ਲੱਦਾਖ ‘ਚ ਵੱਡਾ ਹਾਦਸਾ : ਫੌਜ ਦਾ ਟਰੱਕ ਨਦੀ ‘ਚ ਡਿੱਗਿਆ, 7 ਜਵਾਨਾਂ ਦੀ ਮੌਤ

ladkjha

 ਫੌਜ ਦਾ ਟਰੱਕ ਨਦੀ ‘ਚ ਡਿੱਗਿਆ, 19 ਜਵਾਨ ਜ਼ਖਮੀ 

(ਸੱਚ ਕਹੂੰ ਨਿਊਜ਼) ਲੱਦਾਖ। ਲੱਦਾਖ ਦੇ ਤੁਰਤਕ ਸੈਕਟਰ ‘ਚ ਫੌਜ ਦਾ ਟਰੱਕ ਸ਼ਿਓਕ ਨਦੀ ‘ਚ ਡਿੱਗ ਗਿਆ। ਹਾਦਸੇ ‘ਚ 7 ਜਵਾਨਾਂ ਦੀ ਮੌਤ ਹੋ ਗਈ ਅਤੇ 19 ਜਵਾਨ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭਾਰਤੀ ਫੌਜ ਦੇ ਬਿਆਨ ਮੁਤਾਬਕ 26 ਜਵਾਨਾਂ ਦੀ ਟੁਕੜੀ ਪਰਤਾਪੁਰ ਤੋਂ ਲੇਹ ਜ਼ਿਲ੍ਹੇ ਦੇ ਹਨੀਫ ਸਬ ਸੈਕਟਰ ਦੀ ਫਾਰਵਰਡ ਪੋਸਟ ਵੱਲ ਜਾ ਰਹੀ ਸੀ।

ਇਹ ਹਾਦਸਾ ਥੋਈਸ ਤੋਂ ਕਰੀਬ 25 ਕਿਲੋਮੀਟਰ ਦੂਰ ਸਵੇਰੇ 9 ਵਜੇ ਵਾਪਰਿਆ। ਇੱਥੇ ਫੌਜ ਦਾ ਟਰੱਕ ਬੇਕਾਬੂ ਹੋ ਕੇ ਸ਼ਿਓਕ ਨਦੀ ਵਿੱਚ ਜਾ ਡਿੱਗਿਆ। ਜ਼ਖਮੀ 26 ਸੈਨਿਕਾਂ ਨੂੰ ਉੱਥੋਂ ਚੰਡੀਮੰਦਰ ਕਮਾਂਡ ਹਸਪਤਾਲ ਪਹੁੰਚਾਇਆ ਗਿਆ, ਜਿੱਥੇ 7 ਜਵਾਨਾਂ ਦੀ ਗੰਭੀਰ ਸੱਟਾਂ ਕਾਰਨ ਮੌਤ ਹੋ ਗਈ।

ਲੇਹ ਤੋਂ ਪਰਤਾਪੁਰ ਲਈ ਫੌਜ ਦੀਆਂ ਸਰਜੀਕਲ ਟੀਮਾਂ ਨੂੰ ਰਵਾਨਾ ਕੀਤਾ ਗਿਆ ਹੈ। ਭਾਰਤੀ ਫੌਜ ਨੇ ਕਿਹਾ, ਅਸੀਂ ਹਾਦਸੇ ‘ਚ ਜ਼ਖਮੀ ਹੋਏ ਸਾਰੇ ਜਵਾਨਾਂ ਨੂੰ ਬਿਹਤਰ ਮੈਡੀਕਲ ਮਦਦ ਮੁਹੱਈਆ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਤਾਂ ਜੋ ਹਾਦਸੇ ਵਿੱਚ ਜ਼ਖਮੀ ਹੋਏ ਜਵਾਨ ਜਲਦੀ ਠੀਕ ਹੋ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ