਲ ’ਚ ਚੱਲ ਰਹੀ ਕੌਮਾਂਤਰੀ ਮੁੱਕੇਬਾਜ਼ੀ ਸੰਘ (ਆਈ.ਬੀ.ਏ.) ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਤਮਗਾ ਪੱਕਾ ਕਰ ਲਿਆ ਹੈ ਪਰਵੀਨ ਨੇ ਤਾਜਿਕਸਤਾਨ ਦੀ ਸੋਇਰਾ ਜੁਲਕਾਇਨਾਰੋਵਾ ਨੂੰ ਹਰਾਇਆ ਪਰਵੀਨ ਹੁਣ ਸੈਮੀਫਾਈਨਲ ’ਚ ਆਇਰਲੈਂਡ ਦੀ ਐਮੀ ਬ੍ਰਾਡਹਰਸਟ ਨਾਲ ਭਿੜੇਗੀ। ਪਰਵੀਨ ਸ਼ੁਰੂ ’ਚ ਥੋੜਾ ਕਮਜ਼ੋਰ ਖੇਡਦੇ ਹੋਏ ਨਜ਼ਰ ਆਈ ਪਰ ਜਿਵੇਂ-ਜਿਵੇਂ ਸਮਾਂ ਵਧਦਾ ਗਿਆ, ਉਸ ਨੇ ਵਿਰੋਧੀ ਖਿਡਾਰੀ ’ਤੇ ਹਾਵੀ ਹੋਣਾ ਸ਼ੁਰੂ ਕੀਤਾ ਆਖਰ ਉਹ ਤਜਾਕਿਸਤਾਨ ਦੀ ਖਿਡਾਰਨ ਨੂੰ ਸਫਲ ਰਹੀ ਚੈਂਪੀਅਨਸ਼ਿਪ 20 ਮਈ ਨੂੰ ਸਮਾਪਤ ਹੋਵੇਗੀ, ਜਿੱਥੇ 73 ਦੇਸ਼ਾਂ ਦੀਆਂ ਚੋਟੀ ਦੀਆਂ 310 ਮਹਿਲਾ ਮੁੱਕੇਬਾਜ਼ ਹਿੱਸਾ ਲੈ ਰਹੀਆਂ ਹਨ।

ਕੁਆਰਟਰ-ਫਾਈਨਲ ਤੋਂ ਪਹਿਲਾਂ, ਐਲਪੀਯੂ ਦੀ ਦੋ ਮੁੱਕੇਬਾਜ਼ ਪਰਵੀਨ ਅਤੇ ਜੈਸਮੀਨ ਇਸ ਚੈਂਪੀਅਨਸ਼ਿਪ ਦੇ 12ਵੇਂ ਸੈਸ਼ਨ ’ਚ ਆਪਣੇ-ਆਪਣੇ ਵਿਰੋਧੀਆਂ ਖਿਲਾਫ ਲਗਾਤਾਰ ਜਿੱਤ ਹਾਸਲ ਕਰ ਰਹੀਆਂ ਸਨ। ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹੋਏ, ਇਹਨਾਂ ਦੋਵੇਂ ਐਲਪੀਯੂ ਦੀਆਂ ਮੁੱਕੇਬਾਜ਼ਾਂ ਨੇ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹਾਲਾਂਕਿ ਜੈਸਮੀਨ ਸੈਮੀਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ