ਪੰਜਾਬ

ਲੁਧਿਆਣਾ: ਪਕੌੜੇ ਵੇਚਣ ਵਾਲੇ ਵੱਲੋਂ 60 ਲੱਖ ਰੁਪਏ ਸਮੇਤ ਇਨਕਮ ਟੈਕਸ ਵਿਭਾਗ ਨੂੰ ਸਰੰਡਰ

Ludhiana, Surrender, Income Tax, Department, Including, Rs 60 lakh, Paco Seller

ਸੰਨ 1952 ‘ਚ ਪੰਨਾ ਸਿੰਘ ਨੇ ਲੁਧਿਆਣਾ ਦੀ ਗਿੱਲ ਰੋਡ ‘ਤੇ ਖੋਲ੍ਹੀ ਸੀ ਦੁਕਾਨ

ਸੱਚ ਕਹੂੰ ਨਿਊਜ਼, ਲੁਧਿਆਣਾ

ਸ਼ਹਿਰ ਦੇ ਮਸ਼ਹੂਰ ਪਕੌੜਾ ਵਿਕਰੇਤਾ ਵੱਲੋਂ ਆਮਦਨ ਕਰ ਵਿਭਾਗ ਨੂੰ ਅਣਐਲਾਨੀ ਜਾਇਦਾਦ ਵਜੋਂ 60 ਲੱਖ ਰੁਪਏ ਸਰੰਡਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਵਿਭਾਗ ਨੇ ਪੰਨਾ ਸਿੰਘ ਪਕੌੜੇ ਵਾਲਾ ਦੀਆਂ ਦੁਕਾਨਾਂ ਦੀ ਨਿਗਰਾਨੀ ਕੀਤੀ ਸੀ, ਜਿਸ ਤੋਂ ਅਗਲੇ ਦਿਨ ਦੁਕਾਨ ਦੇ ਸੰਚਾਲਕ ਨੇ ਵਿਭਾਗ ਨੂੰ 60 ਲੱਖ ਰੁਪਏ ਸਰੰਡਰ ਕਰ ਦਿੱਤੇ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਪੰਨਾ ਸਿੰਘ ਪਕੌੜਿਆਂ ਵਾਲੇ ਦੀਆਂ ਮਾਡਲ ਟਾਊਨ ਤੇ ਗਿੱਲ ਰੋਡ ਸਥਿੱਤ ਦੁਕਾਨਾਂ ‘ਤੇ ਸਰਵੇਖਣ ਕੀਤਾ ਅਧਿਕਾਰੀਆਂ ਨੇ ਦੁਕਾਨਾਂ ਦੇ ਵਹੀ ਖਾਤੇ ਜਾਂਚੇ ਤੇ ਔਸਤ ਆਮਦਨ ਦਾ ਲੇਖਾ-ਜੋਖਾ ਕੀਤਾ

ਵਿਭਾਗ ਨੂੰ ਸ਼ੱਕ ਸੀ ਕਿ ਪਕੌੜਾ ਵਿਕਰੇਤਾ ਆਪਣੀ ਆਮਦਨ ਘੱਟ ਦਿਖਾ ਰਿਹਾ ਹੈ ਜਦਕਿ ਉਸ ਦੀ ਵਿੱਕਰੀ ਜ਼ਿਆਦਾ ਹੈ ਪੂਰੇ ਮਾਮਲੇ ਬਾਰੇ ਇਨਕਮ ਟੈਕਸ ਵਿਭਾਗ ਨੇ ਕੋਈ ਟਿੱਪਣੀ ਨਹੀਂ ਕੀਤੀ ਪਰ ਟੀਓਆਈ ਨਾਲ ਗੱਲਬਾਤ ਕਰਦਿਆਂ ਦੁਕਾਨ ਦੇ ਮਾਲਕ ਦੇਵ ਰਾਜ ਨੇ 60 ਲੱਖ ਰੁਪਏ ਵਿਭਾਗ ਨੂੰ ਜਮ੍ਹਾ ਕਰਵਾਉਣ ਦੀ ਗੱਲ ਕਬੂਲੀ ਹੈ ਜ਼ਿਕਰਯੋਗ ਹੈ ਕਿ ਸੰਨ 1952 ‘ਚ ਪੰਨਾ ਸਿੰਘ ਨੇ ਲੁਧਿਆਣਾ ਦੀ ਗਿੱਲ ਰੋਡ ‘ਤੇ ਦੁਕਾਨ ਖੋਲ੍ਹੀ ਸੀ ਉਸ ਦੀ ਮਸ਼ਹੂਰੀ ਇੰਨੀ ਸੀ ਕਿ ਹੁਣ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਸ਼ਾਖਾਵਾਂ ਹਨ ਪੰਨਾ ਸਿੰਘ ਪਕੌੜਿਆਂ ਵਾਲੇ ਪਨੀਰ ਪਕੌੜੇ ਤੇ ਦਹੀਂ ਭੱਲਿਆਂ ਲਈ ਪ੍ਰਸਿੱਧ ਹਨ ਤੇ ਸਿਆਸਤਦਾਨਾਂ ਤੋਂ ਲੈ ਕੇ ਵੱਡੇ ਪੁਲਿਸ ‘ਤੇ ਉੱਚ ਅਧਿਕਾਰੀ ਤੇ ਵਪਾਰੀ ਇਨ੍ਹਾਂ ਦੇ ਗਾਹਕ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top