26 ਫਰਵਰੀ ਨੂੰ ਮਨਾਇਆ ਜਾਵੇਗਾ ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ

param pita ji

ਸੱਚ ਕਹੂੰ ਨਿਊਜ ਸਰਸਾ,
ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ  ਮਹਾਂ ਰਹਿਮੋ-ਕਰਮ ਦਿਵਸ (ਗੁਰਗੱਦੀ ਦਿਵਸ) ਇਸ ਵਾਰ 26 ਫਰਵਰੀ ਐਤਵਾਰ ਨੂੰ ‘ਮਹਾਂ ਰਹਿਮੋ ਕਰਮ ਦਿਵਸ’ ਵਜੋਂ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ
ਇਸ ਖੁਸ਼ੀ ‘ਚ ਰੂਹਾਨੀ ਸਤਿਸੰਗ ਦਾ ਪ੍ਰੋਗਰਾਮ 26 ਫਰਵਰੀ ਨੂੰ ਸਵੇਰੇ 10 ਵਜੇ ਹੋਵੇਗਾ ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕਰਨਗੇ ਤੇ ਰੂਹਾਨੀ ਜਾਮ ਵੀ ਪਿਆਇਆ ਜਾਵੇਗਾ ਮਹਾਂ ਰਹਿਮੋ-ਕਰਮ ਦਿਵਸ ਦੀ ਖੁਸ਼ੀ ‘ਚ ਭਾਰਤੀ ਫੌਜ ਲਈ ਖੂਨਦਾਨ ਕੈਂਪ, ਜਨ ਕਲਿਆਣ ਪਰਮਾਰਥੀ ਕੈਂਪ, ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ, ਸਾਈਬਰ ਲਾੱਅ ਤੇ ਇੰਟਰਨੈੱਟ ਜਾਗਰੂਕਤਾ ਕੈਂਪ,  ਅੰਨਦਾਤਾ ਬਚਾਓ ਕੈਂਪ ਤੇ ਕੈਰੀਅਰ ਕੌਂਸਲਿੰਗ ਕੈਂਪ ਆਦਿ ਕੈਂਪ ਲਾਏ ਜਾਣਗੇ ਜਨ ਕਲਿਆਣ ਪਰਮਾਰਥੀ ਕੈਂਪ ‘ਚ ਦਿਲ ਦੇ ਰੋਗ, ਸ਼ੂਗਰ, ਕੈਂਸਰ, ਚਮੜੀ, ਦੰਦ ਰੋਗ, ਮਹਿਲਾ ਰੋਗ ਆਦਿ ਦੇ ਮਾਹਿਰ ਡਾਕਟਰ ਆਪਣੀਆਂ ਸੇਵਾਵਾਂ ਦੇਣਗੇ ਮੁਫ਼ਤ ਹੱਕ ਕਾਨੂੰਨੀ ਸਲਾਹ ਕੈਂਪ ‘ਚ ਮੰਨੇ-ਪ੍ਰਮੰਨੇ ਵਕੀਲ ਤੇ ਹੋਰਨਾਂ ਕੈਂਪਾਂ ‘ਚ ਵੀ ਆਪਣੇ-ਆਪਣੇ ਖੇਤਰ ਦੇ ਮਾਹਿਰ ਆਪਣੀਆਂ ਸੇਵਾਵਾਂ ਦੇਣਗੇ ਇਸੇ ਤਰ੍ਹਾਂ ‘ਅੰਨਦਾਤਾ ਬਚਾਓ’ ਕੈਂਪ ਤਹਿਤ ਕਿਸਾਨਾਂ ਨੂੰ ਸਫ਼ਲ ਖੇਤੀ ਦੇ ਗੁਰ ਦੱਸੇ ਜਾਣਗੇ ਇਸ ਦਿਨ ਸ਼ਾਮ ਨੂੰ ਸੇਵਾਦਾਰਾਂ ਦੀ ਮੀਟਿੰਗ (ਜਜ਼ਬਾ-ਏ-ਸੇਵਾਦਾਰ ਰੂ-ਬ-ਰੂ ਨਾਈਟ) ਵੀ ਹੋਵੇਗੀ