ਮਾਹਿਰਾਂ ਦੇ ਮੋਦੀ ਸਰਕਾਰ ‘ਤੇ ਵੱਡੇ ਹਮਲੇ

Major, Attacks, Modi, Government, Experts

ਰਾਫੇਲ ਤੋਂ ਵੀ ਵੱਡਾ ਘਪਲਾ ਹੈ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ: ਪੀ.ਸਾਈਨਾਥ

ਏਜੰਸੀ, ਅਹਿਮਦਾਬਾਦ

ਮਸ਼ਹੂਰ ਪੱਤਰਕਾਰ ਅਤੇ ਕਿਸਾਨ ਵਰਕਰ ਪੀ.ਸਾਈਨਾਥ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਫੇਲ ਤੋਂ ਵੀ ਵੱਡਾ ਘਪਲਾ ਹੈ ਨਿਊਜ਼ ਏਜੰਸੀ ਮੁਤਾਬਕ ਅਹਿਮਦਾਬਾਦ ‘ਚ ਇੱਕ ਪ੍ਰੋਗਰਾਮ ਦੌਰਾਨ ਸਾਈਨਾਥ ਨੇ ਕਿਹਾ, ‘ਵਰਤਮਾਨ ਸਰਕਾਰ ਦੀਆਂ ਨੀਤੀਆਂ ਕਿਸਾਨ ਵਿਰੋਧੀ ਹਨ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਰਾਫੇਲ ਘਪਲੇ ਤੋਂ ਵੀ ਵੱਡਾ ਘਪਲਾ ਹੈ ਰਿਲਾਇੰਸ ਅਤੇ ਐਸਾਰ ਜਿਹੀਆਂ ਚੁਣੀਂਦਾ ਕੰਪਨੀਆਂ ਨੂੰ ਫਸਲ ਬੀਮਾ ਦੇਣ ਦਾ ਕੰਮ ਦਿੱਤਾ ਗਿਆ ਹੈ

ਸਾਈਨਾਥ ਸ਼ੁੱਕਰਵਾਰ ਤੋਂ ਸ਼ੁਰੂ ਹੋਏ ਤਿੰਨ ਰੋਜ਼ਾ ਕਿਸਾਨ ਸਵਰਾਜ ਸੰਮੇਲਨ ਨੂੰ ਸੰਬੋਧਨ ਕਰਨ ਲਈ ਅਹਿਮਦਾਬਾਦ ਪਹੁੰਚੇ ਸਨ ਇਹ ਸੰਮੇਲਨ ਦੇਸ਼ ਦੇ ਖੇਤੀ ਖੇਤਰ ਦੀਆਂ ਸਮੱਸਿਆਵਾਂ ਅਤੇ ਹੱਲ ‘ਤੇ ਅਧਾਰਿਤ ਹੈ ਮਹਾਰਾਸ਼ਟਰ ਦੀ ਉਦਾਹਰਨ ਦਿੰਦਿਆਂ ਸਾਈਨਾਥ ਨੇ ਕਿਹਾ, ‘ਲਗਭਗ 2.80 ਲੱਖ ਕਿਸਾਨਾਂ ਨੇ ਆਪਣੇ ਖੇਤਾਂ ‘ਚ ਸੋਇਆਬੀਨ ਦੀ ਫਸਲ ਬੀਜੀ ਸੀ ਇੱਕ ਜ਼ਿਲ੍ਹੇ ਦੇ ਕਿਸਾਨਾਂ ਨੇ 19.2 ਕਰੋੜ ਰੁਪਏ ਦਾ ਪ੍ਰੀਮਿਅਮ ਅਦਾ ਕੀਤਾ

ਇਸ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ 77-77 ਕਰੋੜ ਰੁਪਏ ਭਾਵ ਕੁੱਲ 173 ਕਰੋੜ ਰੁਪਏ ਬੀਮਾ ਲਈ ਰਿਲਾਇੰਸ ਇੰਸੋਰੈਂਸ ਨੂੰ ਦਿੱਤੇ ਜਾਂਦੇ ਹਨ ਉਨ੍ਹਾਂ ਨੇ ਕਿਹਾ, ‘ਕਿਸਾਨਾਂ ਦੀ ਪੂਰੀ ਫਸਲ ਬਰਬਾਦ ਹੋ ਗਈ ਅਤੇ ਬੀਮਾ ਕੰਪਨੀ ਨੇ ਕਿਸਾਨਾਂ ਨੂੰ ਪੈਸੇ ਦਾ ਭੁਗਤਾਨ ਕੀਤਾ ਇੱਕ ਜ਼ਿਲ੍ਹੇ ‘ਚ ਰਿਲਾਇੰਸ ਨੇ 30 ਕਰੋੜ ਰੁਪਏ ਦਿੱਤੇ, ਜਿਸ ਤੋਂ ਬਿਨਾ ਇੱਕ ਪੈਸਾ ਲਾਏ, ਉਸ ਨੂੰ ਕੁੱਲ 143 ਕਰੋੜ ਰੁਪਏ ਦਾ ਲਾਭ ਮਿਲਿਆ ਹੁਣ ਇਸ ਹਿਸਾਬ ਨਾਲਹਰ ਜ਼ਿਲ੍ਹੇ ਨੂੰ ਕੀਤੇ ਗਏ ਭੁਗਤਾਨ ਅਤੇ ਕੰਪਨੀ ਨੂੰ ਹੋਏ ਲਾਭ ਦਾ ਅਨੁਮਾਨ ਲਾਇਆ ਜਾ ਸਕਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।