ਮਲਿਕ ਨੇ ਫਡਣਵੀਸ ’ਤੇ ਕੀਤਾ ਪਲਟਵਾਰ, ਕਿਹਾ, ਡੀ ਗੈਂਗ ਨਾਲ ਉਨ੍ਹਾਂ ਦਾ ਸਬੰਧ

0
70

ਮਲਿਕ ਨੇ ਫਡਣਵੀਸ ’ਤੇ ਕੀਤਾ ਪਲਟਵਾਰ, ਕਿਹਾ, ਡੀ ਗੈਂਗ ਨਾਲ ਉਨ੍ਹਾਂ ਦਾ ਸਬੰਧ

(ਏਜੰਸੀ) ਮੁੰਬਈ। ਮਹਾਂਰਾਸ਼ਟਰ ਦੇ ਕੈਬਨਿਟ ਮੰਤਰੀ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਆਗੂ ਨਵਾਬ ਮਲਿਕ ਨੇ ਬੁੱਧਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਣਵੀਸ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਦਾ ਅੰਡਰਵਰਡਲ ਨਾਲ ਸਬੰਧ ਰਿਹਾ ਹੈ ।ਮਹਾਂਰਾਸ਼ਟਰ ਦੇ ਘੱਟ ਗਿਣਤੀ ਮੰਤਰੀ ਨੇ ਕਿਹਾ ਕਿ ਫਡਣਵੀਸ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਹੀ ਬਜ਼ਾਰ ’ਚ ਨਕਲੀ ਕਰੰਸੀ ਲਿਆਉਣ ਤੇ ਮੁੰਬਈ ’ਚ ਅੰਡਰਵਰਲਡ ਤੇ ਜ਼ਬਰੀ ਵਸੂਲੀ ਦਾ ਧੰਦਾ ਵਧਾਉਣ ਲਈ ਜ਼ਿੰਮੇਵਾਰ ਹੈ। ਰਾਕਾਂਪਾ ਆਗੂ ਨੇ ਫਡਣਵੀਸ ’ਤੇ 1993 ਦੇ ਮੁੰਬਈ ਲੜੀਵਾਰ ਧਮਾਕੇ ਦੇ ਮਾਸਟਰਮਾਈਂਡ ਦਾਊਦ ਇਬਰਾਹੀਮ ਦੇ ਸਹਿਯੋਗੀ ਰਹੇ ਰਿਆਜ ਭਾਟੀ ਦੇ ਨਾਲ ਸਬੰਧ ਹੋਣ ਦਾ ਦੋਸ਼ ਲਾਇਆ ਹੈ ਰਿਆਜ ਭਾਟੀ ਨੂੰ ਫਰਜੀ ਪਾਸਪੋਰਟ ਮਾਮਲੇ ’ਚ ਮੁੰਬਈ ਹਵਾਈ ਅੱਡੇ ’ਤੇ ਗਿ੍ਰਫ਼ਤਾਰ ਕੀਤਾ ਗਿਆ ਸੀ ਪਰ ਦੋ ਦਿਨਾਂ ਅੰਦਰ ਹੀ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਜੋ ਫਡਣਵੀਸ ਦੇ ਸ਼ਾਸਨਕਾਲ ’ਚ ਹੋਇਆ ਸੀ।

ਫਡਣਵੀਸ ਨੇ ਭਿ੍ਰਸ਼ਟ ਲੋਕਾਂ ਨੂੰ ਮਹਾਂਰਾਸ਼ਟਰ ’ਚ ਸਰਕਾਰੀ ਬੋਰਡਾਂ ਦਾ ਬਣਾਇਆ ਮੁਖੀ

ਉਨ੍ਹਾਂ ਕਿਹਾ ਕਿ ਰਿਆਜ ਭਾਟੀ ਫਡਣਵੀਸ ਨੇ ਪ੍ਰੋਗਰਾਮ ’ਚ ਸ਼ਾਮਲ ਰਹਿੰਦਾ ਸੀ ਉਨ੍ਹਾਂ ਫਡਣਵੀਸ ਨੂੰ ਸਵਾਲ ਕੀਤਾ ਕਿ ਰਿਆਜ ਭਾਟੀ ਕੌਣ ਹੈ? ਜਾਲੀ ਪਾਸਪੋਰਟ ਮਾਮਲੇ ’ਚ ਰਿਆਜ ਭਾਟੀ ਨੂੰ ਕਿਉ ਛੱਡਿਆ ਗਿਆ? ਮਲਿਕ ਨੇ ਕਿਹਾ ਕਿ ਫਡਣਵੀਸ ਨੇ ਭਿ੍ਰਸ਼ਟ ਲੋਕਾਂ ਨੂੰ ਮਹਾਂਰਾਸ਼ਟਰ ’ਚ ਸਰਕਾਰੀ ਬੋਰਡਾਂ ਦਾ ਪ੍ਰਧਾਨ ਬਣਾਇਆ। ਮੁੰਨਾ ਯਾਦਵ ਨੂੰ ਕੰਸਟ੍ਰਕਸ਼ਨ ਬੋਰਡ ਦਾ ਮੁਖੀ ਬਣਾਇਆ ਗਿਆ ਹੈਦਰ ਆਜਮ ਨੂੰ ਇੱਕ ਕਾਰਪੋਰੇਸ਼ਨ ਦਾ ਮੁਖੀ ਬਣਾਇਆ ਗਿਆ ਉਨ੍ਹਾਂ ਕਿਹਾ ਕਿ ਹੈਦਰ ਆਜਮ ਬੰਗਲਾਦੇਸ਼ੀਆਂ ਨੂੰ ਮੁੰਬਈ ’ਚ ਵਸਾਉਦਾ ਹੈ ਉਨ੍ਹਾਂ ਫਡਣਵੀਸ ’ਤੇ ਐਨਸੀਬੀ ਦੇ ਸਮੀਰ ਵਾਨਖੇੜੇ ਦੀ ਮੱਦਦ ਨਾਲ ਨਕਲੀ ਕਰੰਸੀ ਰੈਕੇਟ ਨੂੰ ਬਚਾਉਣ ਦਾ ਵੀ ਦੋਸ਼ ਲਾਇਆ, ਜੋ ਉਸ ਸਮੇਂ ਮਾਲਿਆ ਖੁਫ਼ੀਆ ਡਾਇਰੈਕਟੋਰੇਟ (ਡੀਆਰਆਈ) ਦਾ ਹਿੱਸਾ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ