ਐਲਪੀਯੂ ਦੇ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਨਵੀਂ ਦਿੱਲੀ ਵਿਖੇ ‘ਫੈਸ਼ਨ ਵੀਕ-2022’ ’ਚ ਕਲੈਕਸ਼ਨ ਪੇਸ਼ ਕੀਤੇ

LPU's Fashion Design Students Collection

ਐਲਪੀਯੂ ਦੇ ਫੈਸ਼ਨ ਡਿਜ਼ਾਈਨ ਦੇ ਵਿਦਿਆਰਥੀਆਂ ਨੇ ਨਵੀਂ ਦਿੱਲੀ ਵਿਖੇ ‘ਫੈਸ਼ਨ ਵੀਕ-2022’ ’ਚ ਕਲੈਕਸ਼ਨ ਪੇਸ਼ ਕੀਤੇ

(ਸੱਚ ਕਹੂੰ ਨਿਊਜ਼)
ਜਲੰਧਰ l ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ ਫੈਸ਼ਨ ਡਿਜਾਈਨ ਦੇ ਵਿਦਿਆਰਥੀਆਂ ਨੂੰ ਗਲੋਬਲ ‘ਦਿੱਲੀ ਟਾਈਮਜ ਫੈਸ਼ਨ ਵੀਕ-2022’ ਵਿੱਚ ਆਪਣੇ ਡਿਜਾਈਨ ਕੀਤੇ ਕੱਪੜੇ ਪੇਸ਼ ਕਰਨ ਦਾ ਮੌਕਾ ਮਿਲਿਆ। ਰੋਜਏਟ ਹਾਊਸ ’ਚ ਹੋਏ ਇਸ ਈਵੈਂਟ ਨੇ ਭਾਰਤ ਦੇ ਰਿਤੂ ਬੇਰੀ, ਚਾਰੂ ਪਰਾਸ਼ਰ, ਮੰਦਿਰਾ ਵਿਰਕ, ਸੁਬਰਨਾ ਰੇ, ਪਾਇਲ ਜੈਸਵਾਲ, ਅਲੀ ਅਹਿਮਦ ਅਤੇ ਆਸਿਮਾ ਲੀਨਾ ਸਮੇਤ ਉੱਘੇ ਡਿਜਾਈਨਰ ਆਪਣੇ ਨਵੀਨਤਮ ਫੈਸ਼ਨ ਵਾਲੇ ਕੱਪੜੇ ਪੇਸ਼ ਕਰ ਰਹੇ ਹਨ। ਐਲਪੀਯੂ ਦੇ ਚਾਂਸਲਰ ਡਾ. ਅਸ਼ੋਕ ਮਿੱਤਲ ਨੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਇੰਨੀ ਛੋਟੀ ਉਮਰ ਵਿੱਚ ਦੇਸ਼ ਦੇ ਚੋਟੀ ਦੇ ਡਿਜਾਈਨਰਾਂ ਨਾਲ ਭਾਗ ਲੈਣ ਲਈ ਵਧਾਈ ਦਿੱਤੀ ਹੈ। ਡਾ. ਮਿੱਤਲ ਨੇ ਉਮੀਦ ਪ੍ਰਗਟਾਈ ਕਿ ਅਜਿਹੀ ਹਿੱਸੇਦਾਰੀ ਯਕੀਨੀ ਤੌਰ ’ਤੇ ਵਿਦਿਆਰਥੀਆਂ ਨੂੰ ਵਿਸ਼ਵ ਦੇ ਸਿਖਰ ’ਤੇ ਲੈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਆਪਣੇ ਵਿਦਿਆਰਥੀਆਂ ਨੂੰ ਅਸਲ ਫੈਸ਼ਨ ਉਦਯੋਗ ਨਾਲ ਸੰਪਰਕ ਪ੍ਰਦਾਨ ਕਰਨ ਦਾ ਐਲਪੀਯੂ ਦਾ ਵਾਸਤਵਿਕ ਤਰੀਕਾ ਹੈ। ‘ਵੀਕ’ ਦੀ ਸ਼ੁਰੂਆਤ ਮੰਦਿਰਾ ਵਿਰਕ, ਚਾਰੂ ਪਰਾਸ਼ਰ ਤੇ ਆਨੰਦ ਭੂਸ਼ਣ ਦੇ ਬੇਮਿਸਾਲ ਡਿਜਾਈਨ ਤੇ ਕਿ੍ਰਸਮੇਟਿਕ ਕਲੈਕਸ਼ਨ ਨਾਲ ਕੀਤੀ ਗਈ ਸੀ। ਸੋਫੀ ਚੌਧਰੀ ਨੇ ਵਿਰਕ ਲਈ ਰੈਂਪ ਵਾਕ ਕੀਤਾ। ਐਲਪੀਯੂ ਦੇ ਵਿਦਿਆਰਥੀਆਂ ਤੇ ਹੋਰਾਂ ਦੁਆਰਾ ਮਨਮੋਹਕ ਸੰਗ੍ਰਹਿ ਦੇ ਨਾਲ ਫੈਸ਼ਨ ਫੈਸਟੀਵਿਟੀ ਦਾ ਜਾਦੂ ਅੱਧ ਵਿਚਕਾਰ ਜਾਰੀ ਰਿਹਾ, ਜਿਸ ਵਿੱਚ ਅਦਿੱਤੀ ਹੁੰਡੀਆ ਤੇ ਰਾਹੁਲ ਦੇਵ ਵਰਗੇ ਸ਼ੋਅ ਸਟਾਪਰਾਂ ਨੂੰ ਦੇਖਿਆ ਗਿਆ। ਰਿਤੂ ਬੇਰੀ ਨੇ ਅੱਗੇ ਆਪਣਾ ਮਨਮੋਹਕ ਸੰਗ੍ਰਹਿ ਪੇਸ਼ ਕੀਤਾ। ਕੁਝ ਹੋਰ ਨੇ ਆਧੁਨਿਕ ਸਮੇਂ ਦੀਆਂ ਭਾਰਤੀ ਔਰਤਾਂ ਲਈ ਵੀ ਵਸਤਰਾਂ ਨੂੰ ਪੇਸ਼ ਕੀਤਾ। ਨਾਲ ਹੀ, ਦਿਵਿਆ ਕੁਮਾਰ ਖੋਸਲਾ, ਸਨਾ ਖਾਨ ਤੇ ਰਾਇਮਾ ਸੇਨ ਵਰਗੀਆਂ ਮਸ਼ਹੂਰ ਹਸਤੀਆਂ ਨੇ ਚੋਟੀ ਦੇ ਸਿਰਜਣਹਾਰਾਂ ਲਈ ਰੈਂਪ ’ਤੇ ਚੱਲ ਕੇ ਗਲੈਮਰ ਦੇ ਗੁਣਾਂ ਨੂੰ ਜੋੜਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ