ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

0
182
Road Accident Sachkahoon

ਸੜਕ ਹਾਦਸੇ ’ਚ ਵਿਅਕਤੀ ਦੀ ਮੌਤ

ਡੀਪੀ ਜਿੰਦਲ, ਭੀਖੀ । ਸਥਾਨਕ ਸੁਨਾਮ ਰੋਡ ’ਤੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ 4 ਵਾਸੀ ਰਜਿੰਦਰ ਪਾਲ ਮਿੱਤਲ ਪੁੱਤਰ ਚੇਤਨ ਸਿੰਘ ਮਿੱਤਲ ਸਕੂਟਰੀ ’ਤੇ ਸਵਾਰ ਹੋ ਕੇ ਭੀਖੀ ਤੋਂ ਸੁਨਾਮ ਵੱਲ ਜਾ ਰਿਹਾ ਸੀ ਤਾਂ ਇੱਕ ਬਲੈਨੋ ਗੱਡੀ ਜੋ ਸੁਨਾਮ ਤੋਂ ਭੀਖੀ ਵੱਲ ਆ ਰਹੀ ਸੀ, ਬਲੈਨੋ ਗੱਡੀ ਨੇ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਨਾਲ ਰਜਿੰਦਰ ਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ । ਭੀਖੀ ਪੁਲਿਸ ਨੇ ਕਾਰ ਚਾਲਕ ਸੁਮੀਰ ਸਿੰਗਲਾ ਪੁੱਤਰ ਨਰੇਸ਼, ਸਿੰਗਲਾ ਵਾਸੀ ਸੁਨਾਮ ਦੇ ਖਿਲਾਫ ਆਈਪੀਸੀ ਦੀ ਧਾਰਾ 304 ਏ, 279 ਅਤੇ 427 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ