ਯੋਗੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਬਲੀਆ ਤੋਂ ਗ੍ਰਿਫ਼ਤਾਰ

0

ਯੋਗੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਬਲੀਆ ਤੋਂ ਗ੍ਰਿਫ਼ਤਾਰ

ਬਲੀਆ। ਉੱਤਰ ਪ੍ਰਦੇਸ਼ ਦੀ ਬਲੀਆ ਪੁਲਿਸ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਗੜਵਾਰ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮੁਖੀ ਵਿਪਿਨ ਤਾਂਡਾ ਨੇ ਨੇ ਅੱਜ ਇਹ ਜਾਣਕਾਰੀ ਦਿੱਤੀ।

yogi

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਇਸ ਲਈ ਸਿਲਸਿਲੇ ’ਚ ਲਖਨਊ ਦੇ ਹਜਰਤਗੰਜ ਕੋਤਵਾਲੀ ’ਚ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾ ਦੱਸਿਆ ਕਿ ਪੁਲਿਸ ਨੇ ਮੋਬਾਇਲ ਸਿੱਮ ਦੇ ਆਧਾਰ ’ਤੇ ਧਮਕੀ ਦੇਣ ਵਾਲੇ ਬਲੀਆ ਜ਼ਿਲ੍ਹੇ ਦੇ ਗੜਵਾਰ ਇਲਾਕੇ ਦੇ ਰਹਿਣ ਵਾਲੇ ਗੌਰਵ ਸਿੰਘ ਰਾਜਪੂਤ ਨੂੰ ਐਤਵਾਰ ਸ਼ਾਮ ਉਸਦੇ ਘਰੋਂ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਧੀਕ ਕਾਰਵਾਈ ਕਰਦਿਆਂ ਲਖਨਊ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.