ਕਸ਼ਮੀਰ ‘ਚ ਵੱਡਾ ਅੱਤਵਾਦੀ ਹਮਲਾ: ਪੁਲਿਸ ਬੱਸ ‘ਤੇ ਕੀਤੀ ਗੋਲੀਬਾਰੀ, 2 ਪੁਲਿਸ ਮੁਲਾਜ਼ਮ ਸ਼ਹੀਦ ਤੇ 12 ਜ਼ਖ਼ਮੀ

ਪੁਲਿਸ ਬੱਸ ‘ਤੇ ਕੀਤੀ ਗੋਲੀਬਾਰੀ, 2 ਪੁਲਿਸ ਮੁਲਾਜ਼ਮ ਸ਼ਹੀਦ ਤੇ 12 ਜ਼ਖ਼ਮੀ

(ਏਜੰਸੀ) ਸ਼੍ਰੀਨਗਰ। ਜੰਮੂ-ਕਸ਼ਮੀਰ ਦੇ ਜੇਵਨ ‘ਚ ਅੱਜ ਅੱਤਵਾਦੀਆਂ ਨੇ ਵੱਡਾ ਹਮਲਾ ਕੀਤਾ ਹੈ। ਇਸ ਹਮਲੇ ‘ਚ 2 ਜਵਾਨ ਸ਼ਹੀਦ ਹੋ ਗਏ ਅਤੇ 12 ਹੋਰ ਜ਼ਖਮੀ ਹੋ ਗਏ। ਕਸ਼ਮੀਰ ਜ਼ੋਨ ਪੁਲਿਸ ਮੁਤਾਬਕ ਅੱਤਵਾਦੀਆਂ ਨੇ ਪੰਥਾ ਚੌਕ ਇਲਾਕੇ ‘ਚ ਪੁਲਿਸ ਦੀ ਗੱਡੀ ‘ਤੇ ਹਮਲਾ ਕੀਤਾ। ਇਸ ਹਮਲੇ ‘ਚ 14 ਜਵਾਨ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬਾਅਦ ਵਿੱਚ ਇਨ੍ਹਾਂ ਵਿੱਚੋਂ ਦੋ ਜਖ਼ਮੀ ਫੌਜੀਆਂ ਦੀ ਮੌਤ ਹੋ ਗਈ।

ਇਹ ਹਮਲਾ ਜੇਵਾਨ ਇਲਾਕੇ ਦੇ ਖੋਮੋਹ ਰੋਡ ‘ਤੇ ਪੰਥਾ ਚੌਕ ‘ਤੇ ਹੋਇਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਭਾਰਤੀ ਰਿਜ਼ਰਵ ਪੁਲਸ ਦੀ 9ਵੀਂ ਬਟਾਲੀਅਨ ਦੀ ਬੱਸ ‘ਤੇ ਗੋਲੀਬਾਰੀ ਕੀਤੀ। ਪੁਲਿਸ ਮੁਲਾਜ਼ਮਾਂ ਦੀ ਜਿਸ ਬੱਸ ‘ਤੇ ਹਮਲਾ ਹੋਇਆ ਉਹ ਬੁਲੇਟ ਪਰੂਫ਼ ਨਹੀਂ ਸੀ। ਜਿਆਦਾਤਰ ਪੁਲਿਸ ਮੁਲਾਜ਼ਮਾਂ ਕੋਲ ਸ਼ੀਲਡ ਅਤੇ ਡੰਡੇ ਸਨ। ਬਹੁਤ ਘੱਟ ਪੁਲਿਸ ਵਾਲਿਆਂ ਕੋਲ ਹਥਿਆਰ ਸਨ। ਅੱਤਵਾਦੀਆਂ ਨੇ ਬੱਸ ਨੂੰ ਰੋਕਣ ਲਈ ਟਾਇਰਾਂ ‘ਤੇ ਫਾਇਰਿੰਗ ਕੀਤੀ।

ਇਸ ਤੋਂ ਬਾਅਦ ਬੱਸ ‘ਤੇ ਦੋਵੇਂ ਪਾਸਿਆਂ ਤੋਂ ਜ਼ਬਰਦਸਤ ਗੋਲੀਬਾਰੀ ਹੋਈ। ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।। ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕਰਕੇ ਕਿਹਾ, ”ਜ਼ਖਮੀ ਪੁਲਿਸ ਮੁਲਾਜ਼ਮਾਂ ‘ਚੋਂ 01 ਏ.ਐੱਸ.ਆਈ. ਅਤੇ ਇਕ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸ਼ਹੀਦ ਹੋ ਗਏ।”, ਮੁਦੱਸਿਰ ਅਹਿਮਦ, ਰਵੀਕਾਂਤ, ਸ਼ੌਕਤ ਅਲੀ, ਅਰਸ਼ੀਦ ਮੁਹੰਮਦ, ਸ਼ਫੀਕ ਅਲੀ, ਸਤਵੀਰ ਸ਼ਰਮਾ ਅਤੇ ਆਦਿਲ ਅਲੀ ਜ਼ਖਮੀ ਹੋ ਗਏ।  ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਹਮਲੇ ਵਿੱਚ ਜ਼ਖਮੀ ਹੋਏ ਜਵਾਨਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ

ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ਟਾਈਗਰਜ਼ ਨੇ ਲਈ

ਸੂਤਰਾਂ ਮੁਤਾਬਕ ਸ਼ਾਮ ਕਰੀਬ 5.30 ਵਜੇ ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਪੁਲਿਸ ਬੱਸ ‘ਤੇ ਗੋਲੀਬਾਰੀ ਕਰ ਦਿੱਤੀ। ਸੂਤਰਾਂ ਮੁਤਾਬਕ ਹਮਲੇ ਦੀ ਜ਼ਿੰਮੇਵਾਰੀ ਕਸ਼ਮੀਰ ਟਾਈਗਰਜ਼ ਨੇ ਲਈ ਹੈ। ਇਸ ਗਰੁੱਪ ਦਾ ਨਾਂਂਅ ਪਹਿਲੀ ਵਾਰ ਸਾਹਮਣੇ ਆਇਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ ‘ਤੇ ਲਸ਼ਕਰ ਨਾਲ ਜੁੜਿਆ ਹੋਇਆ ਗਰੁੱਪ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ