ਗੁਆਂਢੀਆਂ ਨਾਲ ਬਣਾਈ ਰੱਖੋ ਚੰਗੇ ਸਬੰਧ

ਗੁਆਂਢੀਆਂ ਨਾਲ ਬਣਾਈ ਰੱਖੋ ਚੰਗੇ ਸਬੰਧ

ਉੁਜ ਤਾਂ ਘਰ ਦੀਆਂ ਔਰਤਾਂ ਦਾ ਜ਼ਿਆਦਾਤਰ ਸਮਾਂ ਘਰ ਦੀ ਦੇਖਭਾਲ ਤੇ ਹੋਰ ਰਸੋਈ ਦੇ ਕੰਮਾਂ ’ਚ ਲੰਘ ਜਾਂਦਾ ਹੈ ਫਿਰ ਵੀ ਜਦੋਂ ਪਤੀ ਦਫ਼ਤਰ ਤੇ ਬੱਚੇ ਸਕੂਲ ਚਲੇ ਜਾਂਦੇ ਹਨ ਉਦੋਂ ਖਾਲੀ ਸਮੇਂ ’ਚ ਗੱਲਾਂ ਕਰਨ, ਗੱਪ-ਸ਼ੱਪ ਕਰਨ ਜਾਂ ਆਪਣੇ ਮਨ ਦੀ ਗੱਲ ਕਹਿਣ ਤੇ ਸੁਣਨ ਨੂੰ ਬਹੁਤ ਜੀ ਕਰਦਾ ਇਹ ਉਦੋਂ ਸੰਭਵ ਹੁੰਦਾ ਹੈ ਜਦੋਂ ਤੁਹਾਡੇ ਗੁਆਂਢੀਆਂ ਨਾਲ ਤੁਹਾਡੇੇ ਸਬੰਧ ਵਧੀਆ ਹੋਣ ਇੱਕ ਚੰਗੇ ਤੇ ਸਮਝਦਾਰ ਗੁਆਂਢੀ ਬਣ ਕੇ ਜਿੱਥੇ ਤੁਸੀਂ ਖੁਦ ਪ੍ਰਸੰਸਾ ਤੇ ਆਦਰ ਦੇ ਪਾਤਰ ਬਣ ਸਕਦੇ ਹੋ, ਉੱਥੇ ਹੀ ਅਜਿਹੇ ਵਧੀਆ ਸਬੰਧ ਤੁਹਾਡੇ ਔਖੇ ਸਮੇਂ ਲਈ ਕੰਮ ਆ ਸਕਦੇ ਹਨ

ਖਾਲੀ ਸਮੇਂ ਤੁਸੀਂ ਆਪਣੀ ਗੁਆਂਢਣ ਤੋਂ ਸਿਲਾਈ, ਕਢਾਈ, ਬੁਣਾਈ ਆਦਿ ਦੇ ਚੰਗੇ ਨਮੂਨੇ ਸਿੱਖ ਸਕਦੀ ਹੋ ਅਨੇਕਾਂ ਤਰ੍ਹਾਂ ਦੇ ਵਿਅੰਜਨ ਜੋ ਤੁਸੀਂ ਬਣਾਉਣਾ ਨਹੀਂ ਜਾਣਦੇ, ਆਪਣੀ ਗੁਆਂਢਣ ਤੋਂ ਸਿੱਖਣ ਦੇ ਮੌਕੇ ਤੁਹਾਡੇ ਕੋਲ ਹੁੰਦੇ ਹਨ ਇਸ ਤਰ੍ਹਾਂ ਜੇਕਰ ਤੁਸੀਂ ਕੁਝ ਚੰਗੇ ਵਿਅੰਜਨ ਬਣਾਉਣ ਅਤੇ ਕਸੀਦਾਕਾਰੀ ਆਦਿ ਦੀ ਕਲਾ ’ਚ ਨਿਪੁੰਨ ਹੋ ਤਾਂ ਤੁਹਾਡੀ ਗੁਆਂਢਣ ਤੁਹਾਡੇ ਤੋਂ ਕਲਾ ਸਿੱਖ ਕੇ ਤੁਹਾਡੀ ਧੰਨਵਾਦੀ ਹੋਵੇਗੀ
ਅਚਾਨਕ ਜਦੋਂ ਤੁਹਾਡੇ ਘਰ ਮਹਿਮਾਨ ਆ ਜਾਣ ਤਾਂ ਘਰ ਦੀਆਂ ਕੁਝ ਕਮੀਆਂ ਨੂੰ ਗੁਆਂਢਣ ਹੀ ਦੂਰ ਕਰ ਸਕਦੀ ਹੈ

ਵਿਆਹ-ਸ਼ਾਦੀ ਜਾਂ ਹੋਰ ਖੁਸ਼ੀਆਂ ਦੇ ਮੌਕੇ ’ਤੇ ਆਪਣੀ ਗੁਆਂਢਣ ਦੀ ਮੱਦਦ ਨਾਲ ਛੋਟੇ-ਮੋਟੇ ਕੰਮਾਂ ਨੂੰ ਤੁਸੀਂ ਜਲਦੀ ਨਿਪਟਾ ਸਕਦੀ ਹੋ ਇਸ ਨਾਲ ਆਪਸੀ ਸਬੰਧ ਮਜ਼ਬੂਤ ਹੁੰਦੇ ਹਨ ਅਚਾਰ, ਪਾਪੜ, ਵੜੀ ਆਦਿ ਬਣਾਉਣ ’ਚ ਵੀ ਤੁਹਾਡੀ ਗੁਆਂਢਣ ਮੱਦਦਗਾਰ ਸਾਬਤ ਹੋ ਸਕਦੀ ਹੈ ਇੱਕ-ਦੂਸਰੇ ਦੇ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮਾਂ ’ਚ ਸ਼ਾਮਲ ਹੋਣ?ਨਾਲ ਵੀ ਜਿੱਥੇ ਪਰਦੇਸ ’ਚ ਰਿਸ਼ਤੇਦਾਰਾਂ ਦੀ ਘਾਟ ਨਹੀਂ ਮਹਿਸੂਸ ਹੁੰਦੀ, ਉੱਥੇ ਇੱਕ-ਦੂਸਰੇ ਦੇ ਰੀਤੀ-ਰਿਵਾਜ਼ਾਂ ਤੋਂ ਜਾਣੂ ਹੋਣ ਦਾ ਵੀ ਮੌਕਾ ਮਿਲਦਾ ਹੈ ਇਸ ਨਾਲ ਇਹ ਵੀ ਲਾਭ ਹੁੰਦਾ ਹੈ ਕਿ ਤੁਸੀਂ ਭਾਵੇਂ ਕਿਸੇ ਵੀ ਖੇਤਰ ’ਚ ਰਹੋ, ਕਿਸੇ ਵੀ ਭਾਸ਼ਾ ਬੋਲਣ ਵਾਲੇ ਪ੍ਰਦੇਸ਼ ’ਚ ਰਹੋ, ਵਿਹਾਰਕ ਤੌਰ ’ਤੇ ਕੋਈ ਪਰੇਸ਼ਾਨੀ ਤੁਹਾਨੂੰ ਨਹੀਂ?ਹੋਵੇਗੀ ਨਾਲ ਹੀ ਤੁਸੀਂ

ਆਪਣੇ-ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੋਗੀ

ਇੱਕ ਚੰਗੀ ਗੁਆਂਢੀ ਦਾ ਸਾਥ ਪਾਉਣਾ ਸੌਖਾ ਹੈ, ਉੱਥੇ ਚੰਗੇ ਗੁਆਂਢੀ ਬਣ ਕੇ ਦਿਖਾਉਣਾ ਵੀ ਇੱਕ ਚੁਣੌਤੀਪੂਰਨ ਕੰਮ ਹੈ ਆਪਸ ਵਿਚ ਲੜ-ਝਗੜ ਕੇ ਤੇ ਮਨ-ਮੁਟਾਵ ਪੈਦਾ ਕਰਕੇ ਜਿੱਥੇ ਤੁਹਾਨੂੰ ਭੇਦਭਾਵ ਤੇ ਦੁਸ਼ਮਣੀ ਦੇ ਵਾਤਾਵਰਨ ’ਚ ਰਹਿਣਾ ਪੈ ਸਕਦਾ ਹੈ, ਉੱਥੇ ਹੀ ਵਧੀਆ ਸਬੰਧਾਂ ਤੇ ਸਹਿਯੋਗੀ ਵਿਹਾਰ ਨਾਲ ਤੁਸੀਂ ਕਿਸੇ ਵੀ ਥਾਂ ਨੂੰ ਸਵਰਗ ਬਣਾ ਸਕਦੀ ਹੋ ਇਸ ਤੋਂ ਇਲਾਵਾ ਹੇਠ ਲਿਖੇ ਤਰੀਕੇ ਅਪਣਾ ਦੇ ਵੀ ਗੁਆਂਢੀਆਂ ਨਾਲ ਵਧੀਆ ਸਬੰਧ ਬਣਾਏ ਜਾ ਸਕਦੇ ਹਨ

ਗੁਆਂਢੀ ਨੂੰ ਖੁਸ਼ ਹੋ ਕੇ ਮਿਲੋ ਤੇ ਵਿਸ਼ ਕਰੋ

ਤੁਸੀਂ ਗੁਆਂਢੀ ਨੂੰ ਬਹੁਤ ਨੇੜਿਓਂ ਨਹੀਂ ਜਾਣਦੇ, ਇਸ ਤੋਂ ਬਾਅਦ ਵੀ ਤੁਸੀਂ ਜਦੋਂ ਆਪਣੇ ਗੁਆਂਢੀ ਨੂੰ ਮਿਲਦੇ ਹੋ ਤਾਂ ਤੁਸੀਂ ਉਸ ਨੂੰ ਦੇਖਦੇ ਹੀ ਮੁਸਕੁਰਾਓ ਜ਼ਰੂਰ ਉਸ ਨੂੰ ਵਿਸ਼ ਕਰੋ, ਉਸ ਦਾ ਹਾਲ-ਚਾਲ ਪੁੱਛੋ ਅਜਿਹਾ ਕਰਨ ਨਾਲ ਤੁਹਾਡੀ ਨੇੜਤਾ ਵਧਦੀ ਹੈ ਤੇ ਉਹ ਵੀ ਤੁਹਾਡੇ ਨਾਲ ਸਹਿਜ਼ ਹੋ ਜਾਂਦਾ ਹੈ

ਗੁਆਂਢੀ ਦੇ ਦੁੱਖ ’ਚ ਜ਼ਰੂਰ ਪਹੁੰਚੋ

ਜੇਕਰ ਤੁਹਾਡੇ ਗੁਆਂਢੀ ਦੇ ਘਰ-ਪਰਿਵਾਰ ’ਚ ਕਿਸੇ ਤਰ੍ਹਾਂ ਦਾ ਕੋਈ ਦੁੱਖ, ਕੋਈ ਸੰਕਟ ਦੀ ਘੜੀ ਆ ਗਈ ਹੈ ਅਤੇ?ਇਸ ਬਾਰੇ ਤੁਹਾਨੂੰ ਪਤਾ ਲੱਗ ਜਾਂਦਾ ਹੈ, ਤਾਂ ਤੁਸੀਂ ਗੁਆਂਢੀ ਦਾ ਸਹਾਰਾ ਜ਼ਰੂਰ ਬਣੋ ਜੇਕਰ ਤੁਸੀਂ ਅਜਿਹਾ ਕਰਦੇ ਹੋ?ਤਾਂ ਕਿਤੇ ਨਾ ਕਿਤੇ ਗੁਆਂਢੀ ਨੂੰ ਵੀ ਅਪਣਾਪਣ ਲੱਗਦਾ ਹੈ ਤੇ ਉਹ ਤੁਹਾਡੇ ਦੁੱਖ ’ਚ ਵੀ ਸ਼ਾਮਲ ਹੋਣ ਲਈ ਤਿਆਰ ਰਹਿੰਦਾ ਹੈ

ਆਪਣੇ ਘਰ ਦੇ ਪ੍ਰੋਗਰਾਮਾਂ ’ਤੇ ਜ਼ਰੂਰ ਸੱਦੋ

ਜੇਕਰ ਤੁਹਾਡੇ ਘਰ ਕਿਸੇ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੋ ਰਿਹਾ ਹੈ, ਤਾਂ ਤੁਸੀਂ ਆਪਣੇ ਗੁਆਂਢੀ ਨੂੰ ਜ਼ਰੂਰ ਸੱਦੋ ਇਸ ਨਾਲ ਵੀ ਗੁਆਂਢੀ ਦੇ ਨਾਲ ਤੁਹਾਡੇ ਵਧੀਆ ਸਬੰਧ ਬਣਨਗੇ ਉਹ ਵੀ ਤੁਹਾਡੇ ਘਰ ਆਉਣ?’ਚ ਸੰਕੋਚ ਨਹੀਂ ਕਰੇਗਾ ਇਸ ਤਰ੍ਹਾਂ ਤੁਹਾਡੀ ਨੇੜਤਾ ਵਧੇਗੀ ਤੇ ਨੇੜਤਾ ਇੱਕ-ਦੂਸਰੇ ਦੇ ਸਹਾਰੇ ’ਚ ਬਦਲ ਜਾਵੇਗੀ

ਤਿਉਹਾਰਾਂ ’ਤੇ ਲੈਣ-ਦੇਣ ਜ਼ਰੂਰ ਕਰੋ

ਜਿਸ ਤਰ੍ਹਾਂ ਤਿਉਹਾਰਾਂ ’ਤੇ ਮਠਿਆਈਆਂ, ਗਿਫਟ ਆਦਿ ਦੇਣ ਦਾ ਰਿਵਾਜ਼ ਹੈ, ਇਸ ਰਿਵਾਜ਼ ਦੇ ਚੱਲਦੇ ਤੁਸੀਂ ਵੀ ਆਪਣੇ ਗੁਆਂਢੀ ਦੇ ਨਾਲ ਤਿਉਹਾਰਾਂ ’ਤੇ ਲੈਣ-ਦੇਣ?ਜ਼ਰੂਰ ਰੱਖੋ

ਗੁਆਂਢੀ ਦੀ ਬੁਰਾਈ ਕਰਨ ਤੋਂ ਬਚੋ

ਜੇਕਰ ਕਿਤੇ ਤੁਹਾਨੂੰ ਤੁਹਾਡੇ ਗੁਆਂਢੀ ਦੀ ਕਿਸੇ ਤਰ੍ਹਾਂ ਦੀ ਕੋਈ ਕਮੀ ਬਾਰੇ ਸੁਣਨ ਨੂੰ ਮਿਲਦਾ ਹੈ, ਤਾਂ ਉਸ ਸਮੇਂ ਤੁਸੀਂ ਆਪਣੇ ਗੁਆਂਢੀ ਦੀ ਬੁਰਾਈ ਕਰਨ ਤੋਂ ਬਚੋ ਜੇਕਰ ਗੁਆਂਢੀ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ, ਤਾਂ ਉਸ ਦੇ ਮਨ ’ਚ ਤੁਹਾਡੇ ਪ੍ਰਤੀ ਸਨਮਾਨ ਦੀ ਭਾਵਨਾ ਰਹਿੰਦੀ ਹੈ ਤੇ ਤੁਹਾਡੇ ਵਧੀਆ ਸਬੰਧਾਂ ਨੂੰ ਲੰਮੇ ਸਮੇਂ ਤੱਕ ਟਿਕਾਈ ਰਹਿਣ ’ਚ ਸਹਾਇਤਾ ਮਿਲਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ