ਦੇਸ਼

ਡਰੱਗ ਰੈਕਟ ‘ਚ ਆਇਆ ਮਮਤਾ ਕੁਲਕਰਨੀ ਦਾ ਨਾਂਅ

ਠਾਣੇ। ਮਹਾਰਾਸ਼ਟਰ ਪੁਲਿਸ ਨੇ ਕੌਮਾਂਤਰੀ ਡਰੱਗ ਮਾਫ਼ੀਆ ਦਾ ਭਾਂਡਾਫੋੜ ਕਰ ਦਿੱਤਾ ਹੈ। ਏਵਨ ਲਾਈਫਸਾਇੰਸੇਜ ਕੰਪਨੀ ‘ਤੇ ਛਾਪਾ ਮਾਰਨ ਤੋਂ ਬਾਅਦ ਹੀ ਪੁਲਿਸ ਇਯ ਨੂੰ ਮਾਮਲੇ ‘ਤੇ ਛਾਣਬੀਣ ਕਰ ਰਹੀ ਹੈ। ਛਾਪੇ ਤੋਂ ਬਾਅਦ ਪੁਲਿਸ ਨੇ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਗਵਾਹਾਂ ਨੇ ਬਾਲੀਵੁੱਡ ਅਭਿਨੇਤੀ ਮਮਤਾ ਕੁਲਕਰਨੀ ਤੇ ਉਨ੍ਹਾਂ ਦੇ ਪਤੀ ਨੇ ਵੀ ਇਸ ਰੈਕਟ ‘ਚ ਸ਼ਾਮਲ ਹੋਣ ਦੀ ਗੱਲ ਕਹੀ ਹੈ। ਇਸ ਕੜੀ ‘ਚ ਪੁਲਿਸ ਦੋਵਾਂ ਤੋਂ ਜਲਦ ਹੀ ਪੁੱਛਗਿੱਛ ਕਰ ਸਕਦੀ ਹੈ।

ਉਧਰ, ਮਮਤਾ ਕੁਲਕਰਨੀ ਨੇ ਗੱਲਬਾਤ ‘ਚ ਦੋਸ਼ਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪਹਿਲਾਂ ਉਨ੍ਹਾਂ ਨੂੰ ਬੇਗੁਨਾਹੀ ਸਾਬਤ ਕਰਨ ਦਾ ਸਮਾਂ ਦਿਓ। ਇਸ ਦੇ ਨਾਲ ਹੀ ਮਮਤਾ ਨੇ ਅਬਦੁੱਲਾ ਨਾਂਅ ਸਖ਼ਸ਼ ਨੂੰ ਨਾ ਜਾਣਨ ਦੀ ਗੱਲ ਵੀ ਕਹੀ।

ਪ੍ਰਸਿੱਧ ਖਬਰਾਂ

To Top