ਪਾਕਿਸਤਾਨੀ ਪੰਜਾਬ ’ਚ ਵੱਡਾ ਹਾਦਸਾ, 13 ਜਣਿਆਂ ਦੀ ਮੌਤ

0
881
  • ਹਾਦਸੇ ’ਚ 25 ਲੋਕ ਜਖਮੀ, ਜ਼ਿਆਦਾਤਰ ਦੀ ਹਾਲਾਤ ਗੰਭੀਰ

  • ਹਸਨ ਅਬਦਾਲ ਖੇਤਰ ’ਚ ਬੁਰਹਾਨ ਇੰਟਰਚੇਜ ਤੋਂ ਬਾਅਦ ਪਲਟੀ ਬੱਸ

ਏਜੰਸੀ, ਇਸਲਾਮਾਬਾਦ। ਪਾਕਿਸਤਾਨ ਦੇ ਪੂਰਬੀ ਪੰਜਾਬ ਪ੍ਰਾਤ ’ਚ ਸੜਕ ਹਾਦਸੇ ’ਚ 13 ਜਣਿਆਂ ਦੀ ਮੌਤ ਹੋ ਗਈ ਤੇ 25 ਹੋਰ ਜਖਮੀ ਹੋ ਗਏ। ਰਾਹਤ ਤੇ ਬਚਾਅ ਵਿਭਾਗ ਦੇ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਇੱਕ ਯਾਤਰੀ ਬੱਸ ਹਸਨ ਅਬਦਾਲ ਖੇਤਰ ’ਚ ਬੁਰਹਾਨ ਇੰਟਰਚੇਜ ਤੋਂ ਬਾਅਦ ਪਲਟ ਗਈ, ਜਿਸ ਕਾਰਨ 13 ਜਣਿਆਂ ਦੀ ਮੌਤ ਹੋ ਗਈ ਤੇ 25 ਹੋਰ ਜਖਮੀ ਹੋ ਗਏ। ਰਾਹਤ ਤੇ ਬਚਾਅ ਕਰਮਚਾਰੀਆਂ ਤੇ ਪੁਲਿਸ ਨੇ ਜਮਖੀਆਂ ਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਹਸਨ ਅਬਦਾਲ ’ਚ ਸਥਿਤ ਇੱਕ ਹਸਪਤਾਲ ’ਚ ਹਪੁੰਚਾ ਦਿੱਤਾ ਹੈ। ਸਥਾਨਕ ਮੀਡੀਆ ਨੇ ਹਸਪਤਾਲ ਦੇ ਅਧਿਕਾਰੀਆਂ ਹਵਾਲੇ ਤੋਂ ਆਪਣੀ ਰਿਪੋਰਟ ’ਚ ਦੱਸਿਆ ਕਿ ਜਖਮੀਆਂ ’ਚੋਂ ਜ਼ਿਆਦਾਤਰ ਲੋਕਾਂ ਦੀ ਹਾਲਤ ਗੰਭੀਰ ਹੈ। ਉੱਥੇ ਹੀ ਮ੍ਰਿਤਕਾਂ ‘ਚ ਇੱਕ ਮਹਿਲਾ ਤੇ ਇੱਕ ਬੱਚਾ ਸ਼ਾਮਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।