ਦੇਸ਼

ਸਮੁੱਚੇ ਮੱਧ ਪ੍ਰਦੇਸ਼ ‘ਚ ਬਿਖਰੇ ਹੋਲੀ ਦੇ ਰੰਗ, ਪ੍ਰਸ਼ਾਸਨ ਮੁਸਤੈਦ

Madhya Pradesh, Chhattisgarh

ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾ ਨੇ ਇਸ ਵਾਰ ਹੋਲੀ ਨਾ ਮਨਾਉਣ ਦਾ ਕੀਤਾ ਫੈਸਲਾ

ਭੋਪਾਲ, ਏਜੰਸੀ।

ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਅੱਜ ਹੋਲੀ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕਸਭਾ ਚੋਣਾਂ ਕਾਰਨ ਪੁਲਿਸ ਪ੍ਰਸ਼ਾਸਨ ਬੇਹੱਦ ਮੁਸਤੈਦ ਹਨ। ਇਸ ਦਰਮਿਆਨ ਲੋਕਾਂ ਦਾ ਉਤਸਾਹ ਅਸਮਾਨ ‘ਤੇ ਹੈ। ਰਾਜਪਾਲ ਆਨੰਦੀਬੇਨ ਪਟੇਲ ਨੇ ਪ੍ਰਦੇਸ਼ ਦੇ ਲੋਕਾਂ ਨੂੰ ਰੰਗਾਰੰਗ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਰੰਗ ਤੇ ਉਮੰਗ ਦਾ ਤਿਉਹਾਰ ਹੋਲੀ, ਸਦਭਾਵ, ਸਤਰਸਤਾ ਤੇ ਭਾਈਚਾਰੇ ਦਾ ਪ੍ਰਤੀਕ ਹੈ। ਰਾਜਪਾਲ ਨੇ ਦੇਸ਼ਵਾਸੀਆਂ ਤੋਂ ਹੋਲੀ ਦਾ ਤਿਉਹਾਰ ਸਵੱਛਤ ਮਨਾਉਣ ਦੀ ਅਪੀਲ ਕੀਤੀ। ਮੁੱਖ ਮੰਤਰੀ ਕਮਲਨਾਥ ਨੇ ਵੀ ਟਵਿੱਟਰ ‘ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਸੰਦੇਸ਼ ਦਿੰਦੇ ਹੋਏ ਕਿਹਾ ਕਿ ਅਸੀਂ ਫਿਰ ਤੋਂ ਹਰੇ ਭਰੇ ਦਰੱਖਤਾਂ ਨੂੰ ਬਚਾ ਕੇ ਤੇ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਕੇ ਸਮਾਜ ‘ਚ ਏਕਤਾ, ਅਖੰਡਤਾ ਤੇ ਭਾਈਚਾਰੇ ਦਾ ਸੰਦੇਸ਼ ਦੇਣ ਦਾ ਪ੍ਰਣ ਲੈਂਦੇ ਹਾਂ।

ਉੱਥੇ ਹੀ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਲ ਨੇ ਇਸ ਵਾਰ ਹੋਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਸ੍ਰੀ ਚੌਹਾਨ ਦੇ ਨਿਵਾਸ ‘ਤੇ ਨੋਟਿਸ ਬੋਰਡ ਲਾਇਆ ਗਿਆ ਹੈ ਜਿਸ ਵਿੱਚ ਕਿਹਾ ਹੈ ਕਿ ਪੁਲਵਾਮਾ ‘ਚ ਵੀਰ ਜਵਾਨਾਂ ਦੀ ਸ਼ਹਾਦਤ ਤੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦੇ ਦੇਹਾਂਤ ਕਾਰਨ ਉਹ ਇਸ ਵਾਰ ਹੋਲੀ ਨਹੀਂ ਮਨਾ ਰਹੇ ਹਨ। ਤਿਉਹਾਰ ਦੌਰਾਨ ਸੁਰੱਖਿਆ ਵਿਵਸਥਾ ਮਜ਼ਬੂਤ ਰੱਖਣ ਲਈ ਜਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਵੀ ਸਮੁੰਚਿਤ ਵਿਵਸਥਾਵਾਂ ਕੀਤੀਆਂ ਹਨ।ਭੋਪਾਲ ਪੁਲਿਸ ਉਪ ਪ੍ਰਧਾਨ ਇਰਸ਼ਾਦ ਵਲੀ ਨੇ ਦੱਸਿਆ ਕਿ ਹੋਲੀ ਦੌਰਾਨ ਨਿਕਲਣ ਵਾਲੇ ਚੱਲ ਸਮਾਰੋਹ ‘ਚ ਪੁਲਿਸ ਸੁਰੱਖਿਆ ਰਹੇਗੀ, ਤਾਂਕਿ ਚੱਲ ਸਮਾਰੋਹ ਠੀਕ ਢੰਗ ਨਾਲ ਸਮਾਪਤ ਹੋਵੇ।

ਸੰਵੇਦਨਸ਼ੀਲ ਖੇਤਰਾਂ ‘ਚ ਵਪਾਰਕ ਵਿਵਸਥਾਵਾਂ ਕੀਤੀਆਂ ਗਈਆਂ ਹਨ। ਅਰਾਜਕ ਤੱਤਾਂ ਖਿਲਾ ਪੁਲਿਸ ਦੀ ਸਖਤ ਕਾਰਵਾਈ ਰਹੇਗੀ। ਥਾਣਾ ਅਧਿਕਾਰੀਆਂ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਸ਼ਰਾਬ ਪੀਕੇ ਵਾਹਨ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਦਰਮਿਆਨ ਰਾਜਧਾਨੀ ਭੋਪਾਲ ‘ਚ ਸਵੇਰੇ ਤੋਂ ਹੀ ਹੋਲੀ ਦੀ ਮਸਤੀ ‘ਚ ਡੁੱਬੇ ਦਿਖਾਈ ਦਿੱਤੇ। ਸਥਾਨ-ਸਥਾਨ ‘ਤੇ ਲੋਕਾਂ ਨੇ ਇੱਕ ਦੂਜੇ ਨੂੰ ਰੰਗ-ਗੁਲਾਲ ਲਾ ਕੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਇਦੌਰ, ਜਲਬਪੁਰ ਤੇ ਗਵਾਲੀਅਰ ਸਮੇਤ ਪ੍ਰਦੇਸ਼ ਦੇ ਹੋਰ ਸਥਾਨਾਂ ‘ਤੇ ਵੀ ਇਸੇ ਪ੍ਰਕਾਰ ਹੋਲੀ ਮਨਾਏ ਜਾਣ ਦੀ ਸੂਚਨਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top