Breaking News

ਮਾਲਵਾ : ਨਾਮ ਚਰਚਾ ‘ਚ ਲੱਖਾਂ ਦੀ ਗਿਣਤੀ ‘ਚ ਪੁੱਜੀ ਸੰਗਤ

Malwa, NaamCarcha, Sangat, Millions

ਇਕੱਲੇ ਪਟਿਆਲੇ ‘ਚ 50 ਹਜ਼ਾਰ ਤੋਂ ਵੱਧ ਸਾਧ-ਸੰਗਤ ਨੇ ਲੁਆਈ ਹਾਜ਼ਰੀ, ਸੁਨਾਮ, ਧੂਰੀ, ਬਠਿੰਡਾ, ਬਰਨਾਲਾ, ਮੋਗਾ ‘ਚ ਹੋਇਆ ਭਰਵਾਂ ਇਕੱਠ

ਚੰਡੀਗੜ੍ਹ, ਸੱਚ ਕਹੂੰ ਨਿਊਜ਼

ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਦਿਵਸ ਨੂੰ ਸਮਰਪਿਤ  ਮਾਲਵੇ ਦੇ ਪੰਜ ਜ਼ਿਲ੍ਹਿਆਂ ‘ਚ ਵੱਖ-ਵੱਖ ਥਾਈਂ ਹੋਈਆਂ ਨਾਮਚਰਚਾਵਾਂ ‘ਚ ਲੱਖ ਦੀ ਗਿਣਤੀ ‘ਚ ਸਾਧ-ਸੰਗਤ ਨੇ ਹਿੱਸਾ ਲੈ ਕੇ ਇਕੱਠ ਦੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਖਾਸ ਕਰਕੇ ਇਕੱਲੇ ਪਟਿਆਲਾ ਸ਼ਹਿਰ ਦੇ ਨਾਮ ਚਰਚਾ ਘਰ ‘ਚ ਸਾਧ-ਸੰਗਤ ਦਾ ਇਕੱਠ ਪੰਜਾਹ ਹਜ਼ਾਰ ਨੂੰ ਵੀ ਪਾਰ ਕਰ ਗਿਆ ਤੇ ਸੁਨਾਮ, ਧੂਰੀ, ਮੋਗਾ, ਬਰਨਾਲਾ ਤੇ ਬਠਿੰਡਾ ‘ਚ ਵੀ ਭਰਵਾਂ ਇਕੱਠ ਹੋਇਆ ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ, 45 ਮੈਂਬਰਾਂ ਨੇ ਸਾਧ-ਸੰਗਤ ਨੂੰ ਇਕਜੁਟ ਰਹਿਣ ਤੇ ਮਾਨਵਤਾ ਭਲਾਈ ਕਾਰਜਾਂ ‘ਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ।

ਸਾਧ-ਸੰਗਤ ਦਾ ਠਾਠਾਂ ਮਾਰਦਾ ਸਮੁੰਦਰ ਅੱਜ ਇਤਿਹਾਸਕ ਨਜ਼ਾਰਾ ਪੇਸ਼ ਕਰ ਰਿਹਾ ਸੀ ਸਵੇਰ ਤੋਂ ਹੀ ਪਟਿਆਲਾ ਤੇ ਹੋਰ ਨਾਮ ਚਰਚਾ ਘਰਾਂ ‘ਚ ਸਾਧ-ਸੰਗਤ ਸਵੇਰ ਤੋਂ ਹੀ ਪਹੁੰਚਣੀ ਸ਼ੁਰੂ ਹੋ ਗਈ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਰਾਮ ਸਿੰਘ ਚੇਅਰਮੈਨ ਨੇ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਦੀ ਵਧਾਈ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ 1948 ਤੋਂ ਮਾਨਵਤਾ ਭਲਾਈ ਦੇ ਕਾਰਜਾਂ ‘ਚ ਜੁਟਿਆ ਹੋਇਆ ਹੈ ਤੇ ਸਾਧ-ਸੰਗਤ ਨੇ ਅੱਗੇ ਵੀ ਇਸੇ ਤਰ੍ਹਾਂ ਜਾਰੀ ਰੱਖਣਾ ਹੈ ਉਹਨਾ ਕਿਹਾ ਕਿ ਕੋਈ ਵੀ ਸਵਾਰਥੀ ਅਨਸਰ ਸਾਧ-ਸੰਗਤ ਦੇ ਏਕੇ ਨੂੰ ਡੁਲਾ ਨਹੀਂ ਸਕਦਾ ਉਹਨਾਂ ਕਿਹਾ ਕਿ 29 ਅਪਰੈਲ ਦਾ ਦਿਨ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਜਿਸ ਨੂੰ ਸਾਰੀ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਮਨਾਉਣਾ ਹੈ ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਸੱਚ ਦਾ ਪਾਠ ਪੜ੍ਹਾਇਆ ਹੈ ਜਿਸ ‘ਤੇ ਸਾਧ-ਸੰਗਤ ਨੇ ਹਮੇਸ਼ਾ ਪਹਿਰਾ ਦੇਣਾ ਹੈ ।

ਡੇਰਾ ਸੱਚਾ ਸੌਦਾ ਤੋਂ ਜਗਜੀਤ ਸਿੰਘ ਇੰਸਾਂ ਨੇ ਕਿਹਾ ਕਿ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 134 ਮਾਨਵਤਾ ਭਲਾਈ ਕਾਰਜਾਂ ‘ਚ ਵਧ ਚੜ੍ਹ ਕੇ ਸਹਿਯੋਗ ਦੇਵੇ ਉਹਨਾਂ ਨੇ ਸਾਧ-ਸੰਗਤ ਨੂੰ ਆਪਣਾ ਏਕਾ ਕਾਇਮ ਰੱਖਣ ਅਤੇ ਸਾਰੇ ਕਾਰਜ ਇਕਮੁੱਠ ਹੋ ਕੇ ਕਰਨ ਦਾ ਪ੍ਰਣ ਦੁਆਇਆ ਉਨ੍ਹਾਂ ਕਿਹਾ ਕਿ ਸਾਧ-ਸੰਗਤ ਨੂੰ ਆਪਣੇ ਸਤਿਗੁਰੂ ‘ਤੇ ਦ੍ਰਿੜ ਵਿਸ਼ਵਾਸ ਹੈ ਤੇ ਇਸ ਵਿਸ਼ਵਾਸ ਨੂੰ ਕੋਈ ਵੀ ਡੁਲਾ ਨਹੀਂ ਸਕਦਾ ਡੇਰਾ ਸੱਚਾ ਸੌਦਾ ਤੋਂ ਸੇਵਾਦਾਰ ਮੋਹਨ ਲਾਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਨੂੰ ਪਿਆਰ ਕਰਨ ਵਾਲੇ ਹਨ ਉਹਨਾ ਕਿਹਾ ਕਿ ਸ਼ਰਧਾਲੂਆਂ ਨੇ ਭਾਰਤੀ ਫੌਜ ਲਈ 10 ਹਜ਼ਾਰ ਯੂਨਿਟ ਖੂਨਦਾਨ ਕਰਕੇ ਪੁਲਵਾਮਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਉਹਨਾਂ ਇਹ ਵੀ ਦੱਸਿਆ ਕਿ ਡੇਰਾ ਸ਼ਰਧਾਲੂਆਂ ਵੱਲੋਂ ਹੁਣ ਤੱਕ ਹਜ਼ਾਰਾਂ ਲੋੜਵੰਦਾਂ ਨੂੰ ਮਕਾਨ ਬਣਾ ਕੇ ਦਿੱਤੇ ਗਏ ਹਨ ਤੇ ਜ਼ਰੂਰਤਮੰਦ ਮਰੀਜਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਸਾਧ-ਸੰਗਤ ਇਕਜੁਟ ਹੋ ਕੇ ਚਲਦੀ ਆਈ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਇਕਜੁਟਤਾ ਕਾਇਮ ਰੱਖਣੀ ਹੈ ।

ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਪਰਮਜੀਤ ਸਿੰਘ ਨੰਗਲ ਨੇ ਕਿਹਾ ਕਿ ਜੋ ਲੋਕ ਕਹਿੰਦੇ ਸਨ ਕਿ ਡੇਰਾ ਖ਼ਤਮ ਹੋ ਗਿਐ, ਉਹ ਅੱਜ ਨਾਮਚਰਚਾ ਘਰਾਂ ‘ਚ ਪੁੱਜੀ ਸਾਧ-ਸੰਗਤ ਨੂੰ ਦੇਖ ਲਵੇ ਕਿ ਕਿਸ ਤਰ੍ਹਾਂ ਸਾਧ-ਸੰਗਤ ਜਿਉਂ ਦੀ ਤਿਉਂ ਕਾਇਮ ਹੈ 45 ਮੈਂਬਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਕਰੋੜਾਂ ਲੋਕਾਂ ਨੂੰ ਨਸ਼ੇ ਤੇ ਹੋਰ ਬੁਰਾਈਆਂ ‘ਚੋਂ ਬਚਾਇਆ ਹੈ ਅਤੇ ਸਾਧ-ਸੰਗਤ ਨੇ ਇਸ ਮੁਹਿੰਮ ਨੂੰ ਜਿਉਂ ਦੇ ਤਿਉਂ ਜਾਰੀ ਰੱਖਣਾ ਹੈ ।

ਇਸ ਮੌਕੇ ਸਾਧ-ਸੰਗਤ ਰਾਜਨੀਤਿਕ ਵਿੰਗ ਦੇ ਮੈਂਬਰ ਰਾਮਕਰਨ ਇੰਸਾਂ, ਛਿੰਦਰਪਾਲ ਇੰਸਾਂ, ਬਲਰਾਜ ਇੰਸਾਂ,  ਊਧਮ ਸਿੰਘ ਭੋਲਾ ਇੰਸਾਂ, 45 ਮੈਂਬਰ ਸੇਵਕ ਸਿੰਘ ਇੰਸਾਂ, ਸੰਤੋਖ ਸਿੰਘ ਇੰਸਾਂ, ਦੁਨੀ ਚੰਦ ਇੰਸਾਂ, ਕ੍ਰਿਸ਼ਨ ਚੰਦ ਇੰਸਾਂ, ਹਰਿੰਦਰ ਇੰਸਾਂ, ਚੜਤ ਸਿੰਘ ਇੰਸਾਂ, ਜਗਰੂਪ ਇੰਸਾਂ, ਜਗਦੀਸ਼ ਇੰਸਾਂ, ਧੰਨ ਸਿੰਘ ਇੰਸਾਂ, ਹਰਮੇਲ ਸਿੰਘ ਇੰਸਾਂ, ਵਿਜੈ ਨਾਭਾ ਇੰਸਾਂ, ਦਾਰਾ ਖਾਨ, ਕਰਨਪਾਲ ਇੰਸਾਂ, ਭੈਣ ਗੁਰਚਰਨ ਇੰਸਾਂ, ਆਸਾ ਚੁੱਘ ਇੰਸਾਂ, ਸਰੋਜ ਰਾਣੀ ਇੰਸਾਂ, ਕਮਲਾ ਰਾਣੀ ਇੰਸਾਂ, ਸੁਨੀਤਾ ਰਾਣੀ ਇੰਸਾਂ, ਮਾਧਵੀ ਇੰਸਾਂ, ਇੰਦਰਜੀਤ ਇੰਸਾਂ, ਅਮਰਜੀਤ ਕੌਰ ਇੰਸਾਂ, ਜ਼ਿਲ੍ਹਿਆਂ ਦੇ 25 ਮੈਂਬਰ, ਬਲਾਕਾਂ ਦੇ 15 ਮੈਂਬਰ ਵੀ ਹਾਜ਼ਰ ਸਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰਸਿੱਧ ਖਬਰਾਂ

To Top