Breaking News

ਤੇਲ ਕੀਮਤਾਂ ‘ਚ ਵਾਧੇ ਦੇ ਵਿਰੋਧ ਵਿੱਚ ਕੀਤੀ “ਪੋਲ ਖੋਲ ਹੱਲਾ ਬੋਲ” ਰੈਲੀ

Made, Protest, Against, Increase, Oil, Prices

ਸੁਖਜੀਤ ਮਾਨ, ਮਾਨਸਾ

ਦੇਸ਼ ਅੰਦਰ ਰੋਜ਼ਾਨਾ ਵਧ ਰਹੀਆਂ ਤੇਲ ਦੀਆਂ ਕੀਮਤਾਂ ਖਿਲਾਫ ਪੰਜਾਬ ਕਿਸਾਨ ਯੂਨੀਅਨ ਵਲੋਂ ”ਪੋਲ ਖੋਲ• ਹੱਲਾ ਬੋਲ” ਦੇ ਸੱਦੇ ਤਹਿਤ ਅੱਜ ਇਥੇ ਪ੍ਰਧਾਨ ਮੰਤਰੀ ਮੋਦੀ ਦੀ ਅਰਥੀ ਸਾੜੀ ਗਈ।

ਅਰਥੀ ਸਾੜਨ ਮੌਕੇ ਇਕੱਤਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਐਡਵੋਕੇਟ ਬਲਕਰਨ ਬੱਲੀ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਸਭ ਹੱਦਾਂ ਬੰਨੇ ਪਾਰ ਦਿੱਤੇ  ਹਨ। ਜਦ ਕੱਚਾ ਤੇਲ 142 ਰੁਪਏ ਪ੍ਰਤੀ ਬੈਰਲ ਮਿਲਦਾ ਸੀ ਉਦੋਂ ਦੇਸ਼ ਅੰਦਰ ਪੈਟਰੋਲ 42 ਰੁਪਏ ਤੇ ਡੀਜ਼ਲ 30 ਰੁਪਏ ਲੀਟਰ ਮਿਲਦਾ ਸੀ ਤੇ ਹੁਣ ਜਦ ਕੱਚਾ ਤੇਲ ਘਟ ਕੇ 80 ਡਾਲਰ ਪ੍ਰਤੀ ਬੈਰਲ ਤੇ ਆ ਗਿਆ ਹੈ ਤਾਂ ਦੇਸ਼ ਅੰਦਰ ਪੈਟਰੋਲ 85 ਰੁਪਏ ਤੇ ਡੀਜ਼ਲ 72 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜਿਸ ਨਾਲ ਦੇਸ਼ ਦੀ ਜਨਤਾ ਦੀਆਂ ਜੇਬਾਂ ਤੇ ਦਿਨ ਦਿਹਾੜੇ ਡਾਕਾ ਮਾਰਿਆ  ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top