ਮਹਾਂਰਾਸ਼ਟਰ: ਸਹੁੰ ਚੁੱਕਣ ਖਿਲਾਫ਼ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ

0
Maharashtra, Government, Supreme, Court

– Maharashtra: ਸਹੁੰ ਚੁੱਕਣ ਖਿਲਾਫ਼ ਸੁਪਰੀਮ ਕੋਰਟ ‘ਚ ਸੁਣਵਾਈ ਸ਼ੁਰੂ

– ਸਰਕਾਰ ਗਠਨ ਦੇ 24 ਘੰਟੇ ਵਿੱਚ ਫਲੋਰ ਟੈਸਟ ਦੀ ਮੰਗ

ਨਵੀਂ ਦਿੱਲੀ, ਏਜੰਸੀ। ਮਹਾਰਾਸ਼ਟਰ ਵਿੱਚ ਜਾਰੀ ਰਾਜਨੀਤਿਕ ਉਥਲ ਪੁਥਲ ਵਿੱਚ ਐਤਵਾਰ ਨੂੰ ਸੁਪਰੀਮ ਕੋਰਟ ‘ਚ ਵਿਰੋਧੀ ਦਲਾਂ ਦੀ ਅਰਜੀ ‘ਤੇ ਸੁਣਵਾਈ ਸ਼ੁਰੂ ਹੋ ਗਈ ਹੈ। ਸ਼ਿਵਸੇਨਾ , ਰਾਕਾਂਪਾ ਅਤੇ ਕਾਂਗਰਸ ਨੇ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨੂੰ ਸਹੁੰ ਦਵਾਉਣ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਵਿਰੋਧੀ ਪੱਖ ਨੇ ਰਾਜਪਾਲ ਦੇ ਫੈਸਲੇ ਨੂੰ ਮਨਮਾਨੀ ਵਾਲਾ ਤੇ ਮੰਦਭਾਗਾ ਦੱਸਿਆ ਹੈ। ਤਿੰਨਾਂ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਵਿਧਾਇਕਾਂ ਦੀ ਖਰੀਦ – ਫਰੋਖਤ ਰੋਕਣ ਲਈ ਸਰਕਾਰ ਗਠਨ ਦੇ 24 ਘੰਟੇ ਵਿੱਚ ਫਲੋਰ ਟੈਸਟ ਹੋ ਜਾਵੇ। ਸੁਪਰੀਮ ਕੋਰਟ ਵਿੱਚ ਜਸਟਿਸ ਏਨਵੀ ਰਮਨਾ , ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਬੇਂਚ ਮਾਮਲੇ ਦੀ ਸੁਣਵਾਈ ਕਰੇਗੀ। ਕਾਂਗਰਸ ਵੱਲੋਂ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ , ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ , ਵਕੀਲ ਕਪਿਲ ਸਿੱਬਲ , ਅਭੀਸ਼ੇਕ ਮਨੂ ਸਿੰਘਵੀ ਸੁਪਰੀਮ ਕੋਰਟ ਪੁੱਜੇ। ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮੇਹਿਤਾ ਮੌਜੂਦ ਹਨ। Maharashtra

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।