ਇਨਸਾਨ ਨੂੰ ਕਰਮਯੋਗੀ ਹੋਣ ਦੇ ਨਾਲ-ਨਾਲ ਗਿਆਨਯੋਗੀ ਹੋਣਾ ਵੀ ਜ਼ਰੂਰੀ: ਪੂਜਨੀਕ ਗੁਰੂ ਜੀ

0
105
Anmol Vachan Sachkahoon

ਇਨਸਾਨ ਨੂੰ ਕਰਮਯੋਗੀ ਹੋਣ ਦੇ ਨਾਲ-ਨਾਲ ਗਿਆਨਯੋਗੀ ਹੋਣਾ ਵੀ ਜ਼ਰੂਰੀ: ਪੂਜਨੀਕ ਗੁਰੂ ਜੀ

ਸੱਚ ਕਹੂੰ ਨਿਊਜ਼ ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਕਲਿਯੁਗ ’ਚ ਰਾਮ-ਨਾਮ ਦੀ ਚਰਚਾ ਹੋਣੀ ਬਹੁਤ ਵੱਡੀ ਗੱਲ ਹੈ ਅੱਜ ਇਨਸਾਨ ਬਹੁਤ ਸੁਆਰਥੀ ਹੋ ਗਿਆ ਹੈ ਜਦੋਂ ਉਸ ਨੂੰ ਦੁੱਖ ਹੁੰਦਾ ਹੈ ਤਾਂ ਉਹ ਪਰਮਾਤਮਾ ਨੂੰ ਯਾਦ ਕਰਦਾ ਹੈ ਅਤੇ ਸੁੱਖ ’ਚ ਪਰਮਾਤਮਾ ਯਾਦ ਵੀ ਨਹੀਂ ਆਉਂਦਾ ਜੇਕਰ ਇਨਸਾਨ ਸੁਖ ’ਚ ਵੀ ਪਰਮਾਤਮਾ ਨੂੰ ਯਾਦ ਕਰੇ ਤਾਂ ਉਸ ਨੂੰ ਦੁੱਖ ਆਵੇ ਹੀ ਨਾ ਇਨਸਾਨ ਨੇ ਆਪਣੇ ਖਾਣ-ਪੀਣ, ਸੌਣ, ਕੰਮ-ਧੰਦੇ, ਬਾਲ-ਬੱਚਿਆਂ ਅਤੇ ਦੁਨਿਆਵੀ ਹਰ ਕੰਮ ਲਈ ਸਮਾਂ ਨਿਸ਼ਚਿਤ ਕਰ ਰੱਖਿਆ ਹੈ ਪਰ ਉਸ ਮਾਲਕ ਲਈ ਇਨਸਾਨ ਕੋਲ ਸਮਾਂ ਨਹੀਂ ਹੈ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਜੇਕਰ ਇਨਸਾਨ ਭਾਵੇਂ 15 ਮਿੰਟ ਹੀ ਮਾਲਕ ਦੇ ਚਿੰਤਨ ’ਚ ਬੈਠੇ ਪਰ ਉਸ ਸਮੇਂ ਧਿਆਨ ਪੂਰੀ ਤਰ੍ਹਾਂ ਮਾਲਕ ਦੀ ਯਾਦ ਅਤੇ ਸਿਮਰਨ ’ਚ ਹੀ ਲਾਉਣਾ ਚਾਹੀਦਾ ਹੈ ਜੇਕਰ ਇਨਸਾਨ ਪੂਰੀ ਇਕਾਗਰਤਾ ਨਾਲ ਮਾਲਕ ਦੀ ਯਾਦ ’ਚ ਸਮਾਂ ਲਾਉਂਦਾ ਹੈ ਤਾਂ ਅਸੀਂ ਗਾਰੰਟੀ ਦਿੰਦੇ ਹਾਂ ਕਿ ਉਸ ਦੇ ਸੂਲੀ ਵਰਗੇ ਕਰਮ ਸੂਲ ’ਚ ਬਦਲ ਸਕਦੇ ਹਨ ਮਾਲਕ ਦੀ ਭਗਤੀ ਸੱਚੀ ਤੜਫ਼ ਨਾਲ ਹੋਣੀ ਚਾਹੀਦੀ ਹੈ ਮਾਲਕ ਸੱਚੀ ਭਗਤੀ ਤੋਂ ਖੁਸ਼ ਹੁੰਦਾ ਹੈ, ਚੜ੍ਹਾਵੇ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ।

ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਇਨਸਾਨ ਨੂੰ ਕਰਮਯੋਗੀ ਹੋਣ ਦੇ ਨਾਲ-ਨਾਲ ਗਿਆਨਯੋਗੀ ਹੋਣਾ ਵੀ ਜ਼ਰੂਰੀ ਹੈ, ਨਹੀਂ ਤਾਂ ਕਰਮ ਤਾਂ ਗਲਤ ਵੀ ਹੋ ਸਕਦੇ ਹਨ ਰਿਸ਼ਵਤ ਲੈਣ, ਭ੍ਰਿਸ਼ਟਾਚਾਰ ਕਰਨ, ਕਿਸੇ ਦਾ ਹੱਕ ਮਾਰਨ ਨਾਲ ਇਨਸਾਨ ਖੁਦ ਆਪਣੇ ਲਈ ਦੁੱਖਾਂ ਦਾ ਪਹਾੜ ਤਿਆਰ ਕਰ ਲੈਂਦਾ ਹੈ ਹੱਕ-ਹਲਾਲ ਦੀ ਕਮਾਈ ਨਾਲ ਘਰ ’ਚ ਸੁੱਖ-ਸ਼ਾਂਤੀ ਆਉਂਦੀ ਹੈ ਇਨਸਾਨ ਆਪਣੀ ਕਮਾਈ ਦਾ ਕੁਝ ਹਿੱਸਾ ਬਿਮਾਰਾਂ ਦੀ ਸੇਵਾ ’ਚ, ਗਰੀਬਾਂ ਦੇ ਭੋਜਨ ’ਚ ਜਾਂ ਪਸ਼ੂ-ਪੰਛੀਆਂ ਦੀ ਸੇਵਾ ’ਚ ਲਗਾਵੇ ਪਰ ਇਸ ਘੋਰ ਕਲਿਯੁਗ ’ਚ ਪਰਮਾਰਥ ਘੱਟ ਸੁਆਰਥ ਜ਼ਿਆਦਾ ਹੋ ਗਿਆ ਹੈ ਸੁਆਰਥ ਕਾਰਨ ਅੱਜ ਭਰਾ-ਭਰਾ ਦਾ ਦੁਸ਼ਮਣ ਬਣਿਆ ਬੈਠਾ ਹੈ ਇਨਸਾਨ ਖੁਦਗਰਜ਼ ਹੋ ਗਿਆ ਹੈ ਇਸ ਕਲਿਯੁਗ ’ਚ ਮਾਨਵਤਾ ਖ਼ਤਮ ਹੁੰਦੀ ਜਾ ਰਹੀ ਹੈ ਜੇਕਰ ਇਨਸਾਨ ਰਾਮ–ਨਾਮ ਦਾ ਸਿਮਰਨ ਕਰੇ ਤਾਂ ਉਸ ਦੇ ਭਿਆਨਕ ਤੋਂ ਭਿਆਨਕ ਕਰਮ ਵੀ ਖ਼ਤਮ ਹੋ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।