ਪ੍ਰਗਟਾਵਾ ਅਤੇ ਬਦਲਾ ਆਖ਼ਰ ਕਦੋਂ ਤੱਕ?

0

ਪ੍ਰਗਟਾਵਾ ਅਤੇ ਬਦਲਾ ਆਖ਼ਰ ਕਦੋਂ ਤੱਕ?

ਸੁਸ਼ਾਂਤ ਰਾਜਪੂਤ ਦੀ ਮੌਤ ਦਾ ਮਾਮਲਾ ਇੰਨਾ ਤੂਲ ਫੜੇਗਾ ਇਹ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਦਰਅਸਲ ਜਿਸ ਮੁੱਦੇ ਦਾ ਮੀਡੀਆ ਟਰਾਇਲ ਸ਼ੁਰੂ ਹੋ ਜਾਂਦਾ ਹੈ ਫਿਰ ਉਹ ਮੁੱਦਾ ਇਸੇ ਤਰ੍ਹਾਂ ਘੜੀਸਿਆ ਜਾਂਦਾ ਹੈ ਪਰ ਸੁਸ਼ਾਂਤ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਮੀਡੀਆ ਟਰਾਇਲ ਤਾਂ ਹੋ ਹੀ ਰਿਹਾ ਸੀ ਇਸੇ ਦੌਰਾਨ ਇਸ ਵਿਚ ਰਾਜਨੀਤੀ ਵੀ ਹੋਣ ਲੱਗੀ ਰਾਜਨੀਤੀ ਦੇ ਜਾਣਕਾਰ ਇਸ ਨੂੰ ਬਿਹਾਰ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿਚ ਦੇਖ ਰਹੇ ਹਨ ਇਸੇ ਦੌਰਾਨ ਮਸ਼ਹੂਰ ਅਭਿਨੇਤਰੀ ਕੰਗਨਾ ਰਣੌਤ ਵੀ ਇਸ ਮਾਮਲੇ ਵਿਚ ਆਣ ਪਈ ਕੰਗਨਾ ਨੇ ਇਸ ਮਾਮਲੇ ਵਿਚ ਮੂਵੀ ਮਾਫ਼ੀਆ ਤੇ ਡਰੱਗਸ ਮਾਫ਼ੀਆ ਨੂੰ ਜੋੜ ਕੇ ਬਾਲੀਵੁੱਡ ਅਤੇ ਮੁੰਬਈ ਦੀ ਰਾਜਨੀਤੀ ਵਿਚ ਭੂਚਾਲ ਲਿਆ ਦਿੱਤਾ

ਕੰਗਨਾ ਨੇ ਟਵਿੱਟਰ ‘ਤੇ ਜਦੋਂ ਮੁੰਬਈ ਨੂੰ ਪਾਕਿ ਦੇ ਕਬਜ਼ੇ ਵਾਲਾ ਕਸ਼ਮੀਰ ਕਿਹਾ ਤਾਂ ਸ਼ਿਵਸੈਨਾ ਆਗੂ ਸੰਜੈ ਰਾਊਤ ਦਾ ਗੁੱਸਾ ਫੁੱਟ ਪਿਆ ਅਤੇ ਕੰਗਨਾ ਨੂੰ ਮੁੰਬਈ ਨਾ ਆਉਣ ਦੀ ਧਮਕੀ ਦੇ ਦਿੱਤੀ ਕੰਗਨਾ ਨੇ ਵੀ ਸ਼ਿਵਸੈਨਾ ਦੇ ਸਟਾਈਲ ਵਿਚ ਭੜਕਾਊ ਬਿਆਨਾਂ ਦੀ ਝੜੀ ਲਾ ਦਿੱਤੀ ਅਤੇ 9 ਸਤੰਬਰ ਨੂੰ ਮੁੰਬਈ ਆਉਣ ਦਾ ਐਲਾਨ ਕਰ ਦਿੱਤਾ ਅਤੇ ਕਿਹਾ, ਹੋ ਸਕੇ ਤਾਂ ਰੋਕ ਲਓ ਭਾਜਪਾ ਨੇ ਵੀ ਮੌਕੇ ਦਾ ਫਾਇਦਾ ਚੁੱਕਿਆ ਅਤੇ ਕੰਗਨਾ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕਰਕੇ ਉਸ ਨੂੰ ਹੋਰ ਖੁੱਲ੍ਹ ਕੇ ਬੋਲਣ ਦਾ ਮੌਕਾ ਦੇ ਦਿੱਤਾ

ਸ਼ਿਵਸੈਨਾ ਨੇ ਆਪਣੇ ਸੁਭਾਅ ਅਨੁਸਾਰ ਤੋੜ-ਭੰਨ੍ਹ ਦੀ ਨੀਤੀ ਅਪਣਾਈ ਇਸ ਵਾਰ ਸ਼ਿਵਸੈਨਾ ਕਿਉਂਕਿ ਸੱਤਾ ਵਿਚ ਹੈ ਇਸ ਲਈ ਤੋੜ-ਭੰਨ੍ਹ ਲਈ ਬੀਐਮਸੀ ਦਾ ਸਹਾਰਾ ਲਿਆ ਅਤੇ ਕਾਹਲੀ ਵਿਚ ਕੰਗਨਾ ਦੇ ਮੁੰਬਈ ਸਥਿਤ ਦਫ਼ਤਰ ਨੂੰ ਤੋੜ ਦਿੱਤਾ ਹਾਲਾਂਕਿ ਕੰਗਨਾ ਨੂੰ ਮੁੰਬਈ ਹਾਈ ਹਾਈਕੋਰਟ ਤੋਂ ਸਟੇਅ ਵੀ ਮਿਲ ਗਿਆ ਸੀ ਪਰ ਇਸ ਦੇ ਬਾਵਜ਼ੂਦ ਬੀਐਮਸੀ ਕੰਗਨਾ ਦੇ ਦਫ਼ਤਰ ਵਿਚ ਕਾਫ਼ੀ ਤੋੜ-ਭੰਨ੍ਹ ਕਰ ਚੁੱਕੀ ਸੀ ਬੀਐਮਸੀ ਦੀ ਇਸ ਤਰ੍ਹਾਂ ਦੀ ਕਾਰਵਾਈ ਕੋਈ ਨਵੀਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਬੀਐਮਸੀ ਸ਼ਾਹਰੁਖ਼ ਖਾਨ, ਕਪਿਲ ਸ਼ਰਮਾ ਆਦਿ ਦੇ ਟਿਕਾਣਿਆਂ ‘ਤੇ ਤੋੜ-ਭੰਨ੍ਹ ਕਰ ਚੁੱਕੀ ਹੈ

ਦੂਜੇ ਪਾਸੇ ਕੰਗਨਾ ਦੇ ਮੁੰਬਈ ਪਹੁੰਚਣ ‘ਤੇ ਜਿਸ ਤਰ੍ਹਾਂ ਸ਼ਿਵ ਸੈਨਿਕਾਂ ਨੇ ਕੰਗਨਾ ਦੇ ਵਿਰੋਧ ਵਿਚ ਅਤੇ ਰਾਮਦਾਸ ਅਠਾਵਲੇ ਦੀ ਪਾਰਟੀ ਅਤੇ ਕਰਣੀ ਸੈਨਾ ਨੇ ਕੰਗਨਾ ਦੇ ਸਮੱਰਥਨ ਵਿਚ ਹੁੱਲੜਬਾਜੀ ਕੀਤੀ ਇਹ ਘਟਨਾ ਚੱਕਰ ਦੇਸ਼ ਲਈ ਮੰਦਭਾਗਾ ਹੈ ਇਸ ਤਰ੍ਹਾਂ ਦੇ ਘਟਨਾਕ੍ਰਮ ਆਖ਼ਰਕਾਰ ਕਿਉਂ ਹੁੰਦੇ ਹਨ, ਇਹ ਚਿੰਤਾ ਅਤੇ ਵਿਚਾਰ ਕਰਨ ਦਾ ਵਿਸ਼ਾ ਹੈ ਜਦੋਂ ਜਾਂਚ ਏਜੰਸੀਆਂ ਸ਼ੱਕ ਦੇ ਘੇਰੇ ਵਿਚ ਆਉਂਦੀਆਂ ਹਨ ਅਤੇ ਜਨਤਾ ਦਾ ਵਿਸ਼ਵਾਸ ਗੁਆਉਣ ਲੱਗਦੀਆਂ ਹਨ ਅਤੇ ਨਿਆਂਪਾਲਿਕਾ ਤੋਂ ਨਿਆਂ ਦੀ ਉਮੀਦ ਘੱਟ ਹੋਣ ਲੱਗਦੀ ਹੈ ਤਾਂ ਇਹ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੁੰਦੀ ਹੈ ਜੋ ਸ਼ਾਇਦ ਹੁਣ ਵੱਜ ਰਹੀ ਹੈ ਪ੍ਰਗਟਾਵੇ ਦੀ ਅਜ਼ਾਦੀ ਸਹੀ ਹੈ, ਪ੍ਰਗਟਾਵੇ ਦੀ ਅਜ਼ਾਦੀ ਦੀ ਆੜ ਵਿਚ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਗਲਤ ਹੈ ਸੱਤਾ ਦੀ ਤਾਕਤ ਦੀ ਵਰਤੋਂ ਵਿਕਾਸ ਅਤੇ ਰੱਖਿਆ ਦੀ ਭਾਵਨਾ ਨਾਲ ਹੋਵੇ ਨਾ ਕਿ ਬਦਲੇ ਦੀ ਭਾਵਨਾ ਨਾਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.