ਮਲੇਰਕੋਟਲਾ ਲੁਧਿਆਣਾ ਦੀ ਹੋਈ ਬਲਾਕ ਪੱਧਰੀ ਨਾਮਚਰਚਾ

ਮਲੇਰਕੋਟਲਾ ਲੁਧਿਆਣਾ ਦੀ ਹੋਈ ਬਲਾਕ ਪੱਧਰੀ ਨਾਮਚਰਚਾ

ਅਹਿਮਦਗੜ੍ਹ, (ਗੁਰਤੇਜ ਜੋਸ਼ੀ)। ਪਵਿੱਤਰ ਮਹਾਂ ਪਰਉਪਕਾਰ ਮਹੀਨੇ ਨੂੰ ਸਮਰਪਿਤ ਬਲਾਕ ਅਹਿਮਦਗੜ੍ਹ ਦੀ ਬਲਾਕ ਪੱਧਰੀ ਨਾਮ ਚਰਚਾ ਮਾਲੇਰਕੋਟਲਾ-ਲੁਧਿਆਣਾ ਸੜਕ ਤੇ ਸਥਿੱਤ ਨਾਮ ਚਰਚਾ ਘਰ ਪਿੰਡ ਜਗੇੜਾ ਵਿਖੇ ਹੋਈ, ਜਿਸ ਵਿੱਚ ਵੱਡੀ ਗਿਣਤੀ ਸਾਧ-ਸੰਗਤ ਵੱਲੋਂ ਸ਼ਿਰਕਤ ਕਰਕੇ ਗੁਰੂ ਜਸ ਗਾਇਆ ਗਿਆ। ਇਹ ਨਾਮ ਚਰਚਾ ਵਾਲੀ ਜਗ੍ਹਾ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਸੀ ਤੇ ਸਾਧ-ਸੰਗਤ ’ਚ ਪਵਿੱਤਰ ਮਹਾ ਪਰਉਪਕਾਰ ਮਹੀਨੇ ਸਬੰਧੀ ਵੱਖਰਾ ਜੋਸ਼ ਦੇਖਣ ਨੂੰ ਮਿਲ ਰਿਹਾ ਸੀ।

ਨਾਮ ਚਰਚਾ ਦੀ ਸ਼ੁਰੂਆਤ ਸਤਿਗੁਰੂ ਜੀ ਦਾ ਬਖ਼ਸ਼ਿਆ ਪਵਿੱਤਰ ਨਾਅਰਾ ਬੋਲਕੇ ਬਲਾਕ ਭੰਗੀਦਾਸ ਪਵਨ ਕੁਮਾਰ ਇੰਸ਼ਾਂ ਵੱਲੋਂ ਕੀਤੀ ਗਈ ਅਤੇ ਕਵੀਰਾਜਾਂ ਵੱਲੋਂ ਸਬਦ ਬਾਣੀ ਕੀਤੀ ਗਈ ਅਤੇ ਸੰਤਾਂ ਮਹਾਤਮਾ ਦੇ ਪਵਿੱਤਰ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਬਲਾਕ ਦੇ ਪੰਦਰਾ ਮੈਬਰ, ਬਲਾਕ ਕਮੇਟੀ, ਸੱਤ ਸੁਜਾਨ ਭੈਣਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਤੇ ਸਾਧ ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here