ਅਨਮੋਲ ਬਚਨ

ਮਾਲਕ ਨੂੰ ਪ੍ਰਾਪਤ ਕਰਨ ਲਈ ਅੰਦਰ ਤੜਫ਼ ਬਣਾਓ : ਪੂਜਨੀਕ ਗੁਰੂ ਜੀ

Make, Pains, Order, Master

ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸੱਚੇ ਮੁਰਸ਼ਿਦੇ-ਕਾਮਲ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਦਾਤਾ, ਰਹਿਬਰ ਦੇ ਪਿਆਰ-ਮੁਹੱਬਤ ਦੀ ਚਰਚਾ ਜਦੋਂ ਸ਼ੁਰੂ ਹੁੰਦੀ ਹੈ ਤਾਂ ਇੰਜ ਲੱਗਦਾ ਹੈ ਕਿ ਇਹ ਚਰਚਾ ਕਦੇ ਖ਼ਤਮ ਨਾ ਹੋਵੇ ਅਤੇ ਕਦੇ ਖਤਮ ਹੋਵੇਗੀ ਵੀ ਨਹੀਂ, ਕਿਉਂਕਿ ਉਸ ਦੇ ਪਿਆਰ ‘ਚ ਜੋ ਨਸ਼ਾ, ਮਸਤੀ ਹੈ, ਉਸ ਲਈ ਬੋਲਣ ਦੀ ਜ਼ਰੂਰਤ ਨਹੀਂ ਰਹਿੰਦੀ, ਨਸ਼ਾ ਆਪਣੇ-ਆਪ ਸਿਰ ਚੜ੍ਹ ਕੇ ਬੋਲਦਾ ਹੈ ਫਿਰ ਆਪਣੇ ਪੀਰ, ਮੁਰਸ਼ਿਦੇ-ਕਾਮਲ ਤੋਂ ਬਿਨਾਂ ਉਸ ਦੀ ਪਰਮ ਮਿੱਠੀ ਅਵਾਜ਼ ਤੋਂ ਬਿਨਾਂ ਕਿਸੇ ਦੀ ਅਵਾਜ਼ ਚੰਗੀ ਨਹੀਂ ਲੱਗਦੀ
ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਇੱਕ ਮੁਰੀਦ ਦੇ ਕੰਨਾਂ ‘ਚ ਆਪਣੇ ਸਤਿਗੁਰੂ, ਮਾਲਕ ਦੇ ਪਾਕ-ਪਵਿੱਤਰ ਬਚਨ, ਪਿਆਰ-ਮੁਹੱਬਤ ਦੀਆਂ ਗੱਲਾਂ ਗੂੰਜਦੀਆਂ ਰਹਿੰਦੀਆਂ ਹਨ ਮਾਲਕ ਨਾਲ ਪਿਆਰ ਕਰਨ ਵਾਲੀ ਜੀਵ-ਆਤਮਾ ਤੜਫ਼ ਕੇ ਕਹਿੰਦੀ ਹੈ ਕਿ ਹੇ ਮੇਰੇ ਮੌਲਾ! ਤੂੰ ਮੇਰੀ ਮੁਹੱਬਤ ਹੈਂ ਦੋਵਾਂ ਜਹਾਨਾਂ ‘ਚ ਮੇਰਾ ਬਣ ਕੇ ਰਹੀਂ ਤੂੰ ਸਾਇਆ ਨਹੀਂ, ਸਗੋਂ ਮੇਰੇ ਅੰਦਰ ਸਮਾਇਆ ਹੈਂ ਅਤੇ ਮੈਨੂੰ ਇੰਜ ਹੀ ਫੜ ਕੇ ਰੱਖੀਂ, ਜਿਸ ਤਰ੍ਹਾਂ ਘੁਮਿਆਰ ਇੱਕ ਹੱਥ ਨੂੰ ਘੜੇ ਦੇ ਅੰਦਰ ਰੱਖਦਾ ਹੈ ਅਤੇ ਘੜੇ ਨੂੰ ਸਹੀ ਕਰਨ ਲਈ ਬਾਹਰੋਂ ਘੜੇ ‘ਤੇ ਦੂਜਾ ਹੱਥ ਮਾਰਦਾ ਹੈ ਹੇ ਮੇਰੇ ਰਹਿਬਰ ਸਾਈਂ! ਉਸੇ ਤਰ੍ਹਾਂ ਤੇਰਾ ਹੱਥ ਅੰਦਰ ਹੈ, ਫਿਰ ਕਾਲ ਦੇ ਤਿਣਕੇ ਵਰਗੇ ਹੱਥਾਂ ਦੀ ਕੀ ਪਰਵਾਹ ਜਦੋਂ ਤੇਰਾ ਰਹਿਮੋ-ਕਰਮ ਅੰਦਰ ਹੈ, ਕਣ-ਕਣ, ਰੋਮ-ਰੋਮ ‘ਚ ਤੂੰ ਵਸਿਆ ਹੋਇਆ ਹੈਂ ਤਾਂ ਕਿਸੇ ਦੀ ਕੀ ਮਜ਼ਾਲ ਜੋ ਰੋਮ ਤੋਂ ਤੇਰੇ ਨਾਮ ਨੂੰ, ਤੇਰੇ ਪਿਆਰ ਨੂੰ ਕੱਢ ਸਕੇ
ਆਪ ਜੀ ਨੇ ਅੱਗੇ ਫ਼ਰਮਾਇਆ ਕਿ ਜੋ ਲੋਕ ਮਾਲਕ ਨਾਲ ਪਿਆਰ, ਮੁਹੱਬਤ ਕਰਦੇ ਹਨ, ਉਹ ਛੋਟੀਆਂ-ਛੋਟੀਆਂ ਗੱਲਾਂ ਦਾ ਗਿਲਾ-ਸ਼ਿਕਵਾ ਨਹੀਂ ਕਰਦੇ ਉਹ ਬੁਲੰਦ ਹੌਂਸਲਾ ਰੱਖਦੇ ਹਨ ਕਿ ਹੇ ਮੇਰੇ ਅੱਲ੍ਹਾ, ਵਾਹਿਗੁਰੂ, ਰਾਮ ਤੈਨੂੰ ਹਾਸਲ ਕਰਨਾ ਹੈ ਅਤੇ 7 ਦਿਨ, ਮਹੀਨਾ ਨਹੀਂ ਸਗੋਂ ਸਾਰੀ ਉਮਰ ਕਰਾਂਗਾ ਜੇਕਰ ਤੂੰ ਫਿਰ ਵੀ ਨਹੀਂ ਮਿਲਿਆ ਤਾਂ ਅਗਲਾ ਜਨਮ ਲਵਾਂਗਾ, ਫਿਰ ਵੀ ਨਾ ਮਿਲਿਆ ਤਾਂ ਜਨਮ ‘ਤੇ ਜਨਮ ਲੈਂਦਾ ਰਹਾਂਗਾ ਅਤੇ ਤੈਨੂੰ ਹਾਸਲ ਕਰਕੇ ਛੱਡਾਂਗਾ ਜਿਨ੍ਹਾਂ ਲੋਕਾਂ ਦੇ ਇੰਨੇ ਬੁਲੰਦ ਹੌਂਸਲੇ ਹੁੰਦੇ ਹਨ ਤਾਂ ਕਾਲ ਦੀ ਜਾਂ ਕਿਸੇ ਹੋਰ ਦੀ ਕੀ ਮਜ਼ਾਲ ਕਿ ਮਾਲਕ ਨਾਲ ਮਿਲਾਪ ਨਾ ਹੋਵੇ
ਆਪ ਜੀ ਨੇ ਅੱਗੇ ਫ਼ਰਮਾਇਆ ਕਿ ਮਾਲਕ ਦੇ ਪਿਆਰ ‘ਚ ਅਜਿਹੀ ਤੜਫ਼ ਹੋਣੀ ਚਾਹੀਦੀ ਹੈ, ਜਿਵੇਂ 24 ਘੰਟੇ ਦੀ ਭੁੱਖ ਤੋਂ ਬਾਅਦ ਇਨਸਾਨ ਨੂੰ ਕਿਹੋ-ਜਿਹਾ ਵੀ ਭੋਜਨ ਮਿਲ ਜਾਵੇ, ਉਹ ਵੀ 36 ਪ੍ਰਕਾਰ ਦਾ ਭੋਜਨ ਲੱਗਦਾ ਹੈ ਉਸੇ ਤਰ੍ਹਾਂ ਜੇਕਰ ਤੜਫ਼ ਬਣ ਜਾਵੇ, ਤਾਂ ਹੋ ਹੀ ਨਹੀਂ ਸਕਦਾ ਕਿ ਸਤਿਗੁਰੂ ਦਰਸ਼ਨ ਨਾ ਦੇਵੇ ਭਾਵੇਂ ਕਿਸੇ ਵੀ ਬਹਾਨੇ ਨਾਲ ਪਰ ਅੱਲ੍ਹਾ, ਵਾਹਿਗੁਰੂ, ਰਾਮ ਨੂੰ ਦਰਸ਼ਨ ਦੇਣੇ ਹੀ ਪੈਂਦੇ ਹਨ ਇਸ ਲਈ ਆਪਣੀ ਤੜਫ਼ ਨੂੰ ਬਰਕਰਾਰ ਰੱਖੋ ਅਤੇ ਮਾਲਕ ਦੇ ਪਿਆਰ-ਮੁਹੱਬਤ ਦੇ ਜ਼ਖ਼ਮ ਨੂੰ ਠੰਢਾ ਨਾ ਹੋਣ ਦਿਓ ਤੁਹਾਡੇ ਅੰਦਰ ਜੇਕਰ ਤੜਫ਼ ਲੱਗੀ ਹੈ ਤਾਂ ਉਹ ਰਾਮ ਪ੍ਰਗਟ ਜ਼ਰੂਰ ਹੋਵੇਗਾ ਇਹ ਵੱਖਰੀ ਗੱਲ ਹੈ ਕਿ ਭੀਲਣੀ ਨੂੰ ਕਿੰਨਾ ਸਮਾਂ ਲੱਗਿਆ ਸੀ ਪਰ ਇਹ ਕਲਿਯੁਗ ਹੈ ਅਤੇ ਉਹ ਯੁੱਗ ਹੋਰ ਸੀ ਉੱਥੇ ਸਾਰੀ ਉਮਰ ਦੀ ਭਗਤੀ ਲੱਗਦੀ ਸੀ ਤਾਂ ਇੱਥੇ ਕੁਝ ਮਹੀਨਿਆਂ ਦੀ ਭਗਤੀ ਨਾਲ ਤੁਸੀਂ ਹਾਸਲ ਕਰ ਸਕਦੇ ਹੋ
ਆਪ ਜੀ ਨੇ ਅੱਗੇ ਫ਼ਰਮਾਇਆ ਕਿ ਅਸੀਂ ਸਾਰੇ ਧਰਮਾਂ ਨੂੰ ਪੜ੍ਹਿਆ ਹੈ ਕਿ ਕਲਿਯੁਗ ‘ਚ ਕਾਲ ਦਾ ਜ਼ੋਰ ਜ਼ੋਰਾਂ ‘ਤੇ ਹੈ ਤਾਂ ਰਾਮ, ਅੱਲ੍ਹਾ, ਮਾਲਕ, ਈਸ਼ਵਰ ਦਾ ਜ਼ੋਰ ਵੀ ਜ਼ੋਰਾਂ ‘ਤੇ ਹੈ ਉਦੋਂ ਜੇਕਰ ਸੈਂਕੜੇ ਸਾਲ ਭਗਤੀ ਕਰਨੀ ਪੈਂਦੀ ਸੀ ਤਾਂ ਕਲਿਯੁਗ ‘ਚ ਕੁਝ ਘੰਟੇ, ਕੁਝ ਮਹੀਨਿਆਂ ਦੀ ਭਗਤੀ ਵੀ ਉਸ ਤੋਂ ਵਧਕੇ ਹੋ ਸਕਦੀ ਹੈ ਅਤੇ ਮਾਲਕ ਦੇ ਦਰਸ਼ਨ ਕਰਵਾ ਸਕਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top